ਇੱਕ ਸਿੱਖ ਪਰਿਵਾਰ ਦੀ ਨੂੰਹ, ਜਿਸ ਨੇ ਵਿਆਹ ਤੋਂ ਬਾਅਦ ਬਹੁਤ ਉਮੀਦਾਂ ਨਾਲ ਆਪਣਾ ਜੀਵਨ ਸੁਰੂ ਕੀਤਾ ਸੀ, ਹੁਣ ਆਪਣੇ ਧੀ-ਪੁੱਤ ਸਮੇਤ ਮਦਦ ਦੀ ਗੁਹਾਰ ਲਾ ਰਹੀ ਹੈ। ਉਹ ਦਾਅਵਾ ਕਰ ਰਹੀ ਹੈ ਕਿ ਉਸਦੇ ਘਰਵਾਲੇ ਦੀਆਂ ਹਰਕਤਾਂ ਕਾਰਨ ਉਸਦੀ ਜ਼ਿੰਦਗੀ ਦੁਸ਼ਵਾਰ ਹੋ ਗਈ ਹੈ।
ਮੈਂ ਬਹੁਤ ਔਖੀ ਆਂ ਆਹ ਮੇਰੀ ਬੇਟੀ ਆ ਮੇਰੀ ਬੱਚੀ ਇੱਕ ਛੋਟਾ ਜਿਹਾ ਬੇਟਾ ਆ ਮੇਰਾ ਤਿੰਨ ਸਾਲ ਦਾ ਮਾ ਬੇਟਾ ਚੁੱਪ ਕਰ ਬੇ ਮੇਰੀ ਕੋਈ ਮਦਦ ਨਹੀਂ ਕਰ ਰਿਹਾ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਬਹੁਤ ਜਲਦੀ ਆਪਣੇ ਦੋ ਬੱਚਿਆਂ ਨਾਲ ਜ਼ਹਿਰ ਖਾ ਕੇ ਮਰ ਜਾਣਾ ਆ। ਮੈਨੂੰ ਮੇਰਾ ਆਦਮੀ ਨੇ ਬਹੁਤ ਤੰਗ ਕੀਤਾ ਅੱਜ ਵੀ ਉਸ ਔਰਤ ਦੇ ਨਾਲ ਰਹਿ ਰਿਹਾ ਆ। ਪੁਲਿਸ ਪ੍ਰਸ਼ਾਸ਼ਨ ਇਹ ਕਹਿ ਰਿਹਾ ਸੀ ਆਪਣਾ ਕੰਮ ਕਰ ਰਹੇ ਨੇ ਕਰ ਰਹੇ ਨੇ ਪਰ ਨਹੀਂ ਮੈਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਤੋਂ ਚਿੱਠੀ ਆਈ ਮੈਂ 23 ਤਰੀਕ ਨੂੰ ਚੰਡੀਗੜ੍ਹ ਵੀ ਹੋ ਕੇ ਆਈ ਆਂ। ਉਸ ਦੌਰਾਨ ਰਾਤ ਨੂੰ ਘਰ ਵਾਲਾ ਮੇਰਾ ਘਰੇ ਆ ਗਿਆ ਮੈਨੂੰ ਬਹੁਤ ਡਰਾਇਆ ਧਮਕਾਇਆ ਗਿਆ ਵੀਰ ਜੀ , ਆਖਰ, ਉਹ ਮੀਡੀਆ ਅਤੇ ਲੋਕਾਂ ਦੇ ਸਾਹਮਣੇ ਆ ਕੇ ਮਦਦ ਦੀ ਅਪੀਲ ਕਰ ਰਹੀ ਹੈ।