ਕਸ਼ਮੀਰੀ ਪੰਡਿਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਸ਼੍ਰੀ ਅਨੰਦਪੁਰ ਸਾਹਿਬ ਆਉਂਦੇ ਨੇ ਤੇ ਬੇਨਤੀ ਕਰਦੇ ਨੇ ਕਿ ਔਰੰਗਜ਼ੇਬ ਸਾਨੂੰ ਹਿੰਦੂਆਂ ਨੂੰ ਜਬਰਦਸਤੀ ਮੁਸਲਮਾਨ ਬਣਾ ਰਿਹਾ ਤੁਸੀਂ ਸਾਡੀ ਰੱਖਿਆ ਕਰੋ ਸਾਡਾ ਧਰਮ ਬਚਾਓ। ਇਹਨਾਂ ਕਸ਼ਮੀਰੀ ਪੰਡਿਤਾਂ ਦੀ ਅਗਵਾਈ ਕਰ ਰਹੇ ਸੀ ਪੰਡਿਤ ਕਿਰਪਾਰਾਮ ਦੱਤ ਜਿਹੜੇ ਕਿ ਹੋਰ 16 ਚੋਣਵੇ ਮੁਖੀ ਕਸ਼ਮੀਰੀ ਪੰਡਤਾਂ ਨੂੰ ਨਾਲ ਲੈ ਕੇ 25 ਮਈ 1675 ਈਸਵੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਸੀ। ਭੱਟਵਹੀ ਮੁਲਤਾਨੀ ਸਿੰਧੀ ਵਿੱਚ ਪੰਡਿਤ ਕਿਰਪਾਰਾਮ ਦੱਤ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤੇ 16 ਬ੍ਰਾਹਮਣਾਂ ਨਾਲ ਫਰਿਆਦੀ ਬਣ ਕੇ ਆਉਣ ਦੀ ਗਵਾਹੀ ਇਸ ਤਰ੍ਹਾਂ ਲਿਖੀ ਹੋਈ ਹੈ ਭਾਈ ਕਿਰਪਾਰਾਮ ਬੇਟਾ
ਅੜੂਰਾਮ ਕਾ ਪੋਤਾ ਨਰਾਇਣ ਦਾਸ ਕਾ ਪੜਪੋਤਾ ਬ੍ਰਹਮ ਦਾਸ ਕਾ ਬੰਸ ਠਾਕਰ ਦਾਸ ਕੀ ਦਤ ਗੋਤਰ ਮੁੰਝਾਲ ਬ੍ਰਾਹਮਣ ਵਾਸੀ ਮਟਨ ਦੇਸ ਕਸ਼ਮੀਰ ਸੰਬਤ 17 ਸ32 ਜੇਠ ਮਾਸੇ ਸੁਦੀ ਇਕਾਦਸ਼ੀ ਕੇ ਦੇਹੁ ਖੋੜਸ ਬ੍ਰਾਹਮਣੋ ਕੋ ਗੈਲ ਲੈ ਚੱਕ ਨਾਨਕੀ ਪਰਗਣਾ ਕਹਿਲੂਰ ਗੁਰੂ ਤੇਗ ਬਹਾਦਰ ਜੀ ਮਹਿਲ ਨਾਵਾਂ ਕੇ ਦਰਬਾਰ ਆਏ ਫਰਿਆਦੀ ਹੂਆ ਗੁਰੂ ਜੀ ਨੇ ਇਨੇ ਧੀਰਜ ਦਈ ਬਚਨ ਹੋਆ ਤੁਸਾਂ ਕੀ ਰੱਖਿਆ ਬਾਬਾ ਨਾਨਕ ਕਰੇਗਾ। ਪੰਡਿਤ ਕਿਰਪਾਰਾਮ ਦੀ ਅਗਵਾਈ ਵਾਲੇ ਕਸ਼ਮੀਰੀ ਪੰਡਤਾਂ ਦੀ ਇਸ ਅਰਜੋਈ ਨਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਦਾ ਮੁੱਢ ਵੱਜਾ ਸੀ। ਪਾਤਸ਼ਾਹ ਨੇ ਦਿੱਲੀ ਜਾ ਕੇ ਆਪਣਾ ਸੀਸ ਹਿੰਦੂ ਧਰਮ ਦੀ ਰਾਖੀ ਵਾਸਤੇ ਦਿੱਤਾ ਤੇ ਹਿਊਮਨ ਰਾਈਟਸ ਵਾਸਤੇ ਇਹ
ਅਦੂਤੀ ਮਿਸਾਲ ਪੇਸ਼ ਕੀਤੀ। ਜਦੋਂ ਵੀ ਨੌਵੇਂ ਸਤਿਗੁਰਾਂ ਦੀ ਸ਼ਹਾਦਤ ਦਾ ਵਰਨ ਹੁੰਦਾ ਪੰਡਿਤ ਕਿਰਪਾਰਾਮ ਦੱਤ ਦਾ ਜ਼ਿਕਰ ਵੀ ਜਰੂਰ ਛਿਡਦਾ। ਕੌਣ ਸਨ ਪੰਡਿਤ ਕਿਰਪਾਰਾਮ ਦੱਤ ਇਸ ਪਰਿਵਾਰ ਦਾ ਗੁਰੂ ਘਰ ਨਾਲ ਕੀ ਰਿਸ਼ਤਾ ਸੀ। ਪੰਡਿਤ ਕਿਰਪਾਰਾਮ ਤੋਂ ਭਾਈ ਕਿਰਪਾ ਸਿੰਘ ਕਿਵੇਂ ਬਣੇ ਕਿਵੇਂ ਤੇ ਕਿੱਥੇ ਇਹਨਾਂ ਨੇ ਸ਼ਹੀਦੀ ਪਾਈ ਪਰਿਵਾਰ ਦੇ ਕਿਹੜੇ ਕਿਹੜੇ ਜੀਅ ਸਿੱਖੀ ਖਾਤਰ ਸ਼ਹੀਦ ਹੋਏ ਅੱਜ ਦੀ ਇਹ ਖਾਸ ਵੀਡੀਓ ਪੰਡਿਤ ਕਿਰਪਾਰਾਮ ਦੱਤ ਦੇ ਜੀਵਨ ਬਾਰੇ ਅਖੀਰ ਤੱਕ ਵੀਡੀਓ ਦੇਖ ਲਿਓ। ਇਤਿਹਾਸਿਕ ਹਵਾਲਿਆਂ ਅਨੁਸਾਰ ਪੰਡਿਤ ਕਿਰਪਾਰਾਮ ਦੱਤ ਦੇ ਵੱਡੇ ਵਡੇਰੇ ਪਿਛਲੀਆਂ ਕਈ ਪੀੜੀਆਂ ਤੋਂ ਗੁਰੂ ਘਰ ਨਾਲ ਜੁੜੇ ਹੋਏ ਸੀ। ਜਨਮ ਸਾਖੀ ਅਨੁਸਾਰ ਇਸ ਦੱਤ
ਪਰਿਵਾਰ ਦਾ ਇੱਕ ਵਡੇਰਾ ਪੰਡਿਤ ਬ੍ਰਹਮ ਦੱਤ ਬਹੁਤ ਹੀ ਵਿਦਵਾਨ ਹੋਇਆ। ਉਸ ਨੇ ਸਾਰੇ ਹਿੰਦੁਸਤਾਨ ਦੇ ਪੰਡਤਾਂ ਨੂੰ ਗਿਆਨ ਗੋਸ਼ਟੀ ਤੇ ਅਧਿਆਤਮਿਕ ਵਿਚਾਰ ਚਰਚਾ ਦੇ ਵਿੱਚ ਨੀਵੇਂ ਦਿਖਾ ਕੇ ਸ਼ਰਤ ਵਜੋਂ ਉਹਨ੍ਾਂ ਦੇ ਸਾਰੇ ਗ੍ਰੰਥ ਜਿੱਤ ਕੇ ਕਸ਼ਮੀਰ ਲੈ ਆਂਦੇ ਸੀ। ਉਸ ਦੀ ਵਿਧਵਤਾ ਦੀ ਧਾਂਕ ਪੂਰੇ ਹਿੰਦੁਸਤਾਨ ਵਿੱਚ ਇਨੀ ਜ਼ਿਆਦਾ ਸੀ ਕਿ ਕਸ਼ਮੀਰ ਨੂੰ ਵਿਦਵਾਨ ਪੰਡਤਾਂ ਦਾ ਦੇਸ ਆਖਿਆ ਜਾਣ ਲੱਗ ਪਿਆ ਸੀ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਧਰਤੋਂ ਲਕਾਈ ਨੂੰ ਾਰਦੇ ਹੋਏ ਕਸ਼ਮੀਰ ਪਹੁੰਚੇ ਤਾਂ ਪੰਡਿਤ ਬ੍ਰਹਮ ਦੱਤ ਗੁਰੂ ਸਾਹਿਬ ਨਾਲ ਵਿਚਾਰ ਗੋਸ਼ਟੀ ਕਰਨ ਨੂੰ ਆਇਆ ਤੇ ਪਹਿਲਾਂ ਵਾਂਗ ਹੀ ਉਹਨੇ ਸ਼ਰਤ ਰੱਖੀ ਕਿ ਜਿੱਤ ਹਾਰ ਉਪਰੰਤ ਹਾਰੀ
ਹੋਈ ਧਿਰ ਆਪਣੇ ਸਾਰੇ ਗ੍ਰੰਥ ਜਿੱਤੀ ਹੋਈ ਧਿਰ ਨੂੰ ਦੇ ਦੇਵੇਗੀ। ਸਤਿਗੁਰਾਂ ਦੇ ਨਾਲ ਹੋਈ ਵਿਚਾਰ ਚਰਚਾ ਵਿੱਚ ਪੰਡਿਤ ਹਾਰ ਗਿਆ ਪਰ ਕਹਿੰਦੇ ਆ ਕਿ ਵਿਦਵਾਨੀ ਦਾ ਹੰਕਾਰ ਜਲਦੀ ਉਤਰਦਾ ਨਹੀਂ ਤੇ ਇਹੀ ਹਾਲ ਬ੍ਰਹਮ ਦੱਤ ਦਾ ਸੀ ਜਿਹੜਾ ਅੰਦਰੋਂ ਸਤਿਗੁਰਾਂ ਦੇ ਚਰਨਾਂ ਵਿੱਚ ਡਿੱਗਣ ਨੂੰ ਚਾਹ ਰਿਹਾ ਸੀ ਪਰ ਹੰਕਾਰ ਕਹੇ ਤੂੰ ਵਿਦਵਾਨ ਪੰਡਿਤ ਹੈ ਝੁਕਣਾ ਨਹੀਂ ਹੈ ਪੰਡਿਤ ਦੇ ਮਨ ਮਸਤਕ ਨੂੰ ਪੜਹਦਿਆਂ ਗੁਰੂ ਸਾਹਿਬ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਆਖਿਆ ਮਰਦਾਨਿਆ ਛੇੜ ਰਬਾਬ ਬਾਣੀ ਆਈਓ ਸਮੇਂ ਦੇ ਰਾਗ ਨਾਲ ਜੁੜ ਕੇ ਭਾਈ ਮਰਦਾਨਾ ਜੀ ਨੇ ਰਬਾਬ ਸੁਰ ਕੀਤੀ ਤਾਂ ਗਰੀਬ ਨਿਵਾਜ ਪਾਤਸ਼ਾਹ ਨੇ ਗਾਇਨ ਕੀਤਾ ਸ਼ਬਦ ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ
ਭਵਿਆ ਤੇਤੋ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦੀਆ ਸਹਵੇ ਜੀਆ ਆਪਣਾ ਕੀਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਵੇਂ ਜਿਵੇਂ ਆਪਣੇ ਅੰਤਰਤਮੇ ਤੋਂ ਝੂਮ ਕੇ ਸਲੋਕ ਗਾਇਨ ਕਰ ਰਹੇ ਸੀ ਉਵੇਂ ਉਵੇਂ ਪੰਡਿਤ ਬ੍ਰਹਮਦਾਸ ਦੀ ਰੂਹ ਦਾ ਇਸ਼ਨਾਨ ਹੋਈ ਜਾ ਰਿਹਾ ਸੀ। ਬਖਸ਼ਣਹਾਰੇ ਬ੍ਰਹਮ ਗਿਆਨੀ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਚਰਨਮ੍ਰਿਤ ਦੀ ਦਾਤ ਪੰਡਿਤ ਬ੍ਰਹਮਦਾਸ ਨੂੰ ਦਿੱਤੀ ਅਤੇ ਆਪਣਾ ਸਿੱਖ ਬਣਾ ਕੇ ਸਹੀ ਅਰਥਾਂ ਵਿੱਚ ਉਸ ਨੂੰ ਗਿਆਨੀ ਬਣਾਇਆ। ਵਾਪਸੀ ਤੇ ਪਾਤਸ਼ਾਹ ਨੇ ਬ੍ਰਹਮ ਦੱਤ ਨੂੰ ਪ੍ਰਚਾਰਕ ਥਾਪਿਆ ਇਸ ਪੰਡਿਤ ਬ੍ਰਹਮਦਾਸ ਦੱਤ ਦਾ ਪੁੱਤਰ ਸੀ ਪੰਡਿਤ ਨਰਾਇਣ ਦਾਸ ਦੱਤ ਅੱਗੋਂ ਪੰਡਿਤ ਨਰਾਇਣ ਦਾਸ ਦੱਤ ਦਾ ਦਾ ਪੁੱਤਰ ਸੀ ਪੰਡਿਤ
ਅੜੂਰਾਮ ਦੱਤ ਤੇ ਪੰਡਿਤ ਅੜੂਰਾਮ ਦੱਤ ਦਾ ਪੁੱਤਰ ਸੀ ਪੰਡਿਤ ਕਿਰਪਾਰਰਾਮ ਦੱਤ ਇਹ ਦੱਤ ਪਰਿਵਾਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਗੁਰੂ ਘਰ ਨਾਲ ਜੁੜਿਆ ਰਿਹਾ ਤੇ ਦਸ ਗੁਰੂ ਸਾਹਿਬਾਨ ਦੇ ਵੇਲੇ ਕਸ਼ਮੀਰ ਚ ਗੁਰਮਤ ਦਾ ਪ੍ਰਚਾਰ ਕਰਨ ਵਾਲਾ ਮੁੱਖ ਕਰਾਣਾ ਬਣਿਆ। ਪੰਡਿਤ ਕਿਰਪਾਰਾਮ ਦੇ ਨਾਨਕਿਆਂ ਵੱਲ ਜਾਈਏ ਤਾਂ ਛੇਵੇਂ ਪਾਤਸ਼ਾਹ ਨੇ ਜਦੋਂ ਮੀਰੀ ਪੀਰੀ ਦੀਆਂ ਸ੍ਰੀ ਸਾਹਿਬ ਧਾਰਨ ਕੀਤੀਆਂ ਸੀ ਸਿੱਖ ਫੌਜ ਤਿਆਰ ਕੀਤੀ ਤਾਂ ਗੁਰੂ ਸਾਹਿਬ ਦੇ ਚੌਵੇਂ ਸੂਰਮਿਆਂ ਚੋਂ ਭਾਈ ਪੈਰਾਗਾ ਜੀ ਦਾ ਨਾਮ ਤੁਸੀਂ ਸੁਣਿਆ ਹੋਣਾ ਇਹ ਭਾਈ ਪਰਾਗਾ ਜੀ ਦੀ ਭੈਣ ਸੀ ਬੀਬੀ ਸੁਰਸਤੀ ਉਹਨਾਂ ਦਾ ਆਨੰਦ ਕਾਰਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ
ਜੀ ਨੇ ਆਪ ਵਿਚੋਲੇ ਬਣ ਕੇ ਪੰਡਿਤ ਨਰਾਇਣ ਦਾਸ ਦੱਤ ਦੇ ਪੁੱਤਰ ਪੰਡਿਤ ਅੜੂਰਾਮ ਦੱਤ ਨਾਲ ਕਰਵਾਇਆ ਸੀ। ਪੰਡਿਤ ਅੜੂਰਾਮ ਦੱਤ ਤੇ ਬੀਬੀ ਸੁਰਸਤੀ ਦੇ ਜੇਠੇ ਪੁੱਤਰ ਸਨ ਇਹ ਪੰਡਿਤ ਕਿਰਪਾਰਾਮ ਦੱਤ ਜੀ। ਹੁਣ ਗੱਲ ਕਸ਼ਮੀਰੀ ਪੰਡਤਾਂ ਤੇ ਹਿੰਦੂ ਧਰਮ ਤੇ ਉਸ ਵੇਲੇ ਬਣੀ ਹੋਈ ਭੀੜ ਵੱਲ ਤੋਰੀਏ। ਸੰਨ 1669 ਵਿੱਚ ਮੁਗਲ ਬਾਦ ਼ਾਹ ਔਰੰਗਜ਼ੇਬ ਦੀ ਇਹ ਧਾਰਨਾ ਪਰਪੱਕ ਹੋਈ ਸੀ ਕਿ ਉਸ ਦੇ ਰਾਜ ਚ ਗੈਰ ਮੁਸਲਮਾਨ ਨਹੀਂ ਰਹਿਣਾ ਚਾਹੀਦਾ। ਇਸ ਇੱਛਾ ਦੀ ਪੂਰਤੀ ਲਈ ਉਸ ਨੇ ਹਿੰਦੂਆਂ ਤੇ ਗਿਣਮਿੱਥ ਕੇ ਸਖਤੀ ਕੀਤੀ ਤੇ ਇਹ ਸਖਤੀ ਦਿਨੋ ਦਿਨ ਵੱਧਦੀ ਗਈ। ਸੰਨ 1674 ‘ਚ ਔਰੰਗਜ਼ੇਬ ਨੇ ਤਬਲੀਗ ਦੀ ਇਹ ਮੁਹਿਮ ਇੱਕ ਵੱਡਿਓਂ ਵੱਡੇ ਪੱਧਰ ਤੇ ਚਲਾਉਣ ਤੇ ਇਰਾਦੇ ਨਾਲ ਕਸ਼ਮੀਰ
ਨੂੰ ਚੁਣਿਆ। ਕਸ਼ਮੀਰ ਉਸ ਸਮੇਂ ਤੱਕ ਵਿਦਵਾਨ ਪੰਡਤਾਂ ਦਾ ਗੜਹ ਸੀ। ਕਸ਼ਮੀਰ ਦੇ ਸੂਬੇਦਾਰ ਇਫਤਖਾਰ ਖਾਨ ਤੇ ਫੌਜਦਾਰ ਸੇ ਅਫਗਾਨ ਖਾਨ ਦੀ ਜਾਲਮ ਜੋੜੀ ਨੇ ਜਾਬਰ ਔਰੰਗਜ਼ੇਬ ਦੇ ਇਸ਼ਾਰੇ ਤੇ ਕਸ਼ਮੀਰ ਦੇ ਪੰਡਤਾਂ ਦਾ ਜੀਣਾ ਹਰਾਮ ਕਰ ਦਿੱਤਾ। ਘਰ ਗਲੀ ਮੁਹੱਲੇ ਪਿੰਡ ਨਗਰ ਸ਼ਹਿਰ ਗੱਲ ਕੀ ਪੂਰਾ ਕਸ਼ਮੀਰ ਸੂਬਾ ਹਿੰਦੂ ਧਰਮ ਦੀ ਕਤਲਗਾਹ ਬਣ ਗਿਆ ਸੀ। ਰੋਜ਼ ਮਨਾ ਮੋਹੀ ਜੰਜੂ ਲਾਹੇ ਜਾਂਦੇ ਰੋਜ਼ ਹਜ਼ਾਰਾਂ ਸੁੰਨਤਾਂ ਹੁੰਦੀਆਂ ਰੋਜ਼ ਮਜ਼ਲੂਮਾਂ ਦੇ ਕਤਲ ਹੁੰਦੇ ਰੋਜ਼ ਹਿੰਦੂ ਅਬਲਾਵਾਂ ਦੀ ਇੱਜ਼ਤ ਲੁੱਟੀ ਜਾਂਦੀ ਮਾਸੂਮਾਂ ਨੂੰ ਵੀ ਤਸੀਹੇ ਦਿੱਤੇ ਜਾਂਦੇ ਸਮਝੋ ਕਿ ਮੁਗਲ ਹਕੂਮਤ ਦੇ ਜਾਲਮ ਤੇ ਜਬਰ ਦੀ ਇੰਤਹਾ ਹਾ ਹੋ ਗਈ ਸੀ। ਕਸ਼ਮੀਰ ਦੇ ਪੰਡਿਤ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁਰਮਤਿ ਗਾਢੀ ਰਾਹ ਬਾਰੇ ਜਾਣਦੇ ਸੀ ਤੇ ਵਿਦਵਾਨ ਹੋਣ ਨਾਤੇ ਇਹ ਵੀ ਪਛਾਣਦੇ ਸੀ ਕਿ ਹਮਲਾਵਰ ਹੋਏ ਵਿਦੇਸ਼ੀ ਜਾਾਲਮਾਂ ਦਾ ਮੂੰਹ ਮੋੜਨ ਦੀ ਸਮਰੱਥਾ ਜੇ ਕਿਸੇ ਫਿਲਸਫੇ ਵਿੱਚ ਹੈ ਤਾਂ ਉਹ ਕੇਵਲ ਗੁਰਮਤ ਦਾ ਮਾਰਗ ਹੀ ਹੈ। ਕਸ਼ਮੀਰੀ ਪੰਡਿਤਾਂ ਨੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਵੀ ਕੀਤੇ ਹੋਏ ਸੀ ਤੇ ਉਹਨਾਂ ਵੱਲੋਂ ਕੀਤੇ ਜੰਗਾਂ ਯੁੱਧਾਂ ਬਾਰੇ ਵੀ ਉਹਨ੍ਾਂ ਨੂੰ ਪੂਰਾ ਇਲਮ ਸੀ। ਪੰਡਿਤ ਕਿਰਪਾਰਾਮ ਦੱਤਵਰ ਗੁਰਮਤਿ ਦੇ ਨਿਧੜ ਪ੍ਰਚਾਰਕਾਂ ਤੋਂ ਕਸ਼ਮੀਰੀ ਪੰਡਤਾਂ ਨੇ ਇਹ ਵੀ ਸੁਣਿਆ ਸੀ ਕਿ ਗੁਰੂ ਨਾਨਕ ਸਾਹਿਬ ਦਾ ਘਰ ਨਿਤਾਣਿਆਂ ਲਈ ਤਾਣ ਹੈ
ਨਿਮਾਣਿਆਂ ਲਈ ਮਾਣ ਹ ਨਿਓਟਿਆਂ ਲਈ ਓਟ ਹ ਨਿਧਿਰਿਆਂ ਲਈ ਧਿਰ ਹੈ ਤੇ ਮਜ਼ਲੂਮਾਂ ਲਈ ਸਭ ਤੋਂ ਵੱਡੀ ਠਾਹਰ ਹੈ। ਸੋ ਕਸ਼ਮੀਰ ਵਿਚਲੇ ਪੰਡਤਾਂ ਦੀਆਂ ਸਾਰੀਆਂ ਸੰਪਰਦਾਵਾਂ ਦੇ ਮੁਖੀ ਇਕੱਠੇ ਹੋ ਕੇ ਪੰਡਿਤ ਕਿਰਪਾਰਾਮ ਦਾਦੇ ਕੋਲ ਉਸਦੀ ਮਟਨ ਵਾਲੀ ਧਰਮਸ਼ਾਲਾ ਪਹੁੰਚੇ। ਆਪਣੇ ਦੁਖੜੇ ਬਿਆਨ ਕੀਤੇ ਬ੍ਰਾਹਮਣ ਭਰਾ ਹੋਣ ਦਾ ਵਾਸਤਾ ਪਾਇਆ ਉਹਦੀ ਗੁਰੂ ਘਰ ਨਾਲ ਨੇੜਤਾ ਭਰੀ ਸਾਂਝ ਹੋਣ ਦਾ ਅਹਿਸਾਸ ਕਰਵਾਇਆ ਤੇ ਬੇਨਤੀ ਕੀਤੀ ਕਿ ਦੁਖੀਆਂ ਮਜ਼ਲੂਮਾਂ ਦੀ ਜੋਦੜੀ ਗੁਰੂ ਘਰ ਵਿਖੇ ਪਹੁੰਚਾ ਦਿੱਤੀ ਜਾਵੇ। ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਪੰਡਿਤ ਕਿਰਪਾਰਾਮ ਦੱਤ ਆਪ ਤਿਲਕ ਜੰਜੂ ਦੇ ਧਾਰਨੀ ਨਹੀਂ ਸੀ ਹੈਗੇ। ਨਾ ਹੀ ਉਹ ਕਿਸੇ ਵੀ ਫੋਕੜ ਕਰਮਕਾਂਡ
ਵਿੱਚ ਪੈਣ ਵਾਲੇ ਕਰਮਕਾਂਡੀ ਪੰਡਿਤ ਸੀ। ਉਹਨ੍ਾਂ ਦੇ ਪੁਰਖੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਚਾਰਕ ਥਾਪੇ ਹੋਏ ਸੀ। ਪਰ ਸਿੱਖੀ ਪ੍ਰਚਾਰ ਦੇ ਨਾਲ ਨਾਲ ਦਸਵੰਦ ਗੁਰੂ ਘਰ ਪਹੁੰਚਾਉਣ ਵਾਲੇ ਪੰਡਿਤ ਜੀ ਨੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਗੁਰੂ ਦਰਬਾਰ ਪਹੁੰਚਾਉਣ ਦੀ ਜਿੰਮੇਵਾਰੀ ਚੁੱਕੀ। ਨਾਲ ਹੀ ਮੁਖੀ ਕਸ਼ਮੀਰੀ ਪੰਡਿਤਾਂ ਦੇ ਪੰਡਿਤ ਕਿਰਪਾਰਾਮ ਸ਼੍ਰੀ ਅਨੰਦਪੁਰ ਸਾਹਿਬ ਧਰਤੀ ਤੇ ਨੌਵੇਂ ਸਤਿਗੁਰਾਂ ਦੇ ਦਰਬਾਰ ਹਾਜ਼ਰ ਹੋਏ। ਇੰਝ ਸਤਿਗੁਰਾਂ ਦੀ ਸ਼ਹਾਦਤ ਹੁੰਦੀ ਹੈ ਹਿੰਦੂ ਧਰਮ ਬਚਾਇਆ ਜਾਂਦਾ ਹੈ ਨੌਵੇਂ ਗੁਰੂ ਨਾਨਕ ਸਾਹਿਬ ਵੱਲੋਂ। ਬੇਸ਼ੱਕ ਪੰਡਿਤ ਕਿਰਪਾਰਾਮ ਦੱਤ ਦੇ ਵੱਡੇ ਵਡੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੇਲੇ ਤੋਂ
ਹੀ ਗੁਰਮਤ ਨਾਲ ਜੁੜੇ ਹੋਏ ਸੀ ਪਰ ਪੰਡਿਤ ਕਿਰਪਾਰਾਮ ਇਸ ਦੱਤ ਪਰਿਵਾਰ ਦਾ ਪਹਿਲਾ ਸ਼ਖਸ ਸੀ ਜਿਹੜਾ ਲਗਾਤਾਰ 30 ਵਰੇ ਗੁਰੂ ਸਾਹਿਬ ਦਾ ਅਤ ਨਿਕਟਵਰਤੀ ਸਿੱਖ ਬਣ ਚੁੱਕਾ ਸੀ। ਅਨੰਦਪੁਰ ਸਾਹਿਬ ਆਉਂਦਾ ਜਾਂਦਾ ਰਹਿੰਦਾ ਸੀ। ਸ਼੍ਰੀ ਅਨੰਦਪੁਰ ਸਾਹਿਬ ਆਉਣ ਉਪਰੰਤ ਪੰਡਿਤ ਕਿਰਪਾਰਾਮ ਨੇ ਮੁੜ ਕੇ ਦੁਬਾਰਾ ਕਸ਼ਮੀਰ ਵੱਲ ਮੂੰਹ ਨਹੀਂ ਸੀ ਕੀਤਾ ਉਹਦੇ ਭਰਾ ਭਾਈ ਸਮੇਂ ਸਮੇਂ ਅਨੰਦਪੁਰ ਸਾਹਿਬ ਆਉਂਦੇ ਰਹੇ। ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੀਲੇ ਦੇ ਸ਼ਹਰ ਸਵਾਰ ਬਾਜਾਂ ਵਾਲੇ ਤਾਜਾਂ ਵਾਲੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਵਿਸਾਖੀ ਤੇ ਖਾਲਸਾ ਪ੍ਰਗਟ ਕੀਤਾ ਤਾਂ ਉਸ ਸਮੇਂ ਪੰਡਿਤ ਕਿਰਪਾਰਾਮ ਦੱਤ ਨੇ ਵੀ ਅੰਮ੍ਰਿਤ ਛਕਿਆ ਤੇ ਅੰਮ੍ਰਿਤ ਛਕਣ ਉਪਰੰਤ ਉਹਨਾਂ ਦਾਨਾ ਨਾ
ਭਾਈ ਕਿਰਪਾ ਸਿੰਘ ਬਣਿਆ ਤੇ ਉਹਨ੍ਾਂ ਦੇ ਭਰਾ ਸਨਮੁਖ ਦੱਤ ਦਾ ਨਾਮ ਭਾਈ ਸਨਮੁਖ ਸਿੰਘ ਵੱਜੋਂ ਜਾਣਿਆ ਗਿਆ। ਕਲਗੀਧਰ ਮਹਾਰਾਜ ਜੀ ਦੇ ਉਸਤਾਦ ਜੀ ਭਾਈ ਬਜਰ ਸਿੰਘ ਕੋਲੋਂ ਭਾਈ ਕਿਰਪਾ ਸਿੰਘ ਨੇ ਵੀ ਸ਼ਸਤਰ ਵਿੱਦਿਆ ਸਿੱਖੀ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਸਾਰੀਆਂ ਹੀ ਜੰਗਾਂ ਚ ਪੰਡਿਤ ਕਿਰਪਾ ਸਿੰਘ ਦੱਤ ਤੇ ਉਹਨਾਂ ਦਾ ਭਰਾ ਪੰਡਿਤ ਸਨਮੁਖ ਸਿੰਘ ਦੱਤ ਸਤਿਗੁਰਾਂ ਦੇ ਸੂਰਬੀਰ ਸ਼ੇਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਬਾਈਧਾਰ ਤੇ ਪਹਾੜੀ ਰਾਜਿਆਂ ਖਿਲਾਫ ਬਹਾਦਰੀ ਨਾਲ ਜੂਝਦੇ ਰਹੇ ਸੀ। ਸੋ ਇੱਥੇ ਪੰਡਿਤ ਸ਼ਬਦ ਉਹਨ੍ਾਂ ਨੂੰ ਦੱਸਣ ਲਈ ਉਹਨਾਂ ਨੂੰ ਦਰਸਾਉਣ ਲਈ ਬੋਲਿਆ ਗਿਆ ਹੈ। ਅੰਮ੍ਰਿਤ ਛਕਣ ਉਪਰੰਤ ਉਹ ਪੰਡਿਤ ਨਹੀਂ ਸੀ ਰਹੇ ਵੈਸੇ ਫਿਰ ਕਲਗੀਧਰ
ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਅਲਵਿਦਾ ਕਿਹਾ ਸਰਸਾ ਦੀ ਨਦੀ ਕੰਢੇ ਜੰਗ ਉੱਚੀ ਟਿੱਬੀ, ਰੋਪੜ ਕੋਟਲਾ ਨਿਹੰਗ ਖਾਂ ਤੋਂ ਹੁੰਦੇ ਹੋਏ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਚਮਕੌਰ ਦੀ ਗੜੀ ਪਹੁੰਚੇ ਉਸ ਸਮੇਂ ਵੀ ਪੰਜ ਪਿਆਰਿਆਂ ਦੋ ਵੱਡੇ ਸਾਹਿਬਜ਼ਾਦਿਆਂ ਦੇ ਨਾਲ 40 ਮਰਜੀਵੜੇ ਸਿੰਘ ਉਹਨਾਂ ਵਿੱਚ ਇਹ ਦੋਵੇਂ ਭਰਾ ਭਾਈ ਕਿਰਪਾ ਸਿੰਘ ਤੇ ਭਾਈ ਸਨਮੁਖ ਸਿੰਘ ਇਹ ਵੀ ਸ਼ਾਮਿਲ ਸੀਗੇ। ਇਸ ਕੱਚੀ ਗੜੀ ਦੀ ਅਸਾਵੀ ਜੰਗ ‘ਚ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਕਲਗੀਧਰ ਮਹਾਰਾਜ ਜੀ ਦੇ ਦੋ ਸਾਹਿਬਜ਼ਾਦੇ ਤੇ 39 ਸੂਰਮੇ ਸਿੰਘ ਸ਼ਹੀਦ ਹੋਏ ਸੀ। ਕਲਗੀਧਰ ਪਾਤਸ਼ਾਹ ਨੇ ਸਵਾ ਲਾਖ ਸੇ ਏਕ ਲੜਾਊ ਵਾਲਾ ਕਾਵਿਕ ਫੁਰਮਾਨ ਚਮਕੌਰ ਦੀ ਗੜੀ ਚ ਜਾਹਰਾ
ਤੌਰ ਤੇ ਪ੍ਰਤਖ ਕਰਕੇ ਦਿਖਾਇਆ। ਇਸੇ ਜੰਗ ਦੇ ਵਿੱਚ ਪੰਡਿਤ ਕਿਰਪਾ ਸਿੰਘ ਦੱਤ ਤੇ ਉਹਨ੍ਾਂ ਦਾ ਛੋਟਾ ਭਰਾ ਪੰਡਿਤ ਸਨਮੁਖ ਸਿੰਘ ਦੱਤ ਵੀ ਚਮਕੌਰ ਦੀ ਜੰਗ ‘ਚ ਕਲਗੀਧਰ ਪਾਤਸ਼ਾਹ ਦੇ ਹੁਕਮ ਮੁਤਾਬਿਕ ਹਮਲਾਵਰ ਫੌਜਾਂ ਦੇ ਸਨਮੁਖ ਜੂਝਦੇ ਅਨੇਕਾਂ ਦੁਸ਼ਮਣਾਂ ਨੂੰ ਮਾਰ ਕੇ ਸ਼ਹੀਦ ਹੋਏ ਸੀ। ਇੱਥੇ ਹੀ ਬਸ ਨਹੀਂੀ ਪੰਡਿਤ ਕਿਰਪਾ ਸਿੰਘ ਦੱਤ ਦੇ ਨਾਨਕੇ ਪਰਿਵਾਰ ਚੋਂ ਸ਼ਹੀਦ ਭਾਈ ਮਤੀਦਾਸ ਦਾ ਪੁੱਤਰ ਭਾਈ ਮੁਕੰਦ ਸਿੰਘ ਤੇ ਭਾਈ ਜਤੀਦਾਸ ਦਾ ਪੁੱਤਰ ਭਾਈ ਸੁਕੰਦ ਸਿੰਘ ਇਹ ਵੀ ਚਮਕੌਰ ਦੀ ਗੜੀ ‘ਚ ਸ਼ਹੀਦ ਹੋਏ ਸੀ। ਭਾਈ ਕਿਰਪਾ ਸਿੰਘ ਦੱਤ ਤੇ ਉਸਦੇ ਭਰਾ ਭਾਈ ਸਨਮੁਖ ਸਿੰਘ ਦੱਤ ਦੀ ਚਮਕੌਰ ਚ ਹੋਈ ਸ਼ਹਾਦਤ ਦੀ ਗਵਾਹੀ ਭੱਟ ਵਹੀ ਮੁਲਤਾਨੀ ਸਿੰਧੀ ‘ਚ ਇੰਝ ਦਰਜ ਸੰਬਤ 17ਸ62 ਪੋਖ ਮਾਸੇ
ਸੁਧੀ ਤੀਜ ਬੀਰਵਾਰ ਕੇ ਦੇਹੁ ਕਿਰਪਾ ਸਿੰਘ ਬੇਟਾ ਅੜੂਰਾਮ ਕਾ ਸਨਮੁਖ ਸਿੰਘ ਬੇਟਾ ਅੜੂਰਾਮ ਕਾ ਪੋਤੇ ਨਰਾਇਣ ਦਾਸ ਕੇ ਮੁਝਾਲ ਦਤ ਬ੍ਰਾਹਮਣ ਆਂਦ ਘਰੀ ਦਿਹੁ ਘਲੇ ਚਮਕੌਰ ਕੇ ਮਲਾਣ ਪਰਗੜਾ ਰੋਪੜ ਤੁਰਕ ਫੌਜ ਗੈਲ ਸੁਆਮ ਮਾਥੇ ਜੂਝ ਕੇ ਸ਼ਹਾਦਤਾਂ ਪਾਏ ਗਏ। ਆਗੇ ਗੁਰੂ ਕੀ ਗਤ ਗੁਰੂ ਜਾਣਾ। ਜੇ ਦੇਖੀਏ ਤਾਂ ਦਾਦਕਿਆਂ ਵੱਲੋਂ ਭਾਈ ਕਿਰਪਾ ਸਿੰਘ ਵਿਦਵਾਨੀ ‘ਚ ਨਿਪੁੰਨ ਸੀ ਤੇ ਨਾ ਆਂ ਵੱਲੋਂ ਉਹ ਭਾਈ ਪਰਾਗੇ ਵਰਗੇ ਸੂਰਬੀਰਾਂ ਦੇ ਦੋਤਰੇ ਸੀ। ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਪੌਂਟਾ ਸਾਹਿਬ ਦੇ ਕਾਵਿਕ ਮਾਹੌਲ ਚ ਪੰਡਿਤ ਕਿਰਪਾਰਰਾਮ ਦੱਤ ਉਰਫ ਭਾਈ ਕਿਰਪਾ ਸਿੰਘ ਦੀ ਵਿਦਵਤਾ ਤੇ ਗੁਰੂ ਲਿਵ ਨੂੰ ਕਵਿਤਾ ਦੀ ਪਾਣ ਵੀ ਚੜ੍ੀ ਹੋਈ ਸੀ। ਬੇਸ਼ੱਕ
ਸ਼੍ਰੀ ਅਨੰਦਪੁਰ ਸਾਹਿਬ ਦੇ ਘੇਰੇ ਸਰਸਾ ਦੇ ਵਿਛੋੜੇ ਤੇ ਚਮਕੌਰ ਦੀ ਜੰਗ ਸਮੇਂ ਗੁਰੂ ਘਰ ਦੀਆਂ ਬਹੁਤ ਸਾਰੀਆਂ ਬਹੁਮੁਲੀਆਂ ਲਿਖਤਾਂ ਦੇ ਨਾਲ ਨਾਲ ਭਾਈ ਕਿਰਪਾ ਸਿੰਘ ਦੀਆਂ ਰਚਨਾਵਾਂ ਵੀ ਗੁੰਮ ਹੋ ਗਈਆਂ ਪਰ ਨਮੂਨੇ ਵਜੋਂ ਕੁਝ ਕੁ ਨਿਸ਼ਾਨਦੇ ਜਿਆਂ ਸਾਡੇ ਪੁਰਾਤਨ ਹੱਥ ਲਿਖਤ ਖਰੜਿਆਂ ਨੇ ਸਾਂਭੀਆਂ ਹੋਈਆਂ ਜਿਨ੍ਾਂ ਚੋਂ ਪ੍ਰਮਾਣ ਵੱਜੋਂ ਪੰਡਿਤ ਕਿਰਪਾ ਸਿੰਘ ਦੱਤ ਵੱਲੋਂ ਪੰਜਾਬੀ ਚ ਲਿਖੇ ਦੋ ਚੋ ਵਰਗੇ ਤੁਹਾਡੇ ਸਾਹਮਣੇ ਹਾਜ਼ਰ ਨੇ ਦੋਏ ਲੋਕ ਤਿਨਾਂ ਦੇ ਚੰਗੇ ਜੋ ਮੁਰਸ਼ਦ ਦਾ ਦਮ ਭਰਦੇ ਨਿਸ ਦਿਨ ਰਹਿਣ ਸੁਖਾਲੇ ਸੋਈ ਜੋ ਆਸ ਗੁਰੂ ਮਨ ਧਰਦੇ ਮਨ ਬਚ ਕਰਮ ਨ ਰੰਜਣ ਕਾਹੂ ਹਰਿ ਘਟ ਦੇਖਣ ਹਰਦੇ ਸਿੰਘ ਕਿਰਪਾ ਨਿਜਰੂਪ ਜਗਤ ਲਖ ਜਨਮ ਮਰਣ ਦੁਖ
ਹਰਦੇ ਪੰਡਿਤ ਕਿਰਪਾਰਾਮ ਦੱਤ ਤੋਂ ਭਾਈ ਕਿਰਪਾ ਸਿੰਘ ਤੱਕ ਦੇ ਸਫਰ ਬਾਰੇ ਕੀ ਤੁਹਾਨੂੰ ਪਹਿਲਾਂ ਪਤਾ ਸੀ ਕਮੈਂਟ ਦੇ ਵਿੱਚ ਜਰੂਰ ਲਿਖਿਓ ਨਾਲ ਹੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ। ਅਜਿਹੀਆਂ ਹੋਰ ਇਤਿਹਾਸਿਕ ਜਾਣਕਾਰੀਆਂ ਦੀਆਂ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ ਯਬ ਚੈਨਲ ਪੰਜਾਬ ਫਲੇਮ ਧੰਨਵਾਦ
Leave a Reply