ਵਿਰੋਧੀਆਂ ਕੇਜਰੀਵਾਲ ਦੀ ਵਿਪਾਸਨ ‘ਤੇ ਚੁੱਕੇ ਸਵਾਲ, ਪੈਸੇ ਦੀ ਦੱਸਿਆ ਬਰਬਾਦੀ

ਬਿਉਰੋ ਰਿਪੋਰਟ – ਅਰਵਿੰਦ ਕੇਜਰੀਵਾਲ ਦੀ 10 ਦਿਨਾਂ ਦੀ ਭਗਤੀ ਅੱਜ ਹੁਸ਼ਿਆਰਪੁਰ ਵਿਚ ਸ਼ੁਰੂ ਹੋ ਗਈ ਹੈ। ਕੇਜਰੀਵਾਲ ਕੱਲ ਪਰਿਵਾਰ ਸਮੇਤ ਹੁਸ਼ਿਆਰਪੁਰ ਆਏ ਸਨ, ਜਿਸ ਉਤੇ ਸਵਾਤੀ ਮਾਲੀਵਾਲ ਨੇ ਸਵਾਲ ਚੁੱਕੇ ਹਨ। ਸਵਾਲੀ ਮਾਲੀਵਾਲ ਨੇ ਕਿਹਾ ਕਿ ਜਿਨ੍ਹਾਂ ਪੰਜਾਬੀਆਂ ਨੇ ਕੇਜਰੀਵਾਲ ਨੂੰ ਇਨ੍ਹਾ ਪਿਆਰ ਦਿੱਤਾ ਸੀ ਉਨ੍ਹਾਂ ਹੀ ਪੰਜਾਬੀਆਂ ਤੋਂ ਹੁਣ ਕੇਜਰੀਵਾਲ ਡਰ ਰਿਹਾ ਹੈ।  ਵੀਆਈਪੀ ਸੱਭਿਆਚਾਰ ‘ਤੇ ਪੂਰੀ ਦੁਨੀਆ ਦੀ ਆਲੋਚਨਾ ਕਰਨ ਵਾਲੇ ਕੇਜਰੀਵਾਲ ਜੀ ਅੱਜ ਖੁਦ ਡੋਨਾਲਡ ਟਰੰਪ ਤੋਂ ਵੀ ਵੱਡੇ ਸੁਰੱਖਿਆ ਘੇਰੇ ਵਿੱਚ ਘੁੰਮ ਰਹੇ ਹਨ। ਇਹ ਹੈਰਾਨੀਜਨਕ ਹੈ ਕਿ ਪੰਜਾਬ ਵਰਗੇ ਮਹਾਨ ਸੂਬੇ ਨੂੰ ਲੋਕਾਂ ਨੂੰ ਸੁੱਖ ਸਹੂਲਤਾਂ ਪ੍ਰਦਾਨ ਕਰਨ ਦੇ ਸਾਧਨ ਵਿੱਚ ਕਿਵੇਂ ਬਦਲ ਦਿੱਤਾ ਗਿਆ ਹੈ। ਇਸ ਤੋੋਂ ਬਾਅਦ ਦਿੱਲੀ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਵੀ ਕੇਜਰੀਵਾਲ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵਿਪਾਸਨ ਲਈ ਹੁਸ਼ਿਆਰਪੁਰ ਗਏ ਸਨ ਪਰ 50 ਤੋਂ ਵੱਡੀਆਂ ਗੱਡੀਆਂ ਲੈ ਕੇ ਜਾਣਾ ਕਿਹੋ ਜਹੀ ਵਿਪਾਸਨਾ ਹੈ। ਸਿਰਸਾ ਨੇ ਕਿਹਾ ਕਿ 100 ਪੁਲਿਸ ਕਮਾਡੋ ਤੇ ਐਬੂਲੈਂਸ ਨਾਲ ਲੈ ਕੇ ਕਿੱਥੇ ਸਾਂਤੀ ਲੱਭ ਰਹੇ ਹਨ। ਇਹ ਸਾਂਤੀ ਨਹੀਂ ਪੰਜਾਬ ਦੇ ਪੈਸੇ ਦੀ ਬਰਬਾਦੀ ਹੈ। ਉਨ੍ਹਾਂ ਪੁੱਛਿਆ ਕਿ ਇਹ ਕਿਹੋ ਜਹੀ ਸਾਂਤੀ ਹੈ, ਜਿਸ ਲਈ ਪੂਰੇ ਹੁਸ਼ਿਆਰਪੁਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕੇਜਰੀਵਾਲ ਅਜਿਹਾ ਇਨਸਾਨ ਹੈ, ਜਿਸ ਦੀ 100 ਕਮਾਡੋ ਤੋਂ ਘੱਟ ਵਿਪਾਸਨਾ ਵੀ ਨਹੀਂ ਹੁੰਦੀ।

Comments

Leave a Reply

Your email address will not be published. Required fields are marked *