ਅਕਾਲੀ ਦਲ ਦੇ ਵਿਧਾਇਕ ਨੇ ਖੋਲ੍ਹਿਆਂ ਸੁਖਬੀਰ ਬਾਦਲ ਖਿਲਾਫ ਮੋਰਚਾ ! ਕੌਮ ਨੂੰ ਇੱਕਜੁੱਟ ਹੋਣ ਦੀ ਲੋੜ

ਬਿਉਰੋ ਰਿਪੋਰਟ – ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਤਖਤਾਂ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਅਕਾਲੀ ਦੇ ਵਿਧਾਇਕ ਮਨਪ੍ਰੀਤ ਇਆਲੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਲਏ ਗਏ ਫੈਸਲਿਆਂ ਨਾਲ ਵਿਸ਼ਵ ਭਰ ਦੇ ਸਿੱਖਾਂ ਨੂੰ ਚੰਗਾ ਸੁਨੇਹਾ ਗਿਆ ਸੀ । ਪਰ ਪਿਛਲੇ ਢਾਈ ਮਹੀਨੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਬੇਹਾਲ ਹੋਈ ਸੀ । 2 ਦਸੰਬਰ ਨੂੰ ਉਸ ਨੂੰ ਢਾਹ ਲਾਉਣ ਦੀ ਕੋਈ ਕੋਸ਼ਿਸ਼ ਨਹੀਂ ਛੱਡੀ ਗਈ।

ਮਨਪ੍ਰੀਤ ਇਆਲੀ ਨੇ ਕਿਹਾ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਢਿਆ ਗਿਆ ਅਤੇ ਹੁਣ ਦੋਨੋਂ ਜਥੇਦਾਰ ਇਹ ਕਹਿ ਕਿ ਹਟਾ ਦਿੱਤੇ ਗਏ ਕਿ ਸੇਵਾ ਪਾਉਣ ਦੇ ਯੋਗ ਨਹੀਂ ਹਨ। ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਖਦਸ਼ਾ ਸੀ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਭਰਤੀ ਲਈ ਬਣਾਈ ਗਈ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਕਮੇਟੀ ਭਰਤੀ ਨਾ ਕਰ ਸਕੇ ਅਤੇ ਕਿਵੇਂ ਨਾ ਕਿਵੇਂ ਇਸ ਭਰਤੀ ਨੂੰ ਰੋਕਿਆ ਜਾਵੇ। ਸੋ ਇਸੇ ਕਰ ਕੇ ਇਹ ਫ਼ੈਸਲੇ ਲਏ ਗਏ ਹਨ।

ਇਆਲੀ ਨੇ ਕਿਹਾ ਸਿੱਖ ਸੰਸਥਾਵਾਂ ਦੀ ਮਰਿਆਦਾ ਬਹਾਲ ਕਰਵਾਉਣ ਲਈ ਸਮੁੱਚੀ ਸਿੱਖ ਕੌਮ ਨੂੰ ਇੱਕਜੁੱਟ ਹੋਣ ਦੀ ਲੋੜ ਹੈ ਤਾਂ ਕਿ ਆਉਣ ਵਾਲੇ ਸਮੇਂ ਇਹ ਸੰਸਥਾਵਾਂ ਮਜ਼ਬੂਤ ਹੋ ਸਕਣ। ਮਨਪ੍ਰੀਤ ਆਲੀਆ ਨੇ ਕਿਹਾ ਕਿ ਇਹ ਸੰਸਥਾਵਾਂ ਨਿਰਪੱਖ ਫ਼ੈਸਲੇ ਲੈ ਸਕਣ, ਕਿਸੇ ਦੇ ਦਬਾਅ ਹੇਠ ਨਾ ਆਉਣ ਸੋ ਇਸ ਵਿਚ ਹੀ ਸਿੱਖ ਕੌਮ ਦਾ ਭਲਾ ਹੈ।

Comments

Leave a Reply

Your email address will not be published. Required fields are marked *