ਏਅਰਪੋਰਟ ‘ਤੇ ਕਰੋੜਾਂ ਦੇ ਸੋਨੇ ਨਾਲ ਫੜੀ ਗਈ ਇਹ ਕੰਨੜ ਅਦਾਕਾਰਾ

ਕੰਨੜ ਅਦਾਕਾਰਾ ਰਾਣਿਆ ਰਾਓ ਨੂੰ ਸੋਮਵਾਰ ਰਾਤ ਨੂੰ ਬੈਂਗਲੁਰੂ ਦੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਅਦਾਕਾਰਾ ਤੋਂ 14.8 ਕਿਲੋ ਸੋਨਾ ਬਰਾਮਦ ਕੀਤਾ ਹੈ। ਰਾਣਿਆ ਰਾਓ ‘ਤੇ ਸੋਨੇ ਦੀ ਤਸਕਰੀ ਦਾ ਦੋਸ਼ ਹੈ। ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਅਦਾਕਾਰਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪੀਟੀਆਈ ਨੂੰ ਉਸਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ। 33 ਸਾਲਾ ਅਦਾਕਾਰਾ ਆਪਣੇ ਅਕਸਰ ਅੰਤਰਰਾਸ਼ਟਰੀ ਦੌਰਿਆਂ ਕਾਰਨ ਡੀਆਰਆਈ ਦੀ ਨਿਗਰਾਨੀ ਹੇਠ ਸੀ।

3 ਮਾਰਚ ਨੂੰ, ਉਹ ਅਮੀਰਾਤ ਦੀ ਉਡਾਣ ਰਾਹੀਂ ਦੁਬਈ ਤੋਂ ਬੰਗਲੁਰੂ ਪਹੁੰਚੀ, ਜਿੱਥੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।33 ਸਾਲ ਦੀ ਰਣਿਆ ਰਾਓ ਲਗਾਤਾਰ ਦੁਬਈ ਦੀ ਯਾਤਰਾ ਕਰ ਰਹੀ ਸੀ। ਉਹ ਪਿਛਲੇ 15 ਦਿਨਾਂ ਵਿੱਚ ਚਾਰ ਵਾਰ ਦੁਬਈ ਗਈ ਸੀ।

ਉਹ ਇਕ ਸੋਨੇ ਦਾ ਵੱਡਾ ਹਿੱਸਾ ਪਾ ਕੇ ਅਤੇ ਸੋਨੇ ਦੀਆਂ ਛੜਾਂ ਨੂੰ ਕੱਪੜਿਆਂ ਵਿਚ ਲੁਕਾ ਕੇ ਸੋਨੇ ਦੀ ਤਸਕਰੀ ਕਰ ਰਹੀ ਸੀ।  ਜਾਂਚ ਤੋਂ ਪਤਾ ਲੱਗਾ ਹੈ ਕਿ ਏਅਰਪੋਰਟ ਪਹੁੰਚਣ ‘ਤੇ ਰਣੀਆ ਆਪਣੇ ਆਪ ਨੂੰ ਡੀਜੀਪੀ ਦੀ ਧੀ ਹੋਣ ਦਾ ਦਾਅਵਾ ਕਰਦੇ ਹੋਏ ਸਥਾਨਕ ਪੁਲਿਸ ਵਾਲਿਆਂ ਨੂੰ ਆਪਣੇ ਘਰ ਤੱਕ ਸੁਰੱਖਿਆ ਦੇਣ ਲਈ ਬੁਲਾਉਂਦੀ ਸੀ।

ਡੀਆਰਆਈ ਇਸ ਗੱਲ ਦੀ ਵੀ ਜਾਂਚ ਕਰ ਰਿਹਾ ਹੈ ਕਿ ਕੀ ਕੋਈ ਅਧਿਕਾਰੀ/ਕਰਮਚਾਰੀ ਇਸ ਤਸਕਰੀ ਨੈੱਟਵਰਕ ਵਿੱਚ ਸ਼ਾਮਲ ਤਾਂ ਨਹੀਂ। ਗ੍ਰਿਫ਼ਤਾਰੀ ਤੋਂ ਬਾਅਦ ਰਣਿਆ ਨੂੰ ਕ੍ਰਿਮੀਨਲ ਓਫੈਂਸ ਕੋਰਟ ‘ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।

Comments

Leave a Reply

Your email address will not be published. Required fields are marked *