Category: Uncategorized

  • ਮਜੀਠੀਆ ਨੇ ‘ਆਪ’ ਵਿਧਾਇਕਾਂ ‘ਤੇ ਲਈ ਚੁਟਕੀ, ਵਿਧਾਨ ਸਭਾ ‘ਚ ਦਿੱਤੇ ਬਿਆਨਾਂ ਨੂੰ ਬਣਾਇਆ ਆਧਾਰ

    ਬਿਉਰੋ ਰਿਪੋਰਟ – ਪੰਜਾਬ ਵਿਧਾਨ ਸਭਾ ਵਿਚ ਕੱਲ੍ਹ ਸੱਤਾਧਾਰੀ ਪਾਰਟੀ ਦੇ ਕਈ ਵਿਧਾਇਕ ਨੇ ਆਪਣੀ ਹੀ ਸਰਕਾਰ ਨੂੰ ਸਖਤ ਸਵਾਲ ਕੀਤੇ ਸਨ। ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਲ ਬਿਕਰਮ ਸਿੰਘ ਮਜੀਠੀਆ ਨੇ ਚੁਟਕੀ ਲਈ ਹੈ। ਮਜੀਠੀਆ ਨੇ ਆਪਣੇ ਐਕਸ ਅਕਾਉਂਟ ਉੱਤੇ ਲਿਖਿਆ ਕਿ ਸ਼ੁਕਰ ਹੈ ਕਿ ਆਪ ਦੇ ਵਿਧਾਇਕਾਂ ਨੂੰ ਵੀ ਅਹਿਸਾਸ ਹੋਇਆ ਕਿ ਪੰਜਾਬ ਦੇ ਹਾਲਾਤ ਵੀ ਪਾਕਿਸਤਾਨ ਵਾਲੇ ਹੋ ਗਏ ਹਨ। ਪੰਜਾਬ ਦੇ LAW AND ORDER ਦਾ ਬੁਰਾ ਹਾਲ ਹੈ। ਸਿਹਤ ਸਹੂਲਤਾਂ ਵੀ ਨਾ ਦੇ ਬਰਾਬਰ ਹਨ। EDUCATION ਖੇਤਰ ਦਾ ਵੀ ਬੁਰਾ ਹਾਲ ਹੈ। ਅੱਜ ਹਾਲਾਤ ਇਹ ਨੇ ਕਿ ਭਾਰਤੀ ਪੰਜਾਬ ਦੇ ਹਾਲ ਪਾਕਿਸਤਾਨ ਤੋਂ ਬਦਤਰ ਹੋਏ ਪਏ ਹਨ।

     

  • ਆਤਿਸ਼ੀ ਮਾਰਲੇਨਾ ਦੀਆਂ ਵਧ ਸਕਦੀਆਂ ਮੁਸ਼ਕਲਾਂ, ਅਦਾਲਤ ਨੇ ਭੇਜਿਆ ਨੋਟਿਸ

    ਬਿਉਰੋ ਰਿਪੋਰਟ – ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਕਿਉਂ ਕਿ ਉਨ੍ਹਾਂ ਦੀ ਚੋਣ ਨੂੰ ਚਣੌਤੀ ਦੇਣ ਵਾਲੀ ਪਟੀਸ਼ਨ ਉੱਤੇ ਦਿੱਲੀ ਹਾਈਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਦੱਸ ਦੇਈਏ ਕਿ ਆਤਿਸ਼ੀ ਨੇ ਕਾਲਕਾਜੀ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤ ਵਿਧਾਨ ਸਭਾ ਵਿਚ ਦੁਬਾਰਾ ਐਂਟਰੀ ਕੀਤੀ ਹੈ। ਹਾਈਕੋਰਟ ਨੇ ਆਤਿਸ਼ੀ ਦੇ ਨਾਲ,ਰਿਟਰਨਿੰਗ ਅਫ਼ਸਰ, ਭਾਰਤੀ ਚੋਣ ਕਮਿਸ਼ਨ ਅਤੇ ਹੋਰਾਂ ਤੋਂ ਜਵਾਬ ਮੰਗੇ ਹਨ।

     

  • ਪੰਜਾਬ ਸਰਕਾਰ ਨੇ 2.36 ਲੱਖ ਕਰੋੜ ਰੁਪਏ ਦਾ ਰੱਖਿਆ ਬਜਟ

    ਬਿਉਰੋ ਰਿਪੋਰਟ – ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਆਮ ਆਦਮੀ ਪਾਰਟੀ ਸਰਕਾਰ ਦਾ ਚੌਥਾ ਬਜਟ ਪੇਸ਼ ਕਰ ਰਹੇ ਹਨ। ਉਨ੍ਹਾਂ ਨੇ ‘ਬਦਲਦਾ ਪੰਜਾਬ’ ਦੇ ਵਿਸ਼ੇ ‘ਤੇ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਹ ਪਿਛਲੀ ਵਾਰ ਨਾਲੋਂ ਲਗਭਗ 15% ਵੱਧ ਹੈ। ਹਰਪਾਲ ਚੀਮਾ ਨੇ ਕਿਹਾ ਕਿ ਸਾਡੀ ਸਰਕਾਰ ਨੇ 817 ਭ੍ਰਿਸ਼ਟ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਹਿਲੀ ਨਸ਼ੀਲੇ ਪਦਾਰਥਾਂ ਦੀ ਗਣਨਾ ਅਗਲੇ ਸਾਲ ਪੰਜਾਬ ਵਿੱਚ ਹੋਵੇਗੀ। ਸਰਕਾਰ ਨਸ਼ਾ ਛੁਡਾਊ ਮੁਹਿੰਮ ‘ਤੇ 150 ਕਰੋੜ ਰੁਪਏ ਖਰਚ ਕਰੇਗੀ।

    ਨਸ਼ੇ ਦੀ ਰੋਕਥਾਮ ਲਈ ਵਿੱਤ ਮੰਤਰੀ ਦਾ ਐਲਾਨ

    • ਐਂਟੀ ਡਰੋਨ ਸਿਸਟਮ ਵਿਕਸਿਤ ਕਰਨ ਲਈ ਬਜਟ ‘ਚ 110 ਕਰੋੜ ਦਾ ਉਪਬਧ
    • ਅਗਲੇ ਸਾਲ ਹੋਵੇਗੀ ਨਸ਼ੇ ਨੂੰ ਲੈਕੇ ਜਨਗਣਨਾ, 150 ਕਰੋੜ ਖਰਚ ਦੀ ਤਜਵੀਜ਼

     

    ‘ਖੇਡਦਾ ਪੰਜਾਬ ਬਦਲਦਾ ਪੰਜਾਬ’ ਸਕੀਮ ਹੋਵੇਗੀ ਸ਼ੁਰੂ

    • 3 ਹਜ਼ਾਰ ਇਨਡੋਰ ਸਟੇਡੀਅਮ ਬਣਾਏ ਜਾਣਗੇ
    • ਇਨਡੋਰ ਜਿੰਮ ਵੀ ਬਣਾਏ ਜਾਣਗੇ
    • ਸੈਂਟਰ ਆਫ਼ ਐਕਸੀਲੈਂਸ’ ਵਿੱਚ ਹੋਵੇਗਾ ਸੁਧਾਰ
    • ਸਰਕਾਰ ਨੇ ਰੱਖਿਆ 979 ਕਰੋੜ ਦਾ ਬਜਟ

     

    ਸਿਹਤ ਵਿਭਾਗ ਲਈ ਰੱਖਿਆ 5598 ਕਰੋੜ ਦਾ ਬਜਟ

    • 10 ਲੱਖ ਰੁਪਏ ਦਾ ਬੀਮਾ ਕਵਰ ਹੋਵੇਗਾ
    • ਫਰਿਸ਼ਤੇ ਸਕੀਮ ਲਈ 10 ਕਰੋੜ ਰੁਪਏ ਦਾ ਬਜਟ
    • 65 ਹਜ਼ਾਰ ਪਰਿਵਾਰ ਹੋਣਗੇ ਸਿਹਤ ਬੀਮਾ ਯੋਜਨਾ ਤਹਿਤ ਕਵਰ
    • ਸਾਰੇ ਪਰਿਵਾਰਾਂ ਨੂੰ ਮਿਲਣਗੇ ਸਿਹਤ ਕਾਰਡ

    ਬਜਟ ’ਚ ‘ਰੰਗਲਾ ਪੰਜਾਬ ਵਿਕਾਸ’ ਲਈ ਰੱਖੇ 585 ਕਰੋੜ ਰੁਪਏ

    • ਪੰਜਾਬ ਮੰਡੀ ਬੋਰਡ ਵੱਲੋਂ ਸੜਕਾਂ ਲਈ 2873 ਕਰੋੜ ਖਰਚੇ ਜਾਣਗੇ
    • ਵਿਦੇਸ਼ਾਂ ਦੀ ਤਰਜ ‘ਤੇ ਬਣਨਗੀਆਂ ਸੜਕਾਂ

     

     

  • ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਦੇ ਘਰ ਫਿਰ ਹੋਈ ਛਾਪੇਮਾਰੀ

    ਬਿਉਰੋ ਰਿਪੋਰਟ – ਸੀਬੀਆਈ ਨੇ ਅੱਜ ਫਿਰ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਘਰ ਛਾਪੇਮਾਰੀ ਕੀਤੀ ਹੈ। ਇਸ ਤੋਂ ਇਲਾਵਾ ਛੱਤੀਸਗੜ੍ਹ ਦੇ  ਭਿਲਾਈ ਦੇ ਵਿਧਾਇਕ ਦੇਵੇਂਦਰ ਯਾਦਵ ਅਤੇ 5 ਆਈਪੀਐਸ ਅਭਿਸ਼ੇਕ ਪੱਲਵ, ਏਐਸਪੀ ਸੰਜੇ ਧਰੁਵ, ਏਐਸਪੀ ਆਰਿਫ਼ ਸ਼ੇਖ, ਆਨੰਦ ਛਾਬੜਾ, ਪ੍ਰਸ਼ਾਂਤ ਅਗਰਵਾਲ ਅਤੇ ਦੋ ਕਾਂਸਟੇਬਲ ਨਕੁਲ-ਸਹਦੇਵ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਹੈ। ਟੀਮ ਨੇ ਮਹਾਦੇਵ ਸੱਟਾ ਐਪ ਮਾਮਲੇ ਵਿੱਚ ਛਾਪਾ ਮਾਰਿਆ ਹੈ। ਜਾਣਕਾਰੀ ਅਨੁਸਾਰ, ਸੀਬੀਆਈ ਦੀਆਂ 10 ਤੋਂ ਵੱਧ ਟੀਮਾਂ 26 ਮਾਰਚ ਦੀ ਸਵੇਰ ਰਾਏਪੁਰ ਤੋਂ ਰਵਾਨਾ ਹੋ ਗਈਆਂ ਸਨ। ਇੱਕ ਟੀਮ ਰਾਏਪੁਰ ਵਿੱਚ ਭੁਪੇਸ਼ ਬਘੇਲ ਦੇ ਘਰ ਪਹੁੰਚੀ।

     

  • ਪੰਜਾਬ ਦਾ ਅੱਜ ਤੇ ਕੱਲ੍ਹ ਬਦਲ ਸਕਦਾ ਮੌਸਮ

    ਬਿਉਰੋ ਰਿਪੋਰਟ – ਪੰਜਾਬ ਵਿੱਚ ਗਰਮੀ ਵਧਣੀ ਸ਼ੁਰੂ ਹੋ ਗਈ ਹੈ, ਪਰ ਅੱਜ, ਬੁੱਧਵਾਰ ਅਤੇ ਵੀਰਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅੱਜ ਸੂਬੇ ਵਿੱਚ ਪੀਲਾ ਅਲਰਟ ਜਾਰੀ ਕੀਤਾ ਹੈ। ਕੱਲ੍ਹ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.2 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ, ਜੋ ਕਿ ਆਮ ਨਾਲੋਂ 4.4 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 35.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਇਸ ਸੀਜ਼ਨ ਦੇ ਔਸਤ ਨਾਲੋਂ ਬਹੁਤ ਜ਼ਿਆਦਾ ਹੈ।

     

  • ਹਰਪਾਲ ਚੀਮਾ ਅੱਜ ਕਰਨਗੇ ਬਜਟ ਪੇਸ਼

    ਬਿਉਰੋ ਰਿਪੋਰਟ – ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਆਮ ਆਦਮੀ ਪਾਰਟੀ ਸਰਕਾਰ ਦਾ ਚੌਥਾ ਬਜਟ ਪੇਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਸਵੇਰੇ, ਚੀਮਾ ਨੇ ਆਪਣੇ ਸਰਕਾਰੀ ਨਿਵਾਸ ਸਥਾਨ ‘ਤੇ ਬਜਟ ਦੀ ਕਾਪੀ ‘ਤੇ ਦਸਤਖਤ ਕੀਤੇ। ਇਸ ਤੋਂ ਬਾਅਦ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਗਏ ਅਤੇ ਉਨ੍ਹਾਂ ਨੂੰ ਮਿਲੇ। ਬਜਟ ‘ਬਦਲਦਾ ਪੰਜਾਬ’ ਦੇ ਥੀਮ ‘ਤੇ ਹੋਵੇਗਾ ਅਤੇ ਇਹ 2.15 ਲੱਖ ਕਰੋੜ ਰੁਪਏ ਤੋਂ ਵੱਧ ਹੋ ਸਕਦਾ ਹੈ। ਇਹ ਪਿਛਲੀ ਵਾਰ ਨਾਲੋਂ ਲਗਭਗ 5% ਵੱਧ ਹੈ। ਇਸ ਸਾਲ ਦੇ ਬਜਟ ਵਿੱਚ, ਸਰਕਾਰ ਮੁੱਖ ਤੌਰ ‘ਤੇ ਖੇਤੀਬਾੜੀ, ਉਦਯੋਗ, ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਕਿਸਾਨਾਂ ਨੂੰ ਲਾਭ ਪਹੁੰਚਾਉਣ ‘ਤੇ ਧਿਆਨ ਕੇਂਦਰਿਤ ਕਰ ਸਕਦੀ ਹੈ। ਇਸ ਤੋਂ ਇਲਾਵਾ ਸਰਕਾਰ ਨੌਜਵਾਨਾਂ ਨੂੰ 20 ਹਜ਼ਾਰ ਨੌਕਰੀਆਂ ਦੇਣ ਦੀ ਤਿਆਰੀ ਕਰ ਰਹੀ ਹੈ। ਔਰਤਾਂ ਨੂੰ ਵੀ 1100 ਰੁਪਏ ਪ੍ਰਤੀ ਮਹੀਨਾ ਮਿਲਣ ਦੀ ਉਮੀਦ ਹੈ।

     

  • ਅਦਾਲਤ ਨੇ ਜਗਤਾਰ ਸਿੰਘ ਤਾਰਾ ਨੂੰ ਕੀਤਾ ਬਰੀ

    ਮੁਹਾਲੀ : RSS ਆਗੂ ਰੁਲਦਾ ਸਿੰਘ ਹੱਤਿਆਕਾਂਡ ‘ਚ ਪਟਿਆਲਾ ਕੋਰਟ ਨੇ ਜਗਤਾਰ ਸਿੰਘ ਤਾਰਾ ਨੂੰ ਬਰੀ ਕਰ ਦਿੱਤਾ ਹੈ। ਸਾਲ 2009 ‘ਚ ਰਾਸ਼ਟਰੀ ਸਵੈਸੇਵਕ ਸੰਘ (RSS) ਆਗੂ ਰੁਲਦਾ ਸਿੰਘ ਦੀ ਹੱਤਿਆ ਕੀਤੀ ਗਈ ਸੀ। ਉਨ੍ਹਾਂ ਉੱਪਰ ਪਟਿਆਲਾ ‘ਚ ਗੋਲ਼ੀਆਂ ਚਲਾਈਆਂ ਗਈਆਂ ਸਨ। ਹਮਲੇ ‘ਚ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਕਾਰਨ ਇਕ ਹਫ਼ਤੇ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ।

    ਜਗਤਾਰ ਸਿੰਘ ਤਾਰਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਵੀ ਦੋਸ਼ੀ ਹੈ। ਇਸ ਮਾਮਲੇ ਵਿੱਚ ਪੰਜ ਲੋਕਾਂ ਨੂੰ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਾ ਹੈ।

    ਇਹ ਕਤਲ 16 ਸਾਲ ਪਹਿਲਾਂ ਹੋਇਆ ਸੀ

    ਇਹ ਮਾਮਲਾ ਲਗਭਗ 16 ਸਾਲ ਪੁਰਾਣਾ ਹੈ। 28 ਜੁਲਾਈ, 2009 ਦੀ ਸ਼ਾਮ ਨੂੰ, ਜਦੋਂ ਸੀਨੀਅਰ ਆਰਐਸਐਸ ਨੇਤਾ ਰੁਲਦਾ ਸਿੰਘ ਆਪਣੀ ਕਾਰ ਵਿੱਚ ਅਨਾਜ ਮੰਡੀ ਸਰਹਿੰਦ ਰੋਡ ਸਥਿਤ ਆਪਣੇ ਘਰ ਪਹੁੰਚੇ, ਤਾਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਦੇ ਘਰ ਦੇ ਸਾਹਮਣੇ ਹੀ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

    ਲਗਭਗ 2 ਹਫ਼ਤਿਆਂ ਬਾਅਦ ਉਸਦੀ ਮੌਤ ਹੋ ਗਈ। ਪੁਲਿਸ ਨੇ ਉਸ ਸਮੇਂ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਨੂੰ ਸਬੂਤਾਂ ਦੀ ਘਾਟ ਕਾਰਨ 2015 ਵਿੱਚ ਬਰੀ ਕਰ ਦਿੱਤਾ ਗਿਆ ਸੀ। ਉਹ ਭਾਰਤੀ ਜਨਤਾ ਪਾਰਟੀ ਦੇ ਐਨਆਰਆਈ ਵਿੰਗ ਦੇ ਮੁਖੀ ਵੀ ਸਨ।

  • ਨਰਾਇਣ ਸਿੰਘ ਚੌੜਾ ਨੂੰ ਮਿਲੀ ਜ਼ਮਾਨਤ

    ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਤੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗੋਲੀ ਚਲਾਉਣ ਵਾਲੇ ਭਾਈ ਨਰਾਇਣ ਸਿੰਘ ਚੌੜਾ ਨੂੰ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ।

    ਸੁਖਬੀਰ ਸਿੰਘ ਬਾਦਲ ਉਤੇ ਇਰਾਦਾ ਕਤਲ ਮਾਮਲੇ ਵਿਚ ਇਸ ਵੇਲੇ ਰੋਪੜ ਜੇਲ ਵਿਚ ਬੰਦ ਨਰਾਇਣ ਸਿੰਘ ਚੌੜਾ ਦੇ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਨਰਾਇਣ ਸਿੰਘ ਚੌੜਾ ਵਲੋਂ ਸੁਖਬੀਰ ਸਿੰਘ ਬਾਦਲ ਉਤੇ 4 ਦਸੰਬਰ ਨੂੰ ਉਸ ਵੇਲੇ ਗੋਲੀ ਚਲਾਈ ਗਈ ਸੀ, ਜਦੋਂ ਉਹ ਅਕਾਲ ਤਖਤ ਸਾਹਿਬ ਤੋਂ ਲੱਗੀ ਧਾਰਮਿਕ ਤਨਖਾਹ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਡਿਓੜੀ ਵਿਖੇ ਚੋਬਦਾਰ ਵਜੋਂ ਸੇਵਾ ਨਿਭਾਅ ਰਹੇ ਸਨ।

  • ਕੈਨੇਡਾ ਨੇ ਭਾਰਤ ਅਤੇ ਚੀਨ ’ਤੇ ਲਾਇਆ ਚੋਣਾਂ ’ਚ ਦਖ਼ਲ ਦੇਣ ਦਾ ਦੋਸ਼

    ਕੈਨੇਡਾ ਭਾਰਤ ਸਬੰਧ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਬਦਲ ਗਏ, ਪਰ ਭਾਰਤ ਵਿਰੁੱਧ ਜ਼ਹਿਰ ਅੱਜ ਵੀ ਜਾਰੀ ਹੈ। ਹੁਣ ਕੈਨੇਡਾ ਨੇ ਫਿਰ ਭਾਰਤ ‘ਤੇ ਬੇਬੁਨਿਆਦ ਦੋਸ਼ ਲਗਾਏ ਹਨ। ਕੈਨੇਡਾ ਦੀ ਖੁਫੀਆ ਏਜੰਸੀ ਨੇ ਕਿਹਾ ਕਿ ਭਾਰਤ ਅਤੇ ਚੀਨ ਉਸਦੀਆਂ ਆਉਣ ਵਾਲੀਆਂ ਆਮ ਚੋਣਾਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਹ ਦੋਸ਼ ਦੋਵਾਂ ਦੇਸ਼ਾਂ ਨਾਲ ਭਾਰਤ ਦੇ ਵਿਗੜਦੇ ਸਬੰਧਾਂ ਵਿਚਕਾਰ ਆਇਆ ਹੈ।

    ਕੈਨੇਡੀਅਨ ਸੁਰੱਖਿਆ ਖੁਫ਼ੀਆ ਸੇਵਾ (ਸੀਐਸਆਈਐਸ) ਨੇ ਕਿਹਾ ਕਿ ਚੀਨ ਅਤੇ ਭਾਰਤ ਚੋਣਾਂ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕਰ ਸਕਦੇ ਹਨ, ਜਦੋਂ ਕਿ ਰੂਸ ਅਤੇ ਪਾਕਿਸਤਾਨ ਕੋਲ ਅਜਿਹਾ ਕਰਨ ਦੀ ਸਮਰੱਥਾ ਹੈ।

    ਸੀਐਸਆਈਐਸ ਦੀ ਡਿਪਟੀ ਡਾਇਰੈਕਟਰ ਆਫ਼ ਓਪਰੇਸ਼ਨਜ਼ ਵੈਨੇਸਾ ਲੋਇਡ ਨੇ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਕਿਹਾ,‘‘ਅਸੀਂ ਇਹ ਵੀ ਦੇਖਿਆ ਹੈ ਕਿ ਭਾਰਤ ਸਰਕਾਰ ਕੋਲ ਕੈਨੇਡੀਅਨ ਭਾਈਚਾਰਿਆਂ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਵਿੱਚ ਦਖ਼ਲ ਦੇਣ ਦਾ ਇਰਾਦਾ ਅਤੇ ਸਮਰੱਥਾ ਹੈ।’’ ਹਾਲ ਹੀ ਵਿੱਚ ਜਸਟਿਨ ਟਰੂਡੋ ਦੀ ਥਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਮਾਰਕ ਕਾਰਨੀ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਜੇਕਰ ਮੌਕਾ ਮਿਲਿਆ ਤਾਂ ਭਾਰਤ ਨਾਲ ਤਣਾਅਪੂਰਨ ਸਬੰਧਾਂ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਹੁਣ ਦੇਸ਼ ਮੁੜ ਦਾਅਵਾ ਕਰ ਰਿਹਾ ਹੈ।

    ਕੈਨੇਡਾ ਨੇ ਪਿਛਲੇ ਹਫ਼ਤੇ ਚੀਨ ਵੱਲੋੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਵਿਚ ਚਾਰ ਕੈਨੇਡੀਅਨ ਨਾਗਰਿਕਾਂ ਨੂੰ ਫਾਂਸੀ ਦੇਣ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਸੀ। ਕੈਨੇਡਾ ਨੇ ਪਿਛਲੇ ਸਾਲ ਛੇ ਭਾਰਤੀ ਡਿਪਲੋਮੈਟਾਂ ਨੂੰ ਕੈਨੇਡਾ ਦੀ ਧਰਤੀ ’ਤੇ ਸਿੱਖ ਵੱਖਵਾਦੀਆਂ ਵਿਰੁੱਧ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ਾਂ ਹੇਠ ਉੱਥੋਂ ਕੱਢ ਦਿੱਤਾ ਸੀ।

    ਲੋਇਡ ਨੇ ਕਿਹਾ, ‘‘ਅਸੀਂ ਇਹ ਵੀ ਦੇਖਿਆ ਹੈ ਕਿ ਭਾਰਤ ਸਰਕਾਰ ਕੋਲ ਕੈਨੇਡੀਅਨ ਭਾਈਚਾਰਿਆਂ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਵਿਚ ਦਖਲ ਦੇਣ ਦਾ ਇਰਾਦਾ ਅਤੇ ਸਮਰੱਥਾ ਹੈ।’’ ਓਟਵਾ ਵਿਚ ਚੀਨੀ ਅਤੇ ਭਾਰਤੀ ਡਿਪਲੋਮੈਟਿਕ ਮਿਸ਼ਨ ਤੁਰੰਤ ਟਿੱਪਣੀ ਲਈ ਉਪਲਬਧ ਨਹੀਂ ਸਨ। ਲੋਇਡ ਨੇ ਅੱਗੇ ਕਿਹਾ ਕਿ ਰੂਸ ਅਤੇ ਪਾਕਿਸਤਾਨ ਸੰਭਾਵੀ ਤੌਰ ’ਤੇ ਕੈਨੇਡਾ ਵਿਰੁੱਧ ਵਿਦੇਸ਼ੀ ਦਖਲਅੰਦਾਜ਼ੀ ਗਤੀਵਿਧੀਆਂ ਕਰ ਸਕਦੇ ਹਨ।

     

     

  • ਦਿੱਲੀ ਦੀ ਭਾਜਪਾ ਸਰਕਾਰ ਨੇ ਆਪਣਾ ਪਹਿਲਾ ਬਜਟ ਕੀਤੇ ਪੇਸ਼

    ਦਿੱਲੀ ਸਰਕਾਰ ਦਾ ਅੱਜ ਪਹਿਲਾ ਬਜਟ ਪੇਸ਼ ਕੀਤਾ ਗਿਆ ਅਤੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ 1 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਦਿੱਲੀ ਦੀਆਂ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦੇਣ ਵਾਲੀ ਮਹਿਲਾ ਸਮਰਿਧੀ ਯੋਜਨਾ ਲਈ 5100 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਆਯੁਸ਼ਮਾਨ ਯੋਜਨਾ ਲਈ 2144 ਹਜ਼ਾਰ ਕਰੋੜ ਰੁਪਏ ਦਾ ਬਜਟ ਰੱਖਿਆ ਹੈ।

    ਜਿਸ ਤਹਿਤ ਹੁਣ ਕੇਂਦਰ ਸਰਕਾਰ ਤੋਂ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ ਜਦਕਿ ਦਿੱਲੀ ਸਰਕਾਰ ਵੀ ਆਪਣੇ ਵੱਲੋਂ 5 ਲੱਖ ਰੁਪਏ ਪਵੇਗੀ। ਸੋ ਹੁਣ ਕੁੱਲ ਮਿਲਾ ਕੇ ਯੋਜਨਾ ਦੇ ਤਹਿਤ 10 ਲੱਖ ਰੁਪਏ ਦਾ ਇਲਾਜ ਮੁਫਤ ਮਿਲੇਗਾ।

    ਰੇਖਾ ਗੁਪਤਾ ਨੇ ਕਿਹਾ- ਕੇਜਰੀਵਾਲ ਨੇ ਆਪਣੇ ਫਾਇਦੇ ਲਈ ਦਿੱਲੀ ‘ਚ ਆਯੁਸ਼ਮਾਨ ਯੋਜਨਾ ਨੂੰ ਲਾਗੂ ਨਹੀਂ ਹੋਣ ਦਿੱਤਾ। ਉਹ ਚਾਹੁੰਦਾ ਸੀ ਕਿ ਉਸ ਦਾ ਨਾਂ ਵੀ ਇਸ ਸਕੀਮ ਵਿੱਚ ਸ਼ਾਮਲ ਕੀਤਾ ਜਾਵੇ। ਤਾਂ ਜੋ ਉਨ੍ਹਾਂ ਨੂੰ ਪ੍ਰਮੋਟ ਕੀਤਾ ਜਾ ਸਕੇ। ਉਸ ਦੀ ਜ਼ਿੱਦ ਕਾਰਨ ਦਿੱਲੀ ਦੇ ਲੋਕਾਂ ਨੂੰ ਸਾਲਾਂ ਤੱਕ ਇਸ ਸਕੀਮ ਦਾ ਲਾਭ ਨਹੀਂ ਮਿਲਿਆ।

    ਦਿੱਲੀ CM ਨੇ ਨੇ ਮਾਤ੍ਰਿਤਵ ਵੰਦਨ ਪ੍ਰੋਜੈਕਟ ਲਈ 210 ਕਰੋੜ ਰੁਪਏ ਦਾ ਉਪਬੰਧ ਕੀਤਾ। ਇਸ ਯੋਜਨਾ ਤਹਿਤ ਗਰਭਵਤੀ ਔਰਤਾਂ ਨੂੰ 21,000 ਰੁਪਏ ਦੀ ਇੱਕਮੁਸ਼ਤ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਔਰਤਾਂ ਦੀ ਸੁਰੱਖਿਆ ਲਈ ਦਿੱਲੀ ਵਿੱਚ 50 ਹਜ਼ਾਰ ਵਾਧੂ ਕੈਮਰੇ ਲਗਾਏ ਜਾਣਗੇ।