ਜੇਕਰ ਤੁਸੀਂ ਵੀ ਪਾਸਪੋਰਟ ਲਈ ਅਪਲਾਈ ਕਰਨ ਜਾ ਰਹੇ ਹੋ ਤਾਂ ਪਹਿਲਾਂ ਆਹ ਖ਼ਬਰ ਜ਼ਰੂਰ ਪੜ੍ਹ ਲਓ, ਇਹ ਖਬਰ ਤੁਹਾਡੇ ਮਤਲਬ ਦੀ ਹੈ।
ਦੱਸ ਦਈਏ ਕਿ 29 ਅਗਸਤ ਤੋਂ 2 ਸਤੰਬਰ ਤੱਕ ਪਾਸਪੋਰਟ ਬਣਾਉਣ ਦਾ ਕੰਮ ਨਹੀਂ ਹੋਵੇਗਾ। ਦੇਸ਼ ਭਰ ਦੇ ਪਾਸਪੋਰਟ ਦਫ਼ਤਰਾਂ ’ਚ ਪਾਸਪੋਰਟ ਵਿਭਾਗ ਦੇ ਪੋਰਟਲ ਬੰਦ ਰਹਿਣਗੇ। ਤਕਨੀਕੀ ਰੱਖ-ਰਖਾਅ ਕਾਰਨ ਸਹੂਲਤ ਪੰਜ ਦਿਨਾਂ ਲਈ ਉਪਲਬਧ ਨਹੀਂ ਹੋਵੇਗੀ। ਇਹ ਜਾਣਕਾਰੀ ਪਾਸਪੋਰਟ ਵਿਭਾਗ ਨੇ ਦਿੱਤੀ ਹੈ।
ਉੱਥੇ ਹੀ ਇਸ ਦੌਰਾਨ ਆਮ ਲੋਕਾਂ ਤੋਂ ਇਲਾਵਾ ਸਾਰੇ ਐੱਮ.ਈ.ਏ., ਆਰ.ਪੀ.ਓ, ਬੀ.ਓ.ਆਈ., ਆਈ.ਐੱਸ.ਪੀ., ਡੀ.ਓ.ਪੀ. ਤੇ ਪੁਲਸ ਅਧਿਕਾਰੀਆਂ ਲਈ ਸਿਸਟਮ ਉਪਲਬਧ ਨਹੀਂ ਹੋਵੇਗਾ। 30 ਅਗਸਤ ਲਈ ਪਹਿਲਾਂ ਤੋਂ ਹੀ ਬੁੱਕ ਅਰਜ਼ੀਆਂ ਨੂੰ ਮੁੜ-ਨਿਰਧਾਰਿਤ ਕੀਤਾ ਜਾਵੇਗਾ ਤੇ ਬਿਨੈਕਾਰਾਂ ਨੂੰ ਵੱਖਰੇ ਤੌਰ ’ਤੇ ਸੂਚਿਤ ਕੀਤਾ ਜਾਵੇਗਾ।