Category: ਪੰਜਾਬ

  • ਕੈਨੇਡਾ ‘ਚ ਪੰਜਾਬੀ ਕੁੜੀ ਨਾਲ ਦਿਨ ਦਿਹਾੜੇ ਹੱਥੋਪਾਈ

    ਕੈਨੇਡਾ ਦੇ ਕੈਲਗਰੀ ਨਗਰ ਕੌਸਲ ਨੇੜੇ ਪੈਂਦੇ ਬੋ ਵੈਲੀ ਕਾਲਜ ਟ੍ਰੇਨ ਸਟੇਸ਼ਨ ’ਤੇ ਕਥਿਤ ਪੰਜਾਬੀ ਮੁਟਿਆਰ ਨਾਲ ਇਕ ਸਿਰ ਫਿਰੇ ਵਲੋਂ ਦਿਨ ਦਿਹਾੜੇ ਹੱਥੋਪਾਈ ਕਰਨ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਵਿਚ ਦਿਖ ਰਿਹਾ ਸੀ ਕਿ ਉਕਤ ਨੌਜਵਾਨ ਵੱਲੋਂ ਮੁਟਿਆਰ ਦੇ ਹੱਥੋਂ ਪਾਣੀ ਵਾਲੀ ਬੋਤਲ ਫੜਕੇ ਉਸ ਦੇ ਮੂੰਹ ’ਤੇ ਪਾਉਣ ਦੀ ਕੋਸ਼ਿਸ਼ ਕੀਤੀ।

    ਸਟੇਸ਼ਨ ’ਤੇ ਖੜੇ ਲੋਕ ਵੀਡੀਓ ਬਣਾਉਂਦੇ ਰਹੇ ਪਰ ਕਿਸੇ ਨੇ ਕੁੜੀ ਦੀ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਹਾਦਸੇ ਤੋਂ ਬਾਅਦ ਸ਼ਹਿਰ ਵਿਚ ਚਿੰਤਾ ਦਾ ਦਾ ਮਾਹੌਲ ਬਣਿਆ ਹੋਇਆ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਪ੍ਰਮੁੱਖ ਵਿਅਕਤੀਆਂ ਨੇ ਕੈਲਗਰੀ ਪੁਲਿਸ ਚੀਫ਼ ਅਤੇ ਸ਼ਹਿਰ ਦੀ ਮੇਅਰ ਨਾਲ ਮੀਟਿੰਗ ਕਰਨ ਵਾਸਤੇ ਸਮਾਂ ਮੰਗਿਆ ਹੈ।

  • ਸਿਹਤ ਮੰਤਰੀ ਨੇ ਮਾਰਿਆ ਅਚਾਨਕ ਛਾਪਾ, ਕਾਰਨ ਦੱਸੋ ਭੇਜਿਆ

    ਬਿਉਰੋ ਰਿਪੋਰਟ – ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਐਕਸ਼ਨ ਮੋਡ ਵਿਚ ਦਿਖਾਈ ਦੇ ਰਹੇ ਹਨ। ਅੱਜ ਉਨ੍ਹਾਂ ਨੇ ਅਚਾਨਕ ਸਿਵਲ ਹਸਪਤਾਲ ਫਤਿਗਗੜ੍ਹ ਸਾਹਿਬ ਦਾ ਨਿਰੀਖਣ ਕੀਤਾ ਅਤੇ ਗੈਰ ਹਾਜ਼ਰ ਪਾਏ ਜਾਣ ਵਾਲੇ ਸਿਵਲ ਸਰਜਨ ਅਤੇ ਸੀਨੀਅਰ ਮੈਡੀਕਲ ਅਫਸਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਸ ਬਾਬਤ ਸਿਹਤ ਮੰਤਰੀ ਨੇ ਸਪੱਸ਼ਟੀਕਰਨ ਵੀ ਮੰਗਿਆ ਹੈ। ਇਸ ਤੋਂ ਇਲਾਵਾ ਹਸਪਤਾਲ ਲਈ ਨਵੇਂ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਜਦੋਂ ਸਿਹਤ ਮੰਤਰੀ ਨੇ ਜਾਂਚ ਕੀਤੀ ਗਈ ਤਾਂ ਉਸ ਸਮੇ ਰਜਿਸਟ੍ਰੇਸ਼ਨ ਕਾਊਂਟਰ ਬੰਦ ਸੀ। ਜਦੋਂ ਕਿ ਕਾਊਂਟਰ ਦੇ ਬਾਹਰ ਮਰੀਜ਼ਾਂ ਦੀ ਲੰਬੀ ਕਤਾਰ ਸੀ। ਓਪੀਡੀ ਕਮਰੇ ਵੀ ਬੰਦ ਸਨ। ਇਸ ਦੇ ਨਾਲ ਹੀ, ਉਨ੍ਹਾਂ ਨੇ ਹੁਕਮ ਵਿੱਚ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

    आदेश की कॉपी।

    ਇਹ ਵੀ ਪੜ੍ਹੋ – ਪਟਿਆਲਾ ਪੁਲਿਸ ਨੇ ਅਗਵਾ ਕੀਤੇ ਬੱਚੇ ਨੂੰ ਛੁਡਵਾਇਆ

     

  • ਪਟਿਆਲਾ ਪੁਲਿਸ ਨੇ ਅਗਵਾ ਕੀਤੇ ਬੱਚੇ ਨੂੰ ਛੁਡਵਾਇਆ

    ਬਿਉਰੋ ਰਿਪੋਰਟ – ਪਟਿਆਲਾ ਪੁਲਿਸ ਨੇ ਅਗਵਾ ਕੀਤੇ ਬੱਚੇ ਨੂੰ ਛੁਡਵਾਉਣ ਲਈ ਇਨਕਾਉਂਟਰ ਕੀਤਾ ਹੈ। ਪੁਲਿਸ ਨੇ ਬੱਚੇ ਨੂੰ ਛੁਡਵਾਉਣ ਲਈ ਅਗਵਾਕਾਰਾਂ ਨਾਲ 15 ਮਿੰਟ ਮੁੱਠਭੇੜ ਵੀ ਕੀਤੀ। ਇਸ ਦੌਰਾਨ ਤਿੰਨ ਪੁਲਿਸ ਕਰਮਚਾਰੀ ਜ਼ਖ਼ਮੀ ਵੀ ਹੋਏ ਹਨ। ਮੁੱਖ ਦੋਸ਼ੀ ਜਸਪ੍ਰੀਤ ਸਿੰਘ ਦੀ ਇਲਾਜ ਦੌਰਾਨ ਜਨ ਚਲੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਹਰ ਪਲ ਇਸ ਪੂਰੀ ਕਾਰਵਾਈ ਦੀ ਅਪਡੇਟ ਲੈ ਰਹੇ ਸਨ। ਇਸ ਦੇ ਨਾਲ ਹੀ ਡੀਜੀਪੀ ਗੌਰਵ ਯਾਦਵ ਨੇ ਇਸ ਕਾਰਵਾਈ ਤੋਂ ਬਾਅਦ ਪੂਰੀ ਟੀਮ ਨੂੰ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਹ ਸਾਰੀ ਘਟਨਾ ਫਿਲਮੀ ਅੰਦਾਜ਼ ਵਿੱਚ ਵਾਪਰੀ। ਇਸ ਸਮੇਂ ਦੌਰਾਨ, ਦੋਸ਼ੀ ਨੇ ਸੀਸੀਟੀਵੀ ਕੈਮਰਿਆਂ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਦੌਰਾਨ, ਖੰਨਾ ਦੇ ਐਸਐਸਪੀ ਜੋਤੀ ਯਾਦਵ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਣ ਜਾ ਰਹੇ ਹਨ।

    ਇਹ ਵੀ ਪੜ੍ਹੋ – ਪੰਜਾਬ ਵਿਧਾਨ ਸਭਾ ਇਜਲਾਸ ਦੀਆਂ ਤਰੀਕਾਂ ਦਾ ਐਲਾਨ

     

  • ਅਕਾਲ ਤਖਤ ਸਾਹਿਬ ਦੇ ਨਵੇਂ ਸਕੱਤਰੇਤ ਨੇ ਅਹੁਦਾ ਸੰਭਾਲਿਆ

    ਬਿਉਰੋ ਰਿਪੋਰਟ – ਬਗੀਚਾ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਨਵੇਂ ਸਕੱਤਰੇਤ ਵਜੋਂ ਅਹੁਦਾ ਸੰਭਾਲ ਲਿਆ ਹੈ। ਬਗੀਚਾ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਗੁਰੂ ਰਾਮਦਾਸ ਨੇ ਸੇਵਾ ਬਖਸੀ ਹੈ ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਤੋਂ ਪਹਿਲਾਂ ਬਗੀਚਾ ਸਿੰਘ ਨੇ ਸਿੱਖ ਰੈਫਰੈਂਸ ਲਾਈਬ੍ਰੇਰੀ ਦੇ ਇੰਚਾਰਜ਼ ਦੀ ਲੰਬਾ ਸਮਾਂ ਸੇਵਾ ਨਿਭਾਈ ਹੈ। ਬਗੀਚਾ ਸਿੰਘ ਦੀ ਵਿਦਿਆਕ ਯੋਗਤਾ ਐਮ.ਏ ਹਿਸਟਰੀ,  ਮਾਸਟਰ ਡਿਗਰੀ ਲਾਈਬ੍ਰੇਰੀ ਸਾਇੰਸ, ਐਮ ਫਿਲ ਲਾਈਬ੍ਰੇਰੀ ਸਾਇੰਸ ਹੈ।

    ਇਹ ਵੀ ਪੜ੍ਹੋ – ਕਾਂਗਰਸੀਆਂ ਦੀ ਪੰਜ ਘੰਟੇ ਹੋਈ ਮੀਟਿੰਗ, ਬਘੇਲ ਨੇ ‘ਆਪ’ ਨੂੰ ਲੈ ਕੇ ਦਿੱਤਾ ਵੱਡਾ ਬਿਆਨ

     

  • ਕਾਂਗਰਸੀਆਂ ਦੀ ਪੰਜ ਘੰਟੇ ਹੋਈ ਮੀਟਿੰਗ, ਬਘੇਲ ਨੇ ‘ਆਪ’ ਨੂੰ ਲੈ ਕੇ ਦਿੱਤਾ ਵੱਡਾ ਬਿਆਨ

    ਬਿਉਰੋ ਰਿਪੋਰਟ – ਪੰਜਾਬ ਕਾਂਗਰਸ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਇਸੇ ਕਰਕੇ ਅੱਜ ਪਾਰਟੀ ਦੇ ਕਈ ਆਗੂਆਂ ਨੇ ਦਿੱਲੀ ਵਿਚ ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਦੇ ਨਾਲ ਪੰਜ ਘੰਟੇ ਤੱਕ ਮੀਟਿੰਗ ਕੀਤੀ ਹੈ। ਮੀਟਿੰਗ ਵਿੱਚ ਸਾਰੇ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਖਾਸ ਕਰਕੇ ਨੌਜਵਾਨ, ਵਿਦਿਆਰਥੀ ਅਤੇ ਮਹਿਲਾ ਵਿੰਗ ਦੇ ਆਗੂ ਵੀ ਮੀਟਿੰਗ ਵਿੱਚ ਸ਼ਾਮਲ ਸਨ। ਮੀਟਿੰਗ ਤੋਂ ਬਾਅਦ, ਬਘੇਲ ਨੇ ਕਿਹਾ ਕਿ ਕਾਂਗਰਸ ਇੱਕਜੁੱਟ ਹੈ। ਹੁਣ ਕਾਂਗਰਸ ਪਾਰਟੀ ਮੈਦਾਨ ਵਿੱਚ ਉਤਰੇਗੀ। ਪਾਰਟੀ ਲੋਕਾਂ ਦੇ ਸੁੱਖ-ਦੁੱਖ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਈ ਲੀਡਰ ਉਨ੍ਹਾਂ ਦੇ ਸੰਪਰਕ ਵਿੱਚ ਹਨ। ਇਸ ‘ਤੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਆਗੂਆਂ ਵਿੱਚ ਭਾਜੜ ਪਈ ਹੋਈ ਹੈ। ‘ਆਪ’ ਦੀ ਬੇੜੀ ਡੁੱਬਣ ਵਾਲੀ ਹੈ। ਨਹੀਂ ਪਤਾ ਇਹ ਕਦੋਂ ਡੁੱਬੇ ਜਾਵੇ।

    ਇਹ ਵੀ ਪੜ੍ਹੋ –  ਸੁਨੰਦਾ ਸ਼ਰਮਾ ਤੋਂ ਬਾਅਦ ਹੁਣ ਪੰਜਾਬੀ ਸਿੰਗਰ ਕਾਕਾ ਨੇ ਮਿਊਜ਼ਿਕ ਕੰਪਨੀਆਂ ‘ਤੇ ਲਾਏ ਵੱਡੇ ਇਲਜ਼ਾਮ

     

  • ਪੰਜਾਬ ਵਿਧਾਨ ਸਭਾ ਇਜਲਾਸ ਦੀਆਂ ਤਰੀਕਾਂ ਦਾ ਐਲਾਨ

    ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਕਈ ਅਹਿਮ ਫੈਸਲੇ ਕੀਤੇ ਗਏ। ਮੀਟਿੰਗ ਵਿੱਚ ਹੋਏ ਫੈਸਲਿਆਂ ਦੀ ਜਾਣਕਾਰੀ ਖ਼ਜਾਨਾ ਮੰਤਰੀ ਹਰਪਾਲ ਚੀਮਾ ਨੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀਆਂ ਤਰੀਕਾਂ ਦਾ ਐਲਾਨ ਕੀਤਾ।

    ਮੀਡੀਆ ਨਾਲ ਗੱਲ ਕਰਦਿਆਂ ਚੀਮਾ ਨੇ ਕਿਹਾ ਕਿ 21 ਤੋਂ 28 ਮਾਰਚ ਤੱਕ ਬਜਟ ਇਜਲਾਸ ਚੱਲੇਗਾ ਅਤੇ 26 ਤਰੀਕ ਨੂੰ ਬਜਟ ਪੇਸ਼ ਕੀਤਾ ਜਾਵੇਗਾ।

  • ਇਲੈਕਟ੍ਰੀਸ਼ੀਅਨ ਦੀ ਚਮਕੀ ਕਿਮਸਤ, 2 ਦਿਨ ਵਿਚ ਤਿੰਨ ਵਾਰ ਲੱਗੀ ਲਾਟਰੀ

    ਫਾਜ਼ਿਲਕਾ ਜ਼ਿਲ੍ਹੇ ਦੇ ਇੱਕ ਇਲੈਕਟ੍ਰੀਸ਼ੀਅਨ ਨੇ ਦੋ ਦਿਨਾਂ ਵਿੱਚ ਤਿੰਨ ਵਾਰ ਲਾਟਰੀ ਜਿੱਤੀ ਹੈ ਅਤੇ ਅੰਤ ਵਿੱਚ ਉਸਨੇ 15 ਮਿੰਟ ਪਹਿਲਾਂ ਖਰੀਦੀ ਗਈ ਡੀਅਰ ਨਾਗਾਲੈਂਡ ਸਟੇਟ ਲਾਟਰੀ ਟਿਕਟ ‘ਤੇ ਦੂਜਾ ਇਨਾਮ ਜਿੱਤ ਲਿਆ ਹੈ। ਜਿਸ ਤੋਂ ਬਾਅਦ ਉਸਨੇ ਹੋਲੀ ਦੇ ਰੰਗਾਂ ਨਾਲ ਖੇਡ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਚਾਰ ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਵਿਅਕਤੀ ਨੇ 90 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਹੈ।

    ਪਹਿਲਾਂ ਖ਼ਰੀਦੀ ਡੀਅਰ ਨਾਗਾਲੈਂਡ ਸਟੇਟ ਲਾਟਰੀ ਦੀ ਟਿਕਟ ‘ਤੇ ਦੂਜਾ ਇਨਾਮ ਹਾਸਲ ਕੀਤਾ, ਜਿਸ ਤੋਂ ਬਾਅਦ ਉਸ ਨੇ ਚਾਰ ਸਾਲਾਂ ਵਿੱਚ ਪਹਿਲੀ ਵਾਰ 9 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਹੈ।

    ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਇਲੈਕਟ੍ਰੀਸ਼ੀਅਨ ਰਮੇਸ਼ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਨੇ ਲਾਟਰੀ ਦੀ ਟਿਕਟ ਖ਼ਰੀਦੀ ਸੀ, ਜਿਸ ‘ਤੇ ਉਸ ਨੂੰ 600 ਰੁਪਏ ਦਾ ਇਨਾਮ ਮਿਲਿਆ ਸੀ। ਫਿਰ ਉਸ ਨੇ ਇਨ੍ਹਾਂ ਰੁਪਏ ਨਾਲ ਲਾਟਰੀ ਦੀਆਂ ਟਿਕਟਾਂ ਖ਼ਰੀਦੀਆਂ, ਜਿਸ ‘ਤੇ ਰਮੇਸ਼ ਕੁਮਾਰ ਨੇ ਫਿਰ ਆਪਣੀ ਕਿਸਮਤ ਅਜ਼ਮਾਈ ਅਤੇ 1000 ਰੁਪਏ ਦੀ ਲਾਟਰੀ ਦੀਆਂ ਟਿਕਟਾਂ ਖ਼ਰੀਦੀਆਂ।

    ਤੀਸਰੀ ਵਾਰ ਡੀਅਰ ਨਾਗਾਲੈਂਡ ਸਟੇਟ ਲਾਟਰੀ ਦੀ ਟਿਕਟ ਨੰਬਰ 36162 ‘ਤੇ 90 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਗਿਆ ਹੈ, ਜਿਸ ਤੋਂ ਬਾਅਦ ਰਮੇਸ਼ ਕੁਮਾਰ ਨੇ ਕਿਹਾ ਕਿ ਉਹ ਪਿਛਲੇ 4 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖ਼ਰੀਦ ਰਹੇ ਹਨ, ਪਰ ਪਹਿਲੀ ਵਾਰ ਉਨ੍ਹਾਂ ਨੇ ਇਹ ਵੱਡਾ ਇਨਾਮ ਜਿੱਤਿਆ ਹੈ। ਦੂਜੇ ਪਾਸੇ ਰੂਪ ਚੰਦ ਲਾਟਰੀ ਆਪ੍ਰੇਟਰ ਬੌਬੀ ਨੇ ਦੱਸਿਆ ਕਿ ਤੀਸਰੀ ਵਾਰ ਲਾਟਰੀ ਦੀਆਂ ਟਿਕਟਾਂ ਰਮੇਸ਼ ਕੁਮਾਰ ਨੇ ਡਰਾਅ ਤੋਂ ਕਰੀਬ 15 ਮਿੰਟ ਪਹਿਲਾਂ ਖ਼ਰੀਦੀਆਂ ਸਨ, ਜੋ ਕਿ ਘਰ ਵੀ ਨਹੀਂ ਪਹੁੰਚਿਆ ਸੀ ਜਦੋਂ ਉਸ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੇ 90 ਹਜ਼ਾਰ ਰੁਪਏ ਦੀ ਲਾਟਰੀ ਜਿੱਤੀ ਹੈ।

     

  • ਇਸ ਮਾਮਲੇ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਘੇਰੀ ਪੰਜਾਬ ਸਰਕਾਰ

    ਬਠਿੰਡਾ ਤੋਂ ਪਾਰਲੀਮੈਂਟ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਵਿਚ ਲਾਅ ਐਂਡ ਆਰਡਰ ਨੂੰ ਲੈ ਕੇ ਸੂਬਾ ਸਰਕਾਰ ਉੱਤੇ ਸਵਾਲ ਚੁੱਕੇ ਹਨ। ਹਰਸਿਮਰਤ ਕੌਰ ਬਾਦਲ ਨੇ ਆਪਣੇ ਐਕਸ ਅਕਾਉਂਟ ਤੇ ਇਕ ਵੀਡੀਓ ਸ਼ੇਅਰ ਕਰਦਿਆਂ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਡਾਵਾਡੋਲ ਹੋਈ ਪਈ ਹੈ ਅਤੇ ਬਠਿੰਡਾ ਵਿੱਚ ਦਿਨ ਦਿਹਾੜੇ AK47 ਨਾਲ ਲੁੱਟਮਾਰ ਕੀਤੀ ਹੈ।

    ਪਰ ਪੰਜਾਬ ਦੀ ਨਿਕੰਮੀ ਭਗਵੰਤ ਮਾਨ ਸਰਕਾਰ ਜਵਾਬ ਦੇਵੇ ਕਿ ਇਹ ਮਾਰੂ ਹਥਿਆਰ ਲੁਟੇਰਿਆਂ ਕੋਲ ਕਿਵੇਂ ਅਤੇ ਕਿੱਥੇ ਆਏ। ਇਸ ਮੌਕੇ ਉਨ੍ਹਾਂ ਪੁੱਛਿਆ ਕਿ  ਪੰਜਾਬ ਪੁਲਿਸ ਵੀ ਕੁਝ ਨਹੀਂ ਕਰ ਰਹੀ। ਆਮ ਆਦਮੀ ਪਾਰਟੀ ਦੀ ਸਰਕਾਰ  ਨੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ।

  • ਪਾਕਿਸਤਾਨੀ ਫੌਜ ਨੇ ਕਿਹਾ- ਟ੍ਰੇਨ ਅਗਵਾ ਦੇ ਸਾਰੇ ਬੰਧਕਾਂ ਨੂੰ ਛੁਡਵਾ ਲਿਆ ਗਿਆ ਹੈ: 28 ਸੈਨਿਕਾਂ ਦੀ ਮੌਤ

    ਪਾਕਿਸਤਾਨ ‘ਚ ਹਾਈਜੈਕ ਹੋਈ ਰੇਲ ਮਾਮਲੇ ਚ ਹੁਣ ਤੱਕ ਵੱਖ ਵੱਖ ਜਾਣਕਾਰੀਆਂ ਸਾਹਮਣੇ ਆਈਆਂ ਹਨ।  ਫੌਜ ਆਪਣੇ ਦਾਅਵੇ ਕਰ ਰਹੀ ਹੈ ਅਤੇ ਬਲੋਚ ਆਰਮੀ ਆਪਣੇ।  BLA ਨੇ ਪਾਕਿਸਤਾਨ ਟ੍ਰੇਨ ਹਾਈਜੈਕਿੰਗ ਸਬੰਧੀ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ 100 ਪਾਕਿਸਤਾਨੀ ਸੈਨਿਕ ਉਹਨਾਂ ਨੇ ਖਤਮ ਕਰ ਦਿੱਤੇ ਹਨ, ਇੱਕ ਜਹਾਜ਼ ਵੀ ਸੁੱਟ ਲਿਆ ਹੈ ਅਤੇ 150 ਤੋਂ ਵੱਧ ਸੈਨਿਕ ਅਜੇ ਵੀ ਉਹਨਾਂ ਹਿਰਾਸਤ ਵਿੱਚ ਹਨ।

    ਇਸ ਦੇ ਨਾਲ ਹੀ, ਪਾਕਿਸਤਾਨ ਫੌਜ ਦਾ ਦਾਅਵਾ ਹੈ ਕਿ ਕਾਰਵਾਈ ਖਤਮ ਹੋ ਗਈ ਹੈ। ਸਾਰੇ ਬੰਧਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਸਾਰੇ ਬਲੋਚ ਲੜਾਕੇ ਉਹਨਾਂ ਨੇ ਖਤਮ ਕਰ ਦਿੱਤੇ ਹਨ।

    ਵੱਖਵਾਦੀਆਂ ਨੇ ਮੰਗਲਵਾਰ ਨੂੰ ਦੱਖਣ-ਪਛਮੀ ਬਲੋਚਿਸਤਾਨ ਸੂਬੇ ਦੇ ਇਕ ਦੂਰ-ਦੁਰਾਡੇ ਹਿੱਸੇ ਵਿਚ ਇਕ ਸੁਰੰਗ ਵਿਚ ਲਗਭਗ 450 ਲੋਕਾਂ ਨੂੰ ਲੈ ਕੇ ਜਾ ਰਹੀ ਰੇਲ ਗੱਡੀ ’ਤੇ ਹਮਲਾ ਕੀਤਾ ਸੀ। ਵੱਖਵਾਦੀ ਬਲੋਚ ਲਿਬਰੇਸ਼ਨ ਆਰਮੀ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ।

    ਬੁਲਾਰੇ ਜੀਯੰਦ ਬਲੋਚ ਨੇ ਕਿਹਾ ਸੀ ਕਿ ਜੇ ਅਧਿਕਾਰੀ ਜੇਲ੍ਹ ’ਚ ਬੰਦ ਅਤਿਵਾਦੀਆਂ ਨੂੰ ਰਿਹਾਅ ਕਰਨ ਲਈ ਸਹਿਮਤ ਹੁੰਦੇ ਹਨ ਤਾਂ ਸਮੂਹ ਮੁਸਾਫ਼ਰਾਂ ਨੂੰ ਰਿਹਾਅ ਕਰਨ ਲਈ ਤਿਆਰ ਹੈ। ਸਰਕਾਰ ਵਲੋਂ ਇਸ ’ਤੇ ਕੋਈ ਟਿਪਣੀ ਨਹੀਂ ਕੀਤੀ ਗਈ, ਜਿਸ ਨੇ ਪਹਿਲਾਂ ਵੀ ਅਜਿਹੀਆਂ ਮੰਗਾਂ ਨੂੰ ਰੱਦ ਕਰ ਦਿਤਾ ਹੈ। ਇਸ ਦੌਰਾਨ ਚੀਨ ਨੇ ਰੇਲ ਗੱਡੀ ਨੂੰ ਅਗਵਾ ਕੀਤੇ ਜਾਣ ਦੀ ਨਿੰਦਾ ਕੀਤੀ ਅਤੇ ਇਸਲਾਮਾਬਾਦ ਨਾਲ ਅੱਤਿਵਾਦ ਵਿਰੋਧੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਤਿਆਰੀ ਜ਼ਾਹਰ ਕੀਤੀ।

     

  • ਸ਼੍ਰੋਮਣੀ ਕਮੇਟੀ ਦੀ ਮੀਟਿੰਗ 17 ਮਾਰਚ ਨੂੰ

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ (Shiromani Committee meeting  ) 17 ਮਾਰਚ ਨੂੰ ਚੰਡੀਗੜ੍ਹ ਵਿਖੇ ਹੋਵੇਗੀ। ਇਸ ਮੀਟਿੰਗ ਵਿੱਚ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਬਾਰੇ ਕੋਈ ਫੈਸਲਾ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਨੇ ਮੀਟਿੰਗ ਦੇ ਏਜੰਡੇ ਦਾ ਖੁਲਾਸਾ ਨਹੀਂ ਕੀਤਾ ਪਰ ਸੰਕੇਤ ਦਿੱਤਾ ਕਿ ਕਮੇਟੀ ਨਾਲ ਸਬੰਧਤ ਮਾਮਲੇ ਵਿਚਾਰੇ ਜਾਣਗੇ।

    ਖਾਸ ਗੱਲ ਇਹ ਹੈ ਕਿ ਇਸ ਵਾਰ ਮੀਟਿੰਗ ਅੰਮ੍ਰਿਤਸਰ ਦੀ ਬਜਾਏ ਚੰਡੀਗੜ੍ਹ ਵਿੱਚ ਰੱਖੀ ਗਈ ਹੈ। ਐਡਵੋਕੇਟ ਧਾਮੀ ਦੇ ਅਸਤੀਫੇ ਤੋਂ ਬਾਅਦ ਉਹਨਾਂ ਨੂੰ ਮਨਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਨ੍ਹਾਂ ਨੇ ਅਸਤੀਫਾ ਵਾਪਸ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸੋ ਇਸ ਵਾਰ ਮੀਟਿੰਗ ਚ ਉਹਨਾਂ ਨੂੰ ਮਨਾਉਣ ਦੀ ਕਵਾਇਦ ਹੋ ਸਕਦੀ ਹੈ.