ਪੁਲਿਸ ਜਾਂਚ ‘ਚ ਵੱਡਾ ਖੁਲਾਸਾ, ਕਤਲ ਕਰ ਪੰਚਕੂਲਾ ਲਿਆਂਦੀ ਗਈ ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ ਲਾਸ਼

ਚੰਡੀਗੜ੍ਹ ਪੁਲਿਸ ਦੀ ਮਹਿਲਾ ਕਾਂਸਟੇਬਲ ਸਪਨਾ ਦੇ ਕਤਲ ਕੇਸ ਵਿੱਟ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਉਸਦੀ ਲਾਸ਼ ਨੂੰ ਇੱਕ ਕਾਰ ਵਿੱਚ ਪੰਚਕੂਲਾ ਲਿਆਂਦਾ ਗਿਆ। ਸੂਤਰਾਂ ਅਨੁਸਾਰ, ਕਾਂਸਟੇਬਲ ਸਪਨਾ ਦਾ ਕਤਲ ਸੋਮਵਾਰ ਰਾਤ 10 ਵਜੇ ਤੋਂ ਅਗਲੇ ਦਿਨ ਸਵੇਰੇ 5:45 ਵਜੇ ਦੇ ਵਿਚਕਾਰ ਕੀਤਾ ਗਿਆ ਸੀ। ਕਿਉਂਕਿ ਇਸ ਤੋਂ ਪਹਿਲਾਂ ਸਪਨਾ ਵਟਸਐਪ ਰਾਹੀਂ ਆਪਣੀ ਡਿਊਟੀ ਬਾਰੇ ਗੱਲ ਕਰ ਰਹੀ ਸੀ। ਸੰਭਾਵਨਾ ਹੈ ਕਿ ਸਪਨਾ ਦੇ ਕਤਲ ਤੋਂ ਬਾਅਦ, ਲਾਸ਼ ਨੂੰ ਪੰਚਕੂਲਾ ਲਿਆਂਦਾ ਗਿਆ ਸੀ ਅਤੇ ਕਾਰ ਵਿੱਚ ਛੱਡ ਦਿੱਤਾ ਗਿਆ ਸੀ।

ਪੁਲਿਸ ਨੂੰ ਸਪਨਾ ਦੇ ਸਿਰ ਅਤੇ ਅੱਖਾਂ ‘ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਪਨਾ ਦੇ ਪਤੀ ਪਰਵਿੰਦਰ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਪਨਾ ਦੀ ਲਾਸ਼ ਮਿਲਣ ਤੋਂ ਬਾਅਦ ਜਦੋਂ ਪੁਲਿਸ ਨੇ ਉਸਨੂੰ ਫ਼ੋਨ ਕੀਤਾ ਤਾਂ ਉਸਨੇ ਕਿਹਾ ਕਿ ਉਹ ਨਯਾ ਪਿੰਡ ਵਿੱਚ ਘਰ ਹੈ। ਜਦੋਂ ਕਿ ਉਸਦੀ ਲੋਕੇਸ਼ਨ ਪੰਚਕੂਲਾ ਵਿੱਚ ਉਸੇ ਜਗ੍ਹਾ ਦੇ ਨੇੜੇ ਤੋਂ ਆ ਰਹੀ ਸੀ ਜਿੱਥੇ ਸਪਨਾ ਦੀ ਲਾਸ਼ ਕਾਰ ਵਿੱਚੋਂ ਮਿਲੀ ਸੀ।

ਵਾਰ-ਵਾਰ ਫੋਨ ਕਰਨ ‘ਤੇ ਪਤੀ ਨੇ ਆਪਣਾ ਮੋਬਾਈਲ ਬੰਦ ਕਰ ਦਿੱਤਾ

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਵਾਰ-ਵਾਰ ਕਾਲਾਂ ਕਰਨ ਤੋਂ ਬਾਅਦ, ਪਰਵਿੰਦਰ ਨੇ ਆਪਣਾ ਮੋਬਾਈਲ ਬੰਦ ਕਰ ਦਿੱਤਾ ਸੀ। ਫਿਲਹਾਲ ਪੁਲਿਸ ਨੇ ਨਯਾ ਪਿੰਡ ਤੋਂ ਚੰਡੀਗੜ੍ਹ ਪੰਚਕੂਲਾ ਜਾਣ ਵਾਲੇ ਰਸਤੇ ਦਾ ਮੁਆਇਨਾ ਕੀਤਾ ਹੈ। ਜਿੱਥੇ ਪੁਲਿਸ ਨੇ ਸੀਸੀਟੀਵੀ ਵਿੱਚ ਕਾਰ ਦੇਖੀ ਹੈ। ਸੂਤਰਾਂ ਅਨੁਸਾਰ ਦੋਸ਼ੀ ਪਤੀ ਪਰਵਿੰਦਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਪਰ ਪੁਲਿਸ ਨੇ ਅਜੇ ਤੱਕ ਇਸਦੀ ਪੁਸ਼ਟੀ ਨਹੀਂ ਕੀਤੀ ਹੈ।

Comments

Leave a Reply

Your email address will not be published. Required fields are marked *