ਲੋਕਾਂ ਨੂੰ ਖੱਜਲ ਖੁਆਰ ਨਹੀਂ ਹੋਣ ਦੇਵਾਂਗੇ : CM ਭਗਵੰਤ ਮਾਨ

ਤਹਿਸੀਲਾਂ ਵਿੱਚ ਤਹਿਸੀਲਦਾਰਾਂ ਦੇ ਸਮੂਹਿਕ ਛੁੱਟੀ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਰੜ ਤਹਿਸੀਲ ਕੰਪਲੈਕਸ ਦਾ ਦੌਰਾ ਕੀਤਾ ਗਿਆ। ਤਹਿਸੀਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਰਵਿਨਿਊ ਅਧਿਕਾਰੀ, ਖਾਸ ਤੌਰ ਉਤੇ ਤਹਿਸੀਲਦਾਰ ਕਹਿੰਦੇ ਜੀ ਅਸੀਂ ਛੁੱਟੀ ਲੈ ਰਹੇ ਹਾਂ, ਅਸੀਂ ਕੋਈ ਰਜਿਸਟਰੀ ਨਹੀਂ ਕਰਾਂਗੇ। ਮੁੱਖ ਮੰਤਰੀ ਕਿਹਾ ਕਿ, ਤਹਿਸੀਲਦਾਰ ਸਿੱਧੇ ਤੌਰ ਉਤੇ ਸਾਨੂੰ ਭ੍ਰਿਸ਼ਟਾਚਾਰ ਦਾ ਲਾਈਸੈਂਸ ਦੇਣ ਲਈ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਅਸੀਂ ਸਾਰੀਆਂ ਤਹਿਸੀਲਾਂ ਵਿੱਚ ਨਾਇਬ ਤਹਿਸੀਲਦਾਰਾਂ, ਕਾਨੂੰਗੋ ਨੂੰ ਰਜਿਸਟੀਆਂ ਕਰਨ ਦਾ ਅਧਿਕਾਰ ਦੇ ਦਿੱਤਾ। ਲੋੜ ਪਈ ਤਾਂ ਅਸੀਂ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਨੂੰ ਵੀ ਰਜਿਸਟਰੀਆਂ ਕਰਨ ਦਾ ਅਧਿਕਾਰ ਦੇਵਾਂਗੇ।

ਉਨ੍ਹਾਂ ਕਿਹਾ ਕਿ ਜੇਕਰ ਉਹ ਸਮੂਹਿਕ ਛੁੱਟੀ ਤੋਂ ਨਹੀਂ ਆਉਂਦੇ ਤਾਂ ਉਨ੍ਹਾਂ ਨੂੰ ਛੁੱਟੀ ਮੁਬਾਰਕ। ਅਸੀਂ ਨਵਿਆਂ ਨੂੰ ਰੱਖ ਲਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਐਨਾ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਛੁੱਟੀ ਉਤੇ ਜਾਣ ਉਤੇ ਕੋਈ ਨਰਮੀ ਨਹੀਂ ਵਰਤੀ ਜਾਵੇਗੀ। ਉਨ੍ਹਾਂ ਹਿਕਾ ਕਿ ਅਗਲੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਨਵੇਂ ਪਟਵਾਰੀਆਂ, ਤਹਿਸੀਲਦਾਰਾਂ ਦੀ ਭਰਤੀ ਸਬੰਧੀ ਏਜੰਡਾ ਪਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਬਿਨਾਂ ਕੋਈ ਕੰਮ ਨਹੀਂ ਰੁਕਦਾ।

Comments

Leave a Reply

Your email address will not be published. Required fields are marked *