Wednesday , 19 February 2025

ਸਰਕਾਰੀ ਏਜੰਸੀ ਨੇ ਦੱਸੇ ਧੋਖਾਧੜੀ ਤੋਂ ਬਚਣ ਦੇ ਤਰੀਕੇ, ਨਹੀਂ ਹੋਵੇਗਾ ਬੈਂਕ ਖਾਤਾ ਖਾਲੀ, ਨਾ ਹੀ ਹੋਵੇਗਾ OTP Fraud..!

ਭਾਰਤ ਵਿੱਚ ਹਰ ਰੋਜ਼ ਸਾਈਬਰ ਫ੍ਰਾਡ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਜਿੱਥੇ ਧੋਖੇਬਾਜ਼ ਬੜੀ ਚਲਾਕੀ ਨਾਲ ਲੋਕਾਂ ਨਾਲ ਠੱਗੀ ਮਾਰ ਕੇ ਉਨ੍ਹਾਂ ਦੇ ਬੈਂਕ ਖਾਤੇ ਖਾਲੀ ਕਰਵਾ ਲੈਂਦੇ ਹਨ। ਉੱਥੇ ਹੀ ਸਰਕਾਰੀ ਏਜੰਸੀ ਵੱਲੋਂ ਭਾਰਤੀਆਂ ਨੂੰ ਸਾਈਬਰ ਧੋਖਾਧੜੀ ਤੋਂ ਬਚਾਉਣ ਲਈ ਕੁਝ ਸੁਝਾਅ ਦਿੱਤੇ ਗਏ ਹਨ, ਜਿਸ ਨਾਲ ਇਨ੍ਹਾਂ ਮਾਮਲਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਸਾਈਬਰ ਧੋਖਾਧੜੀ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਦੇਸ਼ ‘ਚ ਅਜਿਹੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਨ੍ਹਾਂ ਨੂੰ ਘੱਟ ਕਰਨ ਲਈ ਸਰਕਾਰ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਇਨ੍ਹਾਂ ਅਪਰਾਧਾਂ ਨੂੰ ਕਾਬੂ ਕਰਨ ਲਈ ਵੀ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।

ਭਾਰਤ ਸਰਕਾਰ ਦੀ ਇੱਕ ਏਜੰਸੀ, Indian Computer Emergency Response Team (CERT-in) ਦੇ X ਪਲੇਟਫਾਰਮ (ਪੁਰਾਣਾ ਨਾਮ Twitter) ‘ਤੇ ਇੱਕ ਪੋਸਟ ਕੀਤੀ ਹੈ। ਇਸ ਪੋਸਟ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ OTP ਸਾਈਬਰ ਫ੍ਰਾਡ ਤੋਂ ਖੁਦ ਨੂੰ ਕਿਵੇਂ ਸੇਫ ਰੱਖ ਸਕਦੇ ਹਾਂ। ਪੋਸਟ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਲੋਕ ਵਨ ਟਾਈਮ ਪਾਸਵਰਡ ਤੋਂ ਸਾਵਧਾਨ ਰਹਿ ਸਕਦੇ ਹਨ। ਇਸ ਦੇ ਨਾਲ ਹੀ ਸਾਈਬਰ ਧੋਖਾਧੜੀ ਤੋਂ ਬਚਣ ਲਈ ਕੁਝ ਨੁਕਤੇ ਵੀ ਦੱਸੇ ਗਏ ਤਾਂ ਕਿ ਇਸ ਤੋਂ ਬੱਚਿਆ ਜਾ ਸਕੇ। 

ਬੈਂਕ ਜਾਂ ਹੋਰ ਵਿੱਤੀ ਅਥਾਰਟੀ ਦੀ ਤਰ੍ਹਾਂ ਵਾਲੇ ਟੋਲ ਫ੍ਰੀ ਨੰਬਰ ਤੋਂ ਕਾਲ ਆ ਸਕਦੀ ਹੈ। ਇਸ ਤੋਂ ਬਾਅਦ ਉਹ ਤੁਹਾਡੇ ਤੋਂ OTP ਮੰਗ ਸਕਦੇ ਹਨ। ਅਜਿਹੀਆਂ ਕਾਲਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਕਿਸੇ ਵੀ ਅਣਜਾਣ ਨੰਬਰ ਤੋਂ ਆਉਣ ਵਾਲੀਆਂ ਕਾਲਾਂ ਅਤੇ ਮੈਸੇਜ ‘ਤੇ ਗਲਤੀ ਨਾਲ ਵੀ ਬੈਂਕ ਡਿਟੇਲਸ, ਬੈਂਕ ਡੈਬਿਟ ਕਾਰਡ ਡਿਟੇਲਸ, OTP, ਡੇਟ ਆਫ ਬਰਥ ਅਤੇ ਖਾਤਾ ਨੰਬਰ ਵਰਗੀਆਂ ਚੀਜ਼ਾਂ ਨੂੰ ਸਾਂਝੀਆਂ ਨਾ ਕਰੋ।

ਬੈਂਕ ਨੰਬਰ ਜਾਂ ਕਿਸੇ ਵੀ ਸਰਵਿਸ ਨੂੰ ਵੈਰੀਫਾਈ ਕਰਨ ਲਈ ਤੁਸੀਂ ਅਧਿਕਾਰਤ ਵੈੱਬਸਾਈਟ ਦੀ ਮਦਦ ਲੈ ਸਕਦੇ ਹੋ। ਇਸ ਦੇ ਨਾਲ ਹੀ, ਕੈਸ਼ਬੈਕ ਅਤੇ ਰਿਵਾਰਡਸ ਦੇ ਲਾਲਚ ਵਿੱਚ ਕਦੇ ਵੀ ਫੋਨ ਕਾਲਸ, ਮੈਸੇਜ ਅਤੇ ਔਨਲਾਈਨ ਲਿੰਕਾਂ ਆਦਿ ‘ਤੇ ਗਲਤੀ ਨਾਲ OTP ਸਾਂਝਾ ਨਾ ਕਰੋ।

Leave a Reply

Your email address will not be published. Required fields are marked *