ਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹੋਏ ਹੁਕਮਨਾਮੇ ਦੇ ਵਿਰੋਧ ਵਚ ਜਾ ਕੇ ਜੇ ਮਾਨਤਾ ਰੱਦ ਹੁੰਦੀ ਐ ਤੇ ਫਿਰ 100 ਵਾਰੀ ਹੋ ਜੇ ਇਹੋ ਜਿਹੀ ਮਾਨਤਾ ਤੋਂ ਅਸੀਂ ਲੈਣਾ ਵੀ ਕੀ ਹ। ਸੋ ਨਿਹਾਲ ਸਤਿ ਸ੍ਰੀ ਅਕਾਲ ਇਹੋ ਜਿਹੀ ਮਾਨਤਾ ਅਸੀਂ ਚੱਟਣੀ ਹ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਾਨੂੰ ਭਗੌੜੇ ਬਣਾ ਦੇ ਕਰਨੀ ਕੀ ਹੈ ਇਹੋ ਜਿਹੀ ਮਾਨਸਿਕਤਾ ਕਿ ਹਕੂਮਤਾਂ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦਿੰਦੀਆਂ ਨੇ ਪਰ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਦੇ ਵੀ ਸੁਪਨੇ ਚ ਚੁਣੌਤੀ ਦੇਣ ਵਾਸਤੇ ਸੋਚਣਗੇ ਵੀ ਨਹੀਂ। ਇਹ ਚੰਦ ਕੁ ਲੋਕ ਨੇ ਚੰਦ ਕੁ ਲੋਕ ਨੇ ਜਿਨ੍ਾਂ ਨੇ ਸ਼੍ਰੋਮਣੀ
ਅਕਾਲੀ ਦਲ ਦੇ ਚੱਲਦੇ ਹੋਏ ਜਹਾਜ਼ ਨੂੰ ਜਿਹੜਾ ਛੇਕ ਕਰਕੇ ਡੋਬਾ ਦਿੱਤਾ ਹੋਇਆ। ਜਿਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪਾਣੀ ਪੀ ਪੀ ਕੇ ਭੰਡਿਆ। ਜਦੋਂ ਪ੍ਰੈਸ ਕਾਨਫਰੰਸ ਕਰਦੇ ਸੀ ਨਾ ਪਾਣੀ ਦਾ ਗਿਲਾਸ ਰੱਖ ਲੈਂਦੇ ਸੀ ਕੋਲੇ ਇੱਕ ਘੁੱਟ ਭਰਦੇ ਸੀ ਲੀਡਰਾਂ ਨੂੰ ਗਾਲ ਫਿਰ ਇੱਕ ਘੁੱਟ ਭਰਦੇ ਸੀ ਲੀਡਰਾਂ ਨੂੰ ਗਾਲ ਇੱਕ ਘੁੱਟ ਭਰਦੇ ਸੀ ਫਿਰ ਲੀਡਰਾਂ ਨੂੰ ਗਾਲ ਤੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੈਠੇ ਖੈਰਖੁਆ ਬਣੇ ਆ ਕਹਿੰਦੇ ਅਸੀਂ ਤਾਂ ਇਹਦਾ ਨੁਕਸਾਨ ਹੀ ਨਹੀਂ ਹੋਣ ਦਿੰਦਾ ਕਦੇ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਇਹ ਕਰ ਰਿਹਾ ਕਦੇ ਕਿਸੇ ਤੇ ਇਲਜ਼ਾਮ ਲਾਉਂਦੇ ਨੇ ਜੀ ਇਹ ਪਾਰਟੀ ਦਾ ਨੁਕਸਾਨ ਕਰ ਰਿਹਾ ਜੇ ਨੌਜਵਾਨ ਜਿਹੜਾ ਹੈ ਉਹ ਪੰਥਕ ਸਿਆਸਤ ਦੇ ਵਿੱਚ
ਉਤਰਿਆ ਆ ਤੇ ਫਿਰ ਦਿੱਲੀ ਦੀ ਸਰਕਾਰ ਤਾਂ ਕੀ ਦਿੱਲੀ ਦੇ ਬਾਪ ਵੀ ਜਿਹੜੇ ਹੈ ਪੰਥਕ ਸਿਆਸਤ ਨੂੰ ਮਨਫੀ ਨਹੀਂ ਕਰ ਸਕਣਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 1900 96 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਜੋ ਸਿੱਖ ਪੰਥ ਦੀ ਰਾਜਸੀ ਜਮਾਤ ਸੀ ਇਸਦਾ ਸਿੱਖ ਸਫਾਂ ਦੇ ਵਿੱਚੋਂ ਆਧਾਰ ਜਿਹੜਾ ਹੈ ਉਹ ਖੁਰਨ ਲੱਗ ਪਿਆ। ਬੇਸ਼ੱਕ ਸਰਕਾਰ ਵੀ ਤਿੰਨ ਵਾਰ ਬਣਾਈ ਪਰ ਤਿੰਨ ਵਾਰ ਬਣੀ ਸਰਕਾਰ ਜਿਹੜੀ ਸੀ ਉਹ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰ ਸਕੇ ਜਿਹਦਾ ਨਤੀਜਾ ਨਿਕਲਿਆ ਕਿ ਸਿੱਖ ਪੰਥ ਨੇ ਆਪਣੀ ਰਾਜਸੀ ਜਮਾਤ ਨੂੰ ਤਲਾਂਜਲੀ ਦੇ ਦਿੱਤੇੀ ਛੱਡ ਦਿੱਤਾ। ਸ੍ਰੀ ਅਕਾਲ ਤਖਤ ਸਾਹਿਬ ਤੇ ਇਹੋਹੀ ਮਨ ਦੇ ਵਿੱਚ ਸੋਚ ਸੀ ਕਿ ਇਹ ਪੰਥ ਦੀ ਜਮਾਤ ਹੈ ਔਰ ਪੰਥ ਤੋਂ ਹੀਣੀ
ਹੋ ਗਈ ਹੈ। ਇਹਦੇ ਵਿੱਚ ਰਵਾਨਗੀ ਪੈਦਾ ਕਰਨ ਦੀ ਜ਼ਰੂਰਤ ਹੈ। ਇਹਦੇ ਵਚ ਰਵਾਨਗੀ ਲਿਆਉਣ ਦੀ ਜ਼ਰੂਰਤ ਹੈ। ਔਰ ਇਹ ਸੋਚ ਕੇ ਦੋ ਦਸੰਬਰ ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਲਈ ਚੌਕੇ ਛਿੱਕੇ ਮਾਰਨ ਵਾਸਤੇ ਇੱਕ ਬਹੁਤ ਖੂਬਸੂਰਤ ਜਿਹੜੀ ਹ ਉਹ ਪਿੱ ਤਿਆਰ ਕੀਤੀ ਗਈ ਸੀ। ਬਿਲਕੁਲ ਉਸੇ ਤਰ੍ਹਾਂ ਜਿਵੇਂ ਆਰਐਸਐਸ ਨੇ ਬੀਜੇਪੀ ਨੂੰ ਪਿੱਚ ਤਿਆਰ ਕਰਕੇ ਦਿੱਤੇ ਔਰ ਆਰਐਸਐਸ ਦੀ ਤਿਆਰ ਕੀਤੀ ਪਿੱਚ ਦੇ ਉੱਤੇ ਬੀਜੇਪੀ ਹਰ ਸਟੇਟ ਦੇ ਵਿੱਚ ਚੌਕੇ ਛਿੱਕੇ ਲਾ ਰਹੀ ਹੈ। ਸਾਡੇ ਮਨ ਦੇ ਵਿੱਚ ਵੀ ਇਹ ਖਿਆਲ ਸੀ ਕਿ ਐਸੀ ਪਿੱਚ ਜਿਹੜੀ ਹ ਤਿਆਰ ਕਰ ਦਿਓ ਪੰਥ ਦੀ ਇਸ ਰਾਸੀ ਜਮਾਤ ਨੂੰ ਔਰ ਇਹ ਵੀ ਜਿਹੜੀ ਹ ਪੰਜਾਬ
ਦੇ ਵਿੱਚ ਚੌਕੇ ਛਿੱਕੇ ਲਾਵੇ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰੇ ਪਰ ਉਸ ਦੋ ਦਸੰਬਰ ਦੇ ਹੁਕਮਨਾਮੇ ਨੂੰ ਕੁਝ ਲੀਡਰ ਸਮਝ ਹੀ ਨਹੀਂ ਸਕੇ ਔਰ ਉਹਨਾਂ ਨੇ ਅਣਜਾਣ ਮਰਿਆਦਾ ਤੋਂ ਬਿਲਕੁਲ ਨਾ ਸਮਝ ਉਹਨਾਂ ਦੀ ਡਿਊਟੀ ਲਾ ਤੀ ਵੀ ਇਉਂ ਕਰੋ ਕਹੀਆਂ ਚੁੱਕ ਲਓ ਕਮਰ ਕਸੇ ਕੱਸ ਲਓ ਤੇ ਪਿੱਚ ਪੱਟ ਦਿਓ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੇ ਚੌਕੇ ਛਿੱਕੇ ਲਾਉਣ ਵਾਸਤੇ ਤਿਆਰ ਕਰਕੇ ਦਿੱਤੀ ਹੈ ਨਾ ਆਪਣੀ ਰਾਜਸੀ ਜਮਾਤ ਨੂੰ ਇਹ ਪਿੱਚ ਪੱਟ ਦਿਓ ਤੇ ਉਹਨਾਂ ਨੇ ਕਈਆਂ ਲੈ ਕੇ ਇਸ ਪਿੱਚ ਨੂੰ ਪੱਟਣਾ ਸ਼ੁਰੂ ਕਰ ਦਿੱਤਾ ਔਰ ਵੱਡੇ ਵੱਡੇ ਖੱਡੇ ਪਾ ਦਿੱਤੇ ਇਹ ਮੂਰਖਤਾਨਾ ਕਦਮ ਜਿਹੜਾ ਉਹ ਚੁੱਕਿਆ ਗਿਆ। ਦੋ ਦਸੰਬਰ ਦੇ ਹੁਕਮਨਾਮੇ ਤੋਂ ਮੁਨਕਰ ਹੋ ਕੇ ਇਹ ਗਿਆਨੀ
ਹਰਪ੍ਰੀਤ ਸਿੰਘ ਦਾ ਹੁਕਮਨਾਮਾ ਜਾਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦਾ ਹੁਕਮਨਾਮਾ ਨਹੀਂ ਇਹ ਪੰਜ ਸਿੰਘ ਸਾਹਿਬਾਨਾਂ ਦਾ ਹੁਕਮ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਔਰ ਅਸੀਂ ਇਤਿਹਾਸ ਪੜ੍ਹਦੇ ਆਂ ਚਮਕੌਰ ਦੀ ਜੰਗ ਦੇ ਵਿੱਚ ਜਦੋਂ ਸਿੱਖਾਂ ਨੇ ਕਿ ਮਹਾਰਾਜ ਤੁਸੀਂ ਗੜੀ ਛੱਡ ਕੇ ਚਲੇ ਜਾਓ ਮਹਾਰਾਜ ਕਹਿਣ ਲੱਗੇ ਨਹੀਂ ਅਸੀਂ ਗੜੀ ਛੱਡ ਕੇ ਨਹੀਂ ਜਾਣੇ। ਕਹਿਣ ਲੱਗੇ ਮਹਾਰਾਜ ਤੁਸੀਂ ਗੜੀ ਛੱਡ ਕੇ ਚਲੇ ਜਾਓ ਜੇ ਤੁਸੀਂ ਇੱਥੇ ਸ਼ਹੀਦ ਹੋ ਗਏ ਸਾਡੇ ਵਰਗੇ ਲੱਖਾਂ ਸਿੱਖ ਮਿਲ ਕੇ ਤੁਹਾਡੇ ਵਰਗਾ ਗੁਰੂ ਪੈਦਾ ਨਹੀਂ ਕਰ ਸਕਦੇ। ਪਰ ਜੇ ਤੁਸੀਂ ਬਾਹਰ ਚਲੇ ਗਏ ਤੇ ਤੁਹਾਡੇ ਵਰਗੇ ਸਤਿਗੁਰੂ ਲੱਖਾਂ ਸਿੱਖ ਪੈਦਾ ਕਰ
ਸਕਦੇ ਨੇ ਇਸ ਕਰਕੇ ਤੁਹਾਡਾ ਰਹਿਣਾ ਬਹੁਤ ਜਰੂਰੀ ਹੈ। ਮਹਾਰਾਜ ਨੇ ਫਿਰ ਜਦੋਂ ਕਿਹਾ ਵੀ ਇਤਿਹਾਸ ਕਹੇਗਾ ਆਪਣੇ ਸਿੰਘ ਸ਼ਹੀਦ ਕਰਾ ਲਏ ਪੁੱਤਰ ਸ਼ਹੀਦ ਕਰਾ ਲਏ ਆਪ ਬਚ ਕੇ ਨਿਕਲ ਗਏ ਅਸੀਂ ਬੱਚ ਕੇ ਨਹੀਂ ਜਾਣਾ ਤੇ ਫਿਰ ਪੰਜ ਸਿੰਘਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੁਕਮ ਕੀਤਾ ਸੀ। ਔਰ ਪਤਾ ਕੀ ਕਿਹਾ ਸੀ ਕਿ ਸਤਿਗੁਰੂ ਜੀ ਅਸੀਂ ਤੇਰੇ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦੇ ਹਾਂ। ਤੁਸੀਂ ਉਹ ਕਿਹਾ ਕਿ ਪੰਜਾਂ ‘ਚ ਤਾਕਤ ਹੋਏਗੀ ਪੰਜਾਂ ‘ਚ ਸ਼ਕਤੀ ਹੋਏਗੀ ਪੰਜਾਂ ਚ ਗੁਰੂ ਹੋਏਗਾ। ਅੱਜ ਅਸੀਂ ਤੁਹਾਡੇ ਦਿੱਤੇ ਅਧਿਕਾਰ ਦੀ ਵਰਤੋਂ ਕਰਦੇ ਹਾਂ ਪੰਜ ਸਿੰਘ ਤੁਹਾਨੂੰ ਆਦੇਸ਼ ਕਰਦੇ ਹਾਂ ਕਿ ਤੁਸੀਂ ਗੜੀ ਛੱਡ ਕੇ ਚਲੇ ਗਓ ਤੇ ਸਤਿਗੁਰੂ ਧੰਨ ਗੁਰੂ
ਗੋਬਿੰਦ ਸਿੰਘ ਮਹਾਰਾਜ ਨੇ ਗੜੀ ਛੱਡਣ ਦਾ ਨਿਰਨਾ ਜਿਹੜਾ ਸੀ ਉਹ ਕਰ ਲਿਆ ਔਰ ਗੜੀ ਛੱਡ ਦਿੱਤੀ ਸੀ। ਇਹ ਪੰਜਾਂ ਦਾ ਫੈਸਲਾ ਸੀ। ਔਰ ਪੰਜਾਂ ਦੇ ਫੈਸਲੇ ਤੋਂ ਮੁਨਕਰ ਹੋਣਾ ਗੁਰੂ ਦੇ ਫੈਸਲੇ ਤੋਂ ਮੁਨਕਰ ਹੋਣਾ। ਮੈਂ ਤੁਹਾਨੂੰ ਇਤਿਹਾਸ ਦੀ ਇੱਕ ਘਟਨਾ ਇਤਿਹਾਸ ਦੀ ਇੱਕ ਵਰਤੀ ਹੋਈ ਜਿਹੜੀ ਹ ਵਾਕਿਆਤ ਜਿਹੜੀ ਹ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਜਦੋਂ ਦਿੱਲੀ ਦੇ ਵਿੱਚ ਬਾਬਾ ਰਾਮ ਰਾਏ ਨੇ ਮਿੱਟੀ ਮੁਸਲਮਾਨਕੀ ਦੀ ਜਗ੍ਹਾ ਦੇ ਉੱਤੇ ਮਿੱਟੀ ਬਈ ਮਾਨਕੀ ਕਹਿ ਦਿੱਤਾ ਸੀ ਤੇ ਧੰਨ ਗੁਰੂ ਹਰਰਾਇ ਸਾਹਿਬ ਮਹਾਰਾਜ ਨੇ ਇਹ ਕਿਹਾ ਕਿ ਇਹ ਸਾਡਾ ਪੁੱਤਰ ਨਹੀਂ ਸਾਡਾ ਸਿੱਖ ਨਹੀਂ ਹ ਸਾਡੇ ਮੱਥੇ ਨਾ ਲੱਗੇ ਕਿਉਂਕਿ ਔਰੰਗਜ਼ੇਬ ਦੀ ਸਭਾ ਦੇ ਵਿੱਚ ਉਹਨੇ
ਗੁਰਬਾਣੀ ਦੀ ਪੰਗਤੀ ਦਾ ਇੱਕ ਅੱਖਰ ਜਿਹੜਾ ਸੀ ਉਹ ਬਦਲ ਦਿੱਤਾ ਸੀ। ਕਰਾਮਾਤਾਂ ਦਿਖਾਈਆਂ ਔਰੰਗਜ਼ੇਬ ਦੇ ਬੜੇ ਕਰੀਬ ਹੋ ਗਿਆ ਸੀ ਬਾਬਾ ਰਾਮਰਾਏ ਜਦੋਂ ਉਹਨੂੰ ਪਤਾ ਲੱਗਿਆ ਬਾਬਾ ਰਾਮਰਾਏ ਨੂੰ ਕਿ ਮੇਰੇ ਪਿਤਾ ਧੰਨ ਗੁਰੂ ਹਰਰਾਏ ਸਾਹਿਬ ਸੱਚੇਾ ਪਾਤਸ਼ਾਹ ਨੇ ਮੈਨੂੰ ਛੇਕ ਦਿੱਤਾ ਤੇ ਉਹਨ੍ਾਂ ਨੇ ਉਸੇ ਵੇਲੇ ਦਿੱਲੀ ਤੋਂ ਕੀਰਤਪੁਰ ਸਾਹਿਬ ਨੂੰ ਜਿਹੜਾ ਸੀ ਬਹੀਰ ਕੱਤ ਦਿੱਤੇ। ਕੀਰਤਪੁਰ ਸਾਹਿਬ ਆਇਆ ਬਾਬਾ ਰਾਮਰਾਏ ਉਹਨੇ ਆਪਣੇ ਸੇਵਕ ਨੂੰ ਕਿਹਾ ਕਿ ਜਾਓ ਘਰ ਜਾਓ ਮੇਰੇ ਪਿਤਾ ਧੰਨ ਗੁਰੂ ਹਰਰਾਏ ਸਾਹਿਬ ਮਹਾਰਾਜ ਨੂੰ ਪੁੱਛੋ ਕਿ ਤੁਹਾਡਾ ਪੁੱਤਰ ਮਿਲਣ ਆਇਆ ਉਹ ਆਗਿਆ ਮੰਗਦਾ ਤੁਹਾਡੇ ਤੋਂ ਮਿਲਣ ਵਾਸਤੇ। ਧੰਨ ਗੁਰੂ ਹਰਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਬਾ
ਰਾਮ ਰਾਏ ਦੇ ਸੇਵਾਦਾਰ ਨੇ ਕਿਹਾ ਕਿ ਮਹਾਰਾਜ ਜੀ ਤੁਹਾਡਾ ਪੁੱਤਰ ਆਇਆ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੋਈ ਖਤਾ ਦੀ ਖਿਮਾ ਮੰਗਣਾ ਚਾਹੁੰਦਾ। ਧੰਨ ਗੁਰੂ ਹਰਰਾਏ ਸਾਹਿਬ ਮਹਾਰਾਜ ਕਹਿਣ ਲੱਗੇ ਉਸਦੇ ਸੇਵਾਦਾਰ ਨੂੰ ਕਹਿੰਦੇ ਇਉਂ ਕਰੋ ਬਾਬਾ ਰਾਮਰਾਏ ਨੂੰ ਕਹਿ ਦੇ ਜਿੱਧਰ ਮੂੰਹ ਹੈ ਉਧਰ ਨੂੰ ਚਲਾ ਜਾਏ ਪਰ ਸਾਡਾ ਦਰਸ਼ਨ ਨਹੀਂ ਹੋਏਗਾ। ਸੇਵਾਦਾਰ ਨੇ ਆ ਕੇ ਆਖਿਆ ਬਾਬਾ ਰਾਮ ਰਾਏ ਨੂੰ ਕਹਿੰਦਾ ਬਾਬਾ ਜੀ ਤੁਹਾਡੇ ਪਿਤਾ ਧੰਨ ਗੁਰੂ ਹਰਰਾਜ ਸਾਹਿਬ ਮਹਾਰਾਜ ਨੇ ਕਿਹਾ ਸਾਡਾ ਦਰਸ਼ਨ ਨਹੀਂ ਹੋਏਗਾ ਜਿੱਧਰ ਮੂੰਹ ਹੈ ਉਧਰ ਤੁਰ ਜਾਓ। ਉਸ ਵੇਲੇ ਉਹਦਾ ਮੂੰਹ ਲ ਲਾਹੌਰ ਵੱਲ ਸੀ ਉਹਨੇ ਕਿਹਾ ਅੱਛਾ ਮੇਰੇ ਪਿਤਾ ਨੇ ਕਿਹਾ ਕਿ ਜਿਧਰ ਮੂੰਹ ਹ ਉਧਰ ਤੁਰ ਜਾਓ ਹੁਣ ਜਿਧਰ ਮੂੰਹ ਹ ਮੈਂ ਉਧਰ
ਜਾਵਾਂਗਾ ਤੇ ਉਹ ਲਾਹੌਰ ਵੱਲ ਨੂੰ ਤੁਰ ਪਿਆ ਸਿੱਖਾਂ ਨੇ ਕਿਹਾ ਮਹਾਰਾਜ ਬਾਬਾ ਰਾਮਰਾਏ ਤੁਹਾਡੇ ਆਦੇਸ਼ ਦੀ ਪਾਲਣਾ ਕਰਦਾ ਲਾਹੌਰ ਵੱਲ ਤੁਰ ਗਿਆ ਮਹਾਰਾਜ ਨੇ ਹੁਕਮ ਭੇਜ ਦਿੱਤਾ ਲਾਹੌਰ ਦੀ ਸਿੱਖ ਸੰਗਤ ਨੂੰ ਕਿ ਬਾਬਾ ਰਾਮਰਾਏ ਆ ਰਿਹਾ ਤੇ ਗੁਰੂ ਤੋਂ ਫਿਟ ਕੇਿਆ ਇਹਨੂੰ ਕੋਈ ਕੌਡੀ ਪੈਸਾ ਮੱਥਾ ਨਾ ਟੇਕੇ ਬਾਬਾ ਰਾਮਰਾਏ ਲਾਹੌਰ ਗਿਆ ਬਹੁਤ ਲੋਕ ਮਿਲਣ ਆਏ ਪਰ ਲਾਹੌਰ ਦੀ ਸੰਗਤ ਜਿਹੜੀ ਹ ਉਹ ਮਿਲਣ ਵਾਸਤੇ ਨਹੀਂ ਗਈ ਲੇਕਿਨ ਪੰਜ ਸਤ 10 20 ਉਸ ਸਿੱਖ ਸੰਗਤ ਦੇ ਵਿੱਚ ਐਸੇ ਸਿੱਖ ਸਨ ਜਿਨਾਂ ਨੇ ਕਿਹਾ ਵੀ ਜੇ ਅਸੀਂ ਬਾਬਾ ਰਾਮਰਾਏ ਨੂੰ ਨਾ ਮਿਲਣ ਗਏ ਤੇ ਲੋਕਾਂ ਨੇ ਤਾਂ ਟਿਚਰਾਂ ਕਰਨੀਆਂ ਵੀ ਤੁਹਾਡੇ ਗੁਰੂ ਦਾ ਪੁੱਤਰ ਹੈ ਤੁਸੀਂ ਗਏ ਹੀ ਨਹੀਂ ਵੱਡੇ ਵੱਡੇ ਜਾ ਰਹੇ ਨਾਲੇ ਸਰਕਾਰ ਨਾਲ
ਉਹਦੀ ਸਾਂਝ ਹ ਕੋਈ ਕੰਮ ਹੀ ਕਰਾਵਾਂਗੇ ਸਰਕਾਰ ਤੋਂ ਆਪਾਂ ਨੂੰ ਮਿਲਣਾ ਚਾਹੀਦਾ ਕਹਿਣ ਲੱਗੇ ਬੀ ਮਿਲਣਾ ਤਾਂ ਚਾਹੀਦਾ ਪਰ ਗੁਰੂ ਦਾ ਹੁਕਮ ਹੈ ਗੁਰੂ ਦੇ ਹੁਕਮ ਨੂੰ ਕਿਵੇਂ ਉਲੰਘ ਸਕਦੇ ਆਂ ਉਹ ਜਿਹੜੇਦਪ ਸੀ ਨਾ ਉਹ ਕਹਿਣ ਲੱਗੇ ਆਪਾਂ ਇੱਕ ਕੰਮ ਕਰੀਏ। ਕਹਿੰਦੇ ਕੀ ਕੰਮ ਕਰੀਏ ਕਹਿੰਦੇ ਗੁਰੂ ਨੇ ਇਹ ਕਿਹਾ ਵੀ ਕੌਡੀ ਪੈਸਾ ਮੱਥਾ ਨਹੀਂ ਟੇਕਣਾ ਆਪਾਂ ਕੌਡੀ ਪੈਸਾ ਮੱਥਾ ਨਹੀਂ ਟੇਕਦੇ ਆਪਾਂ ਠਿਆਨੀ ਜਵਾਨੀ ਟੇਕ ਦਾਂਗੇ ਰੁਪਈਆ ਟੇਕ ਦਾਂਗੇ। ਘੁਣਤਰ ਲੱਭ ਲਈ। ਹੁਕਮ ਨਾਵਾਂ ਜਿਹੜਾ ਗੁਰੂ ਦਾ ਹੋਇਆ ਉਹਦੇ ਵਚ ਘੁਣਤਰ ਲੱਭ ਲਈ ਤੇ ਘੁਣਤਰ ਲੱਭ ਕੇ ਬਾਬਾ ਰਾਮਰਾਏ ਨੂੰ ਮਿਲਣ ਵਾਸਤੇ ਚਲੇ ਗਏ ਉਹਨੂੰ ਧੇਲੀ ਪੈਸਾ ਕੌਡੀ ਪੈਸਾ ਮੱਥਾ ਨਹੀਂ ਟੇਕਿਆ ਜਾ ਕੇ
ਕਿਸੇ ਨੇ ਠਿਆਨੀ ਟੇਕ ਤੀ ਕਿਸੇ ਨੇ ਰੁਪਈਆ ਟੇਕ ਤਤਾ। ਵੀ ਗੁਰੂ ਦੇ ਹੁਕਮ ਤੋਂ ਵੀ ਨਿਕਲ ਗਏ ਤੇ ਬਾਬਾ ਰਾਮਰਾਏ ਨੂੰ ਵੀ ਮਿਲ ਗਏ। ਬਾਕੀ ਜਿਹੜੀ ਸੰਗਤ ਸੀ ਉਹਨਾਂ ਨੇ ਫਿਰ ਧੰਨ ਗੁਰੂ ਹਰਰਾਏ ਸਾਹਿਬ ਮਹਾਰਾਜ ਕੋਲ ਇੱਕ ਚਿੱਠੀ ਲਿਖੀ ਕਹਿੰਦੇ ਮਹਾਰਾਜ ਲਾਹੌਰ ਦੇ ਇਇਹਨਾਂ ਸਿੱਖਾਂ ਨੇ ਤੁਹਾਡੇ ਹੁਕਮ ਦੀ ਉਲੰਘਣਾ ਕੀਤੀ ਆ। ਤੇ ਸ੍ਰੀ ਗੁਰੂ ਹਰਰਾਇ ਸਾਹਿਬ ਮਹਾਰਾਜ ਨੇ ਜੋ ਸ਼ਬਦ ਕਹੇ ਕਵੀ ਸੰਤੋਖ ਸਿੰਘ ਚੂੜਾਮੰਨ ਨੇ ਆਪਣੇ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਲਿਖੇ ਨੇ ਮੈਂ ਉਹੀ ਲਫ਼ਜ਼ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਉਹ ਕਹਿੰਦੇ ਮੁਖ ਮਹਿ ਬਿਸਟ ਗਿਰਾ ਕੋ ਕਹੈ ਇਹ ਜਿਨਾਂ ਨੇ ਹੁਕਮਨਾਮੇ ਦੇ ਵਿੱਚ ਘੁਣਤਰ ਕੱਢੀ ਹੈ ਨਾ ਕਹਿੰਦੇ ਇਹ ਮੂੰਹੋ
ਮਿੱਠੇ ਬੋਲ ਬੋਲਿਆ ਕਰਨਗੇ ਇਹੋ ਜਿਹੇ ਲੋਕ ਮੂੰਹੋਂ ਮਿੱਠੇ ਬੋਲ ਬੋਲਿਆ ਕਰਨਗੇ ਪਰ ਨਾਲ ਹੀ ਕਿਹਾ ਕਹਿੰਦੇ ਇਹ ਅੰਤਰ ਤੇ ਖੋਟੇ ਰਹੈ ਇਹ ਅੰਦਰੋਂ ਖੋਟੇ ਰਹਿਣਗੇ। ਕੀ ਕਿਹਾ ਕਹਿੰਦੇ ਇਹ ਅੰਤਰ ਤੇ ਖੋਟੇ ਰਹਿ ਮੁਖ ਮਿਸਟ ਗਿਰਾ ਕੋ ਕਹੈ ਮੂੰਹ ਮਿੱਠੇ ਤੇ ਬੋਲ ਬਾਣੀ ਬੋਲਿਆ ਕਰਨਗੇ ਅੰਦਰੋਂ ਖੋਟੇ ਹੋਇਆ ਕਰਨਗੇ। ਤੇ ਅੱਗੇ ਪਤਾ ਕੀ ਕਿਹਾ ਅੱਗੇ ਕਵੀ ਸੰਤੋਖ ਸਿੰਘ ਲਿਖਦੇ ਨੇ ਗੁਰੂ ਹਰਰਾਏ ਸਾਹਿਬ ਨੇ ਕਿਹਾ ਗੁਰ ਬਚ ਮਾਨੈ ਸਿਖ ਹੈ ਜੋਈ ਜਿਹੜਾ ਗੁਰੂ ਦੇ ਬਚਨ ਨੂੰ ਮੰਨੇਗਾ ਪਤਾ ਕੀ ਕਹਿੰਦੇ ਨੇ ਕਹਿੰਦੇ ਇਨ ਕੀ ਮਤ ਨ ਕਬਹੂ ਲਈ ਇਹੋ ਜਿਹੇ ਸਿੱਖਾਂ ਦੀ ਕਹਿੰਦੇ ਅਕਲ ਨਹੀਂ ਲਏਗਾ ਇਹੋ ਜਿਹੇ ਸਿੱਖਾਂ ਦੀ ਕਦੇ ਮੱਤ ਧਾਰਨ ਨਹੀਂ ਕਰੇਗਾ। ਔਰ
ਅਫਸੋਸ ਕਿਦੋ ਦਸੰਬਰ ਨੂੰ ਹੁਕਮਨਾਮਾ ਆਇਆ ਔਰ ਪੰਜ ਸੱਤ ਘੁਣਤਰੀ ਜਿਹੜੇ ਸੀ ਉਸ ਚ ਘੁਣਤਰਾਂ ਕੱਢਣ ਵਾਸਤੇ ਬਹਿ ਗਏ। ਬੈਠੇ ਕਿੱਥੇ ਟੀਵੀ ਚੈਨਲਾਂ ਦੇ ਉੱਤੇ ਤੇ ਕਹਿਣ ਕੀ ਲੱਗ ਪਏ ਕਹਿੰਦੇ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਿੱ ਤੋਂ ਅਸੀਂ ਖੇਡੇ ਸਾਡੀ ਮਾਨਤਾ ਰੱਦ ਹੋ ਜੂਗੀ। ਬੀਜੇਪੀ ਦੀ ਮਾਨਤਾ ਤਾਂ ਰੱਦ ਨਹੀਂ ਹੁੰਦੀ। ਜਿਹੜੀ ਆਰਐਸ ਐਸ ਦੀ ਪਿੱ ਤੇ ਖੇਡਦੀ ਹੈ ਔਰ ਸਰਕਾਰਾਂ ਬਣਾ ਰਹੀਹ ਹਿੰਦੂ ਰਾਜ ਜਿਹੜਾ ਹੈ ਸਥਾਪਿਤ ਕਰਨ ਦੇ ਸੁਪਨੇ ਵੇਖ ਰਹੀਹ। ਤੁਹਾਡੀ ਮਾਨਤਾ ਰੱਦ ਹੋ ਜੂਗੀ ਤੁਹਾਡੀ ਮਾਨਤਾ ਸ਼ਿਵਸੈਨਾ ਸ਼ਿਵਸੈਨਾ ਨਹੀਂ ਖੇਡਦੀ ਹ ਧਰਮ ਦੀ ਪਿੱਛ ਦੇ ਉੱਤੇ ਉਹਦੀ ਤਾਂ ਕਦੇ ਮਾਨਤਾ ਨਹੀਂ ਰੱਦ ਹੋਈ। ਉਹ ਹੈਦਰਾਬਾਦ ਦਾ ਓਵੈਸੀ ਉਹ ਨਹੀਂ ਪਿੱਛ ਤੇ
ਖੇਡਦਾ ਕੌਣ ਨਹੀਂ ਖੇਡਦਾ ਪਿੱ ਤੇ ਕੀ ਟਰੰਪ ਨਹੀਂ ਖੇਡਿਆ ਤੁਹਾਡੀ ਮਾਨਤਾ ਰਾਦ ਹੋ ਜੂ। ਨਾਲੇ ਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹੋਏ ਹੁਕਮਨਾਮੇ ਦੇ ਵਿਰੋਧ ਵਚ ਜਾ ਕੇ ਜੇ ਮਾਨਤਾ ਰੱਦ ਹੁੰਦੀ ਹੈ ਤੇ ਫਿਰ 100 ਵਾਰੀ ਹੋ ਜੇ ਇਹੋ ਜਿਹੀ ਮਾਨਤਾ ਤੋਂ ਅਸੀਂ ਲੈਣਾ ਵੀ ਕੀ ਹੈ। ਸੋ ਨਿਹਾਲ ਸਤਿ ਸ੍ਰੀ ਅਕਾਲ ਇਹੋ ਜਿਹੀ ਮਾਨਤਾ ਅਸੀਂ ਚੱਟਣੀ ਹ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਨੂੰ ਭਗੌੜੇ ਬਣਾ ਦੇ ਕਰਨੀ ਕੀ ਹ ਇਹੋ ਜਿਹੀ ਮਾਨਸਿਕਤਾ ਸ਼੍ਰੋਮਣੀ ਅਕਾਲੀ ਦਲ ਰਾਤ ਦਿੱਲੀ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਨਵੈਂਸ਼ਨ ਬੁਲਾਈ ਗਈ ਸੀ ਸਰਦਾਰ ਹਰਮੀਤ ਸਿੰਘ ਕਾਲਕਾ ਵੱਲੋਂ ਬੜਾ ਭਰਵਾ ਇਕੱਠ ਸੀ। ਮੈਂ ਉਸ ਇਕੱਠ ਦੇ ਵਿੱਚ ਵੀ ਆਖਿਆ ਸੀ। ਕਿ
ਹਕੂਮਤਾਂ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦਿੰਦੀਆਂ ਨੇ ਪਰ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਦੇ ਵੀ ਸੁਪਨੇ ਚ ਚੁਣੌਤੀ ਦੇਣ ਵਾਸਤੇ ਸੋਚਣਗੇ ਵੀ ਨਹੀਂ। ਇਹ ਚੰਦ ਕੁ ਲੋਕ ਨੇ ਚੰਦ ਕੁ ਲੋਕ ਨੇ ਜਿਨ੍ਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਚਲਦੇ ਹੋਏ ਜਹਾਜ਼ ਨੂੰ ਜਿਹੜਾ ਛੇਕ ਕਰਕੇ ਡੋਬਾ ਦਿੱਤਾ ਹੋਇਆ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਮੈਂ ਮਾਨਯੋਗ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਕਿਹਾ ਬਹੁਤ ਜਰੂਰੀ ਹੈ ਪੰਥ ਦੀ ਜਮਾਤ ਨੂੰ ਬਚਾਉਣਾ ਔਰ ਇੱਕ ਸ਼ਖਸ ਨੂੰਦ ਸਾਲ ਵਾਸਤੇ ਪਾਰਟੀ ਚੋਂ ਬਾਹਰ ਕੱਢਿਆ। ਸਿਰਫ ਇਸ ਕਰਕੇ ਨਹੀਂ ਕਿ ਉਹਨੇ
ਜਥੇਦਾਰਾਂ ਦਾ ਅਪਮਾਨ ਕੀਤਾ ਜਥੇਦਾਰਾਂ ਬਾਰੇ ਅਭੱਦਰ ਟਿੱਪਣੀਆਂ ਕੀਤੀਆਂ ਬਲਕਿ ਇਸ ਕਰਕੇ ਵੀ ਕਿਉਂਕਿ ਉਹਦੀਆਂ ਬੱਕੜ ਵਾਾਹੀਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਹੋਇਆ ਇਥੋਂ ਤੱਕ ਕਿ ਇੱਕ ਸੁਲਝੇ ਤੇ ਸਿਆਣੇ ਲੀਡਰ ਨੂੰ ਜਿਹੜਾ ਸੀ ਪਾਰਟੀ ਦੇ ਵਿੱਚੋਂ ਕੱਢਣ ਵਾਸਤੇ ਜਿਹੜਾ ਸੀ ਪਾਰਟੀ ਨੂੰ ਮਜਬੂਰ ਹੋਣਾ ਪਿਆ ਉਹਦੀ ਜਿੱਦ ਦੇ ਕਾਰਨ ਮੈਂ ਕਿਹਾ ਸਿੰਘ ਸਾਹਿਬ ਇਹ ਭਾਰੇ ਪੱਥਰ ਦੀ ਤਰ੍ਹਾਂ ਜਹਾਜ਼ ਇਹ ਭਾਰੇ ਪੱਥਰ ਦੀ ਤਰ੍ਹਾਂ ਔਰ ਇਹਨੂੰ ਜਹਾਜ਼ ਚੋਂ ਬਾਹਰ ਕੱਢੋ। ਸ਼ਾਇਦ ਜਹਾਜ਼ ਪਾਣੀ ਤੋਂ ਥੋੜਾ ਉੱਪਰ ਆ ਜੇ। ਔਰ ਜਿਉਂ ਹੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਸ ਪੱਥਰ ਨੂੰ ਬਾਹਰ ਕੱਢਣ ਦਾ ਆਦੇਸ਼ ਜਾਰੀ ਕੀਤਾ ਪੱਥਰ ਨੇ ਚੀਕਾਂ ਮਾਰੀਆਂ ਕਪਤਾਨ ਨੂੰ
ਮੈਨੂੰ ਬਾਹਰ ਸੁੱਟਿਆ ਜਾ ਰਿਹਾ। ਤੇ ਕਪਤਾਨ ਨੇ ਹੁਕਮ ਚਾੜਤਾ ਵੀ ਨਹੀਂ ਨਹੀਂ ਇਹ ਪੱਥਰ ਬਾਹਰ ਨਹੀਂ ਕੱਢਣਾ ਗਾ। ਇਹ ਪੱਥਰ ਬਾਹਰ ਨਹੀਂ ਕੱਢਣਾ ਪਰ ਕੱਢਣਾ ਪੈਣਾ ਸੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਇੱਥੇ ਫਿਰ ਘੁੰਣਤਰ ਘੱਢ ਲਈ ਕਹਿੰਦੇ ਚਲੋ ਐ ਕਰੋ ਬਾਹਰ ਨਾ ਕੱਢੋ ਰੱਸਾ ਬੰਨ ਕੇ ਨਾਲ ਹੀ ਲਮਕਾ ਲਓ। ਉਹ ਰੱਸਾ ਬੰਨ ਕੇ ਨਾਲ ਲਮਕਾਇਆ ਹੋਇਆ ਉਹ ਦੁਗਣਾ ਨੁਕਸਾਨ ਕਰੀ ਜਾਂਦਾ ਕਿਉਂਕਿ ਜਹਾਜ਼ ਜਦੋਂ ਲਹਿਰਾਂ ਦੇ ਨਾਲ ਉੱਪਰ ਥੱਲੇ ਹੁੰਦਾ ਨਾ ਉਹ ਨਾਲ ਬੰਨਿਆ ਪੱਥਰ ਜਿਹੜਾ ਪਿੱਛੇ ਹਟਦਾ ਫਿਰ ਠਾਹ ਦੇਣੇ ਜਹਾਜ਼ ਦੇ ਵਿੱਚ ਮਗਰੋਂ ਵਾ ਦਾ ਤੇ ਡੈਂਟ ਪਾਈ ਤੁਰਿਆ ਜਾਂਦਾ ਚਿੱਬ ਪਾਈ ਤੁਰਿਆ ਜਾਂਦਾ। ਉਹ ਰੱਸਾ ਲਾ ਦਿਓ ਉਹਨੂੰ
ਜਾਣ ਦਿਓ ਥੱਲੇ ਜਦੋਂ ਜਹਾਜ਼ ਸਹੀ ਹੋ ਗਿਆ ਫਿਰ ਚੱਕ ਕੇ ਰੱਖ ਲਾਂਗੇ। ਪਰ ਇੱਕ ਵਾਰੀ ਲਾਓ ਉਹਨੂੰ ਉਹ ਨੁਕਸਾਨ ਕਰ ਰਿਹਾ ਜਹਾਜ਼ ਦਾ ਉਹ ਡੋਬ ਰਿਹਾ ਜਹਾਜ਼ ਨੂੰ ਔਰ ਉਹ ਇੱਕ ਪੱਥਰ ਨਹੀਂ ਹ ਕਈ ਪੱਥਰ ਨੇ ਜਿਹੜੇ ਬਾਹਰ ਕੱਢਣ ਦੀ ਬਹੁਤ ਵੱਡੀ ਜ਼ਰੂਰਤ ਹੈ। ਪਰ ਕੱਢ ਕਿਹੜੇ ਦਿੱਤੇ ਜਿਹੜੇ ਮੁਰੰਮਤ ਕਰਨਾ ਚਾਹੁੰਦੇ ਸੀ। ਜਿਹੜੇ ਮੁਰੰਮਤ ਕਰਨਾ ਚਾਹੁੰਦੇ ਸੀ ਜਿਨਾਂ ਨੇ ਛੇ ਕੀਤੇ ਮੈਂ ਰਾਤ ਵੀ ਬੋਲਿਆ 22 ਸਾਲ ਜਿਨਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪਾਣੀ ਪੀ ਪੀ ਕੇ ਭੰਡਿਆ ਜਦੋਂ ਪ੍ਰੈਸ ਕਾਨਫਰੰਸ ਕਰਦੇ ਸੀ ਨਾ ਪਾਣੀ ਦਾ ਗਿਲਾਸ ਰੱਖ ਲੈਂਦੇ ਸੀ ਕੋਲੇ ਇੱਕ ਘੁੱਟ ਭਰਦੇ ਸੀ ਲੀਡਰਾਂ ਨੂੰ ਗਾਲ ਫਿਰ ਇੱਕ ਘੁੱਟ ਭਰਦੇ ਸੀ ਲੀਡਰਾਂ ਨੂੰ
ਗਾਲ ਇੱਕ ਘੁੱਟ ਭਰਦੇ ਸੀ ਫਿਰ ਲੀਡਰਾਂ ਨੂੰ ਗਲ ਤੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੈਠੇ ਖੈਰਖੁਆ ਬਣੇ ਆ ਕਹਿੰਦੇ ਅਸੀਂ ਤਾਂ ਇਹਦਾ ਨੁਕਸਾਨ ਹੀ ਨਹੀਂ ਹੋਣ ਦਿੰਦਾ ਕਦੇ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਇਹ ਕਰ ਰਹਹਾ ਕਦੇ ਕਿਸੇ ਤੇ ਇਲਜ਼ਾਮ ਲਾਉਂਦੇ ਨੇ ਜੀ ਇਹ ਪਾਰਟੀ ਦਾ ਨੁਕਸਾਨ ਕਰ ਰਿਹਾ ਤੇ ਨੁਕਸਾਨ 22 ਸਾਲ ਆਪ ਕੀਤਾ। ਸੋ ਸਾਧਸੰ ਸੰਗਤ ਜੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨਾ ਕਾਇਮ ਕਰਨਾ ਅੱਜ ਦੇ ਵਕਤ ਦੀ ਬਹੁਤ ਵੱਡੀ ਜ਼ਰੂਰਤ ਹੈ। ਔਰ ਜਿਹੜੀ ਇਹ ਲੀਡਰਸ਼ਿਪ ਜਿਹੜੀ ਗੁਮਰਾਹ ਹੋ ਗਈ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀਆਂ ਦੇ ਰਹੀ ਹੈ ਮੈਂ ਇਹਨਾਂ ਨੂੰ ਵੀ ਇਹੋ ਅਪੀਲ ਕਰਾਂਗਾ ਕਿ ਭਾਈ ਸਮਝ
ਜੋ ਅਸੀਂ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਦੁਸ਼ਮਣ ਨਹੀਂ ਆਂ ਅਸੀਂ ਤਾਂ ਇਹ ਸੋਚਿਆ ਸੀ ਵੀ ਜਿਵੇਂ ਆਰਐਸ ਐਸ ਤਾਕਤ ਦਿੰਦੀ ਹੈ ਬੀਜੇਪੀ ਸਰਕਾਰਾਂ ਬਣਾਉਂਦੀ ਹੈ ਕਿਉਂ ਨਾ ਪੰਥ ਤਾਕਤ ਦੇਵੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਪਰ ਇਹ ਸਮਝ ਹੀ ਨਹੀਂ ਸਕੇ ਸਾਡੀ ਭਾਵਨਾ ਨੂੰ ਸਾਡੀ ਭਾਵਨਾ ਨੂੰ ਸਮਝ ਹੀ ਨਹੀਂ ਸਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਮੈਂ ਤਨ ਮਨ ਕਰਕੇ ਕਹਿੰਨਾ ਸਾਡੀ ਸੋਚ ਦੋ ਦਸੰਬਰ ਦਾ ਹੁਕਮਨਾਮਾ ਜਾਰੀ ਕਰਨ ਵਾਲੇ ਇਹ ਸੀ ਕਿ ਪੰਥ ਦੀ ਜਮਾਤ ਮਜਬੂਤ ਹੋਣੀ ਚਾਹੀਦੀ ਹੈ ਕਮਜ਼ੋਰ ਨਹੀਂ ਹੋਣੀ ਚਾਹੀਦੀ। ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ ਸ੍ਰੀ ਸ੍ਰੀ ਅਕਾਲ ਇਹ ਸੋਚ ਸੀ ਹੋਰ ਕੋਈ ਸੋਚ ਨਹੀਂ ਸੀ ਸਾਡੀ ਕਿਸੇ ਪਰਿਵਾਰ ਨਾਲ
ਕਿਸੇ ਵਿਅਕਤੀ ਨਾਲ ਕੋਈ ਦੁਸ਼ਮਣੀ ਨਹੀਂ ਸੀ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨਾ ਸਾਡਾ ਫਰਜ਼ ਸੀ ਅਸੀਂ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕੀਤੀ ਹੈ ਇੱਕ ਗੱਲ ਮੈਂ ਹੋਰ ਕਹਿ ਦਿਆਂ ਬੀਬੀ ਜੀ ਨੇ ਕਿਹਾ ਕਿ ਹੁਕਮਨਾਮੇ ਦੇ ਵਿੱਚ ਤਬਦੀਲੀ ਨਹੀਂ ਹੋ ਸਕਦੀ। ਦੇਖੋ ਇੱਕ ਹੁਕਮਨਾਮਾ ਹੁੰਦਾ ਜਿਹੜਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ। ਜਿਹੜਾ ਹੁਕਮਨਾਮਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾਹ ਉਹਨੂੰ ਤਬਦੀਲ ਕਰਕੇ ਐਸਾ ਹੁਕਮਨਾਮਾ ਕਦਾ ਚਿਤਜਾਰੇ ਨਹੀਂ ਕੀਤਾ ਜਾ ਸਕਦਾ ਜਿਹੜੀਆਂ ਪੰਥ ਦੀਆਂ ਭਾਵਨਾਵਾਂ ਦੇ ਉਲਟ ਹੋਵੇ। ਪਰ ਜਿਹੜਾ ਹੁਕਮ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ ਉਹਨੂੰ ਤਬਦੀਲ ਕਰਕੇ ਐਸਾ ਹੁਕਮਨਾਮਾ ਕੀਤਾ ਜਾ ਸਕਦਾ ਜਿਹੜੇ ਪੰਥ ਦੀਆਂ
ਭਾਵਨਾਵਾਂ ਦੀ ਤਰਜਮਾਨੀ ਕਰਦਾ ਹੋਵੇ ਉਹਦੀ ਉਦਾਹਰਨ ਦਿੰਨਾ ਮੈਂ ਆ ਚੰਦੂ ਮਾਜਰਾ ਸਾਹਿਬ ਨੇ ਕਿਹਾ ਕਿ ਇੱਕ ਹੁਕਮਨਾਮਾ ਹੋਇਆ ਜਿਹਦੇ ਵਿੱਚ ਸੌਦੇ ਸਾਧ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਉਹ ਹੁਕਮਨਾਮਾ ਤਬਦੀਲ ਹੋਇਆ ਹਫਤੇ ਬਾਅਦ ਔਰ ਉਹਨਾਂ ਹੀ ਸਿੰਘ ਸਾਹਿਬਾਨਾਂ ਨੇ ਕੀਤਾ। ਕਿਉਂ ਤਬਦੀਲ ਕੀਤਾ ਤਾ ਉਹ ਹੁਕਮਨਾਮਾ ਉਹ ਹੁਕਮਨਾਮਾ ਇਸ ਕਰਕੇ ਤਬਦੀਲ ਕੀਤਾ ਕਿਉਂਕਿ ਪਹਿਲਾ ਹੁਕਮਨਾਮਾ ਜਿਹੜਾ ਹੈ ਉਹ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ ਸੀ। ਉਹ ਹੁਕਮਨਾਮਾ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ ਸੀ ਇਸ ਕਰਕੇ ਉਹ ਤਬਦੀਲ ਕਰ ਲਿਆ ਤੇ ਜੇ ਅੱਜ ਇਹ ਸੋਚਦੇ ਨੇ ਨਾ ਕਿ ਤਿੰਨੇ ਦੇ ਤਿੰਨੇ ਜਥੇਦਾਰ ਅਸੀਂ ਬਦਲ ਕੇ ਤੇ ਨਵੇਂ ਜਥੇਦਾਰ ਲਾ ਕੇ
ਤੇ ਹੁਕਮਨਾਮਾ ਤਬਦੀਲ ਕਰਾ ਲਾਂਗੇ ਇਹ ਤਬਦੀਲ ਨਹੀਂ ਹੋਣਾ ਕਿਉਂ ਕਿਉਂਕਿ ਇਹ ਹੁਕਮਨਾਮਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਤੇ ਇਹਨੂੰ ਤਬਦੀਲ ਕਰਕੇ ਪੰਥ ਦੀਆਂ ਭਾਵਨਾਵਾਂ ਦੇ ਉਲਟ ਹੁਕਮਨਾਮਾ ਜਾਰੀ ਹੋ ਹੀ ਨਹੀਂ ਸਕਦਾ ਹੈ। ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਨਹੀਂ ਹੋ ਸਕਦਾ ਹੈ ਕਦਾਚਿਤ ਨਹੀਂ ਹੋ ਸਕਦਾ ਹੈ। ਐਸਾ ਤਾਂ ਹੋ ਸਕਦਾਹ ਕਿ ਭਾਈ ਪਹਿਲਾਂ ਹੁਕਮਨਾਮਾ ਜਿਹੜਾ ਪੰਥ ਦੀਆਂ ਭਾਵਨਾਵਾਂ ਦੇ ਉਲਟ ਸੀ ਹੁਣ ਅਸੀਂ ਉਹਨੂੰ ਤਬਦੀਲ ਕਰਕੇ ਪੰਥ ਦੀਆਂ ਭਾਵਨਾਵਾਂ ਮੁਤਾਬਕ ਚੱਲਣਾ ਇਹ ਤਾਂ ਤਬਦੀਲੀ ਹੋ ਸਕਦੀ ਹੈ ਇਹ ਸਾਡੀ ਮਰਿਆਦਾ ਹੈ ਔਰ ਚੇਤੇ ਰੱਖਣੀ ਚਾਹੀਦੀ ਹੈ ਇਹ ਮਰਿਆਦਾ ਇਹਨਾਂ ਨੂੰ ਇਹ ਨਹੀਂ ਹੋਣਾ ਹੁਣ ਇਹ ਦੋ ਦਿਸੰਬਰ ਵਾਲਾ ਨਹੀਂ ਚੇਂਜ ਹੋਣਾ ਇਹਨੂੰ ਤਾਂ
ਇੰਨ ਬਿੰਨ ਇੰਨ ਬਿੰਨ ਹਰਫ ਹਰਫ ਮੰਨਣਾ ਹੀ ਪੈਣਾ ਜੇ ਤਾਂ ਮੰਨ ਲਓਗੇ ਤੇ ਤਰਜੋਗੇ ਤੇ ਨਹੀਂ ਡੁੱਬਣਾ ਤੈ ਹ ਇਹ ਗੱਲ ਪੱਕੀਹ ਜੇ ਤਾਂ ਇੰਨ ਬਿੰਨ ਮੰਨ ਲਓਗੇ ਤੇ ਤਰ ਜਾਓਗੇ ਤੇ ਨਹੀਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਬਚਾ ਨਹੀਂ ਸਕੇਗੀ। ਬੋਲੇ ਸੋ ਨਿਹਾਲ ਸਤ ਸ੍ਰੀ ਇੱਕੋ ਹੀ ਹੱਲ ਹੈ ਕਿ ਇਹ ਹੁਕਮਨਾਮਾ ਇੰਨ ਬਿੰਨ ਮੰਨ ਲਓ ਇਨ ਬਿੰਨ ਮੰਨ ਲਓ ਇਤਿਹਾਸ ਦੇ ਵਿੱਚ ਐਸੀਆਂ ਅਨੇਕਾਂ ਉਦਾਹਰ ਣਾ ਨੇ ਜਦੋਂ ਗੁਰੂ ਸਾਹਿਬ ਦੇ ਮੁੱਖ ਦੇ ਵਿੱਚੋਂ ਕੋਈ ਸ਼ਬਦ ਨਿਕਲਿਆ ਤੇ ਸਿੱਖਾਂ ਨੇ ਉਹਦੇ ਇੱਕ ਇੱਕ ਲੱਗ ਮਾਤਰ ਅੱਖਰ ਦੀ ਜਿਹੜੀ ਆ ਉਹ ਪਾਲਣਾ ਕੀਤੀਹ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਦੇਸ਼ ਕੀ ਹੈ ਆਤਮਾ ਗ੍ਰੰਥ ‘ਚ ਸਰੀਰ ਪੰਥ ‘ਚ ਤੇ
ਪੰਥ ਦੀ ਪ੍ਰਤਿਨਿਧਿਤਾ ਕੌਣ ਕਰਦਾ ਪੰਥ ਦੀ ਪ੍ਰਤਿਨਿਧਤਾ ਕਰਦੇ ਨੇ ਪੰਜ ਪਿਆਰੇ ਪੰਜ ਤਖਤ ਇਸ ਕਰਕੇ ਇਸ ਹੁਕਮਨਾਮੇ ਨੂੰ ਇੱਕ ਲਿਖੇ ਹੋਏ ਮਾਮੂਲੀ ਜਿਹੜਾ ਹੈ ਉਹ ਹਰਫ ਨਾ ਸਮਝੋ ਹਰਫ ਨਾ ਸਮਝੋ ਇਹਨੂੰ ਮੰਨਣ ਦੇ ਵਿੱਚ ਜਿਹੜੀ ਹ ਮੌਜੂਦਾ ਲੀਡਰਸ਼ਿਪ ਦੀ ਜਿਹੜੀਹ ਉਹ ਭਲਾਈ ਹੈ ਇਹਨੂੰ ਇਨਕਾਰੀ ਨਾ ਹੋਵੋ ਜਿਹੜਾ ਜਿਹੜਾ ਇਨਕਾਰੀ ਹੋਊਗਾ ਉਹ ਗੁਰੂ ਪੰਥ ਵੱਲੋਂ ਫਿਟਕਾਰਿਆ ਜਾਏਗਾ। ਦੁਰਕਾਰਿਆ ਜਾਏਗਾ ਇਹ ਪੱਕਾ ਹ। ਇਸ ਕਰਕੇ ਸਾਧ ਸੰਗਤ ਜੀ ਮੈਂ ਇੱਥੋਂ ਦੇ ਨੌਜਵਾਨ ਜਿਹੜੇ ਬੈਠੇ ਨੇ ਮੈਂ ਉਹਨਾਂ ਨੂੰ ਜਰੂਰ ਅਪੀਲ ਕਰੂੰਗਾ ਕਿ ਅੱਜ ਵਕਤ ਆ ਗਿਆ ਕਿ ਅਸੀਂ ਹਿਸਾ ਇੱਕ ਹੁੰਦਾਹ ਵਿਕਾਸ ਡਿਵੈਲਪਮੈਂਟ ਜਿਹਨੂੰ ਅਸੀਂ ਕਹਿ ਦਿੰਦੇ ਆਂ। ਫਰਜ਼ ਕਰੋ ਕਿ ਅਸੀਂ ਇਸ ਦੀਵਾਨ ਹਾਲ ਦੇ
ਵਿੱਚ ਇੱਕ ਆਹਲੀ ਸ਼ਾਨ ਜਿਹੜਾ ਹੈ ਚਾਰ ਮੰਜਲਾ ਦੀਵਾਨ ਹਾਲ ਬਣਾਉਣਾ। ਥੱਲੇ ਪਾਰਕਿੰਗ ਹੋਵੇ ਉੱਪਰ ਦੀਵਾਨ ਹਾਲ ਹੋਵੇ ਉਦੋਂ ਉੱਪਰ ਕਮਰੇ ਹੋਣ ਤਾਂ ਇਸ ਦੀਵਾਨ ਹਾਲ ਨੂੰ ਢਾਉਣਾ ਪਊਗਾ। ਜੇ ਅਸੀਂ ਆਹ ਸੜਕ ਹ ਇਸ ਸੜਕ ਦੀ ਜਗ੍ਹਾ ਦੇ ਉੱਤੇ ਅਸੀਂ ਜੇ ਰੇਲਵੇ ਲਾਈਨ ਵਿਛਾਉਣੀ ਹੈ ਤੇ ਇਸ ਸੜਕ ਨੂੰ ਇੱਥੋਂ ਹਟਣਾ ਪ ਪਏਗਾ। ਫਿਰ ਹੀ ਰੇਲਵੇ ਲਾਈਨ ਜਿਹੜੀ ਆ ਉਹ ਬਿਛੂਗੀ ਤੇਜ਼ ਦੌੜਨ ਵਾਲੀ ਟ੍ਰੇਨ ਉਸ ਰੇਲ ਲਾਈਨ ਤੇ ਦੌੜੂਗੀ। ਜੇ ਅਸੀਂ ਆਖੀਏ ਸੜਕ ਵੀ ਰਵੇ ਤੇ ਰੇਲਵੇ ਲਾਈਨ ਵੀ ਇਹਦੇ ਤੇ ਬਣ ਜੇ ਇਹ ਦੋ ਗੱਲਾਂ ਨਹੀਂ ਹੋਣੀਆਂ ਇਸ ਕਰਕੇ ਨੌਜਵਾਨ ਜਿਹੜਾ ਹੈ ਉਹ ਅੱਗੇ ਆਉਣ ਤੇ ਨੌਜਵਾਨਾਂ ਦੇ ਹੱਥ ਦੇ ਵਿੱਚ ਤਬਦੀਲੀ ਹੈ। ਨੌਜਵਾਨ ਤਬਦੀਲ ਕਰ ਦੇਣ ਇਸ ਸਿਆਸਤ
ਨੂੰ ਤੇ ਫਿਰ ਜਿਹੜਾ ਹੈ ਉਹ ਪੰਥ ਦਾ ਭਲਾ ਹੋਏਗਾ ਕਿਉਂਕਿ ਨੌਜਵਾਨਾਂ ਕੋਲੇ ਵਿਜ਼ਨ ਬਹੁਤ ਹੈ। ਵਿਜ਼ਨਰੀ ਨੇ ਸਾਡੇ ਨੌਜਵਾਨ ਮੈਂ ਸਰਦਾਰ ਹਰਿੰਦਰ ਪਾਲ ਸਿੰਘ ਜਿਹਨਾਂ ਨੇ ਐਫਰਟਸ ਕੀਤਾ ਹ ਅੱਜ ਦਾ ਇਹ ਇਕੱਠ ਹੈ ਤੁਹਾਡੇ ਸਹਿਯੋਗ ਦੇ ਨਾਲ ਬੁਲਾਇਆ ਮੈਂ ਇਹਨਾਂ ਨੂੰ ਵੀ ਇਹੋ ਕਹੂੰਗਾ ਕਿ ਭਾਈ ਹੁਣ ਨੌਜਵਾਨ ਇਕੱਠੇ ਕਰੋ। ਨੌਜਵਾਨਾਂ ਨੂੰ ਪੰਥਕ ਸ਼ਕਤੀ ਪੰਥਕ ਸੰਸਥਾਵਾਂ ਪੰਥਕ ਪੋਲੀਟਿਕਸ ਔਰ ਪੰਥਕ ਜੋ ਸਾਡੀ ਸੋਚ ਸਮਝ ਹੈ ਔਰ ਸਿੱਖ ਇਤਿਹਾਸ ਇਹਨੂੰ ਜਾਣੂ ਕਰਾਉਣ ਦੇ ਵਿੱਚ ਵੱਡਾ ਯੋਗਦਾਨ ਪਾਓ ਜੇ ਨੌਜਵਾਨ ਜਿਹੜਾ ਹੈ ਉਹ ਪੰਥਕ ਸਿਆਸਤ ਦੇ ਵਿੱਚ ਉਤਰਿਆ ਆ ਤੇ ਫਿਰ ਦਿੱਲੀ ਦੀ ਸਰਕਾਰ ਤਾਂ ਕੀ ਦਿੱਲੀ ਦੇ ਬਾਪ ਵੀ ਜਿਹੜੇ ਹੈ ਪੰਥਕ ਸਿਆਸਤ ਨੂੰ ਮਨਫੀ ਨਹੀਂ
ਕਰ ਸਕਣਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਜੇ ਕਹਿ ਰਹੇ ਆ ਨਾ ਉਹ ਜੀ ਇਹ ਏਜੰਸੀਆਂ ਮਨਫੀ ਕਰ ਰਹੀਆਂ ਸਿੱਖ ਸਿਆਸਤ ਨੂੰ ਜੀ ਇਹ ਬੀਜੇਪੀ ਮਨਫੀ ਕਰ ਰਹੀ ਹੈ ਮੈਂ ਕਹਿਨਾ ਜੇ ਨੌਜਵਾਨ ਪੰਥਕ ਸਿਆਸਤ ਦਾ ਹਿੱਸਾ ਬਣ ਗਏ ਤਾਂ ਕੋਈ ਮਨਫੀ ਨਹੀਂ ਕਰ ਕਰ ਸਕੇਗਾ ਕੋਈ ਜੀਰੋ ਨਹੀਂ ਕਰ ਸਕੇਗਾ ਔਰ ਅਸੀਂ ਇਸ ਪੰਜਾਬ ਦੀ ਧਰਤੀ ਤੇ ਜਿਹਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਅਸੀਂ ਇਸ ਨੂੰ ਫਿਰ ਹਰਿਆ ਭਰਿਆ ਬਣਾ ਸਕਾਂਗੇ ਅਸੀਂ ਇਹਨੂੰ ਪ੍ਰਫੁੱਲਤ ਕਰ ਸਕਾਂਗੇ। ਮੇਰੇ ਇੰਨੇ ਕੁ ਸ਼ਬਦ ਜਿਹੜੇ ਆ ਉਹ ਪ੍ਰਵਾਨ ਕਰਨੇ ਮੈਂ ਆਪ ਸਾਰੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿ ਤੁਸੀਂ ਵੱਡੀ ਗਿਣਤੀ ਚ ਪਹੁੰਚ ਕੇ ਮੈਨੂੰ ਮਾਣ ਬਖਸ਼ਿਆ। ਅਕਾਲ ਪੁਰਖ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ
Leave a Reply