ਇਹ ਫੋਟੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ। ਹੈ ਮਤਲਬ ਕਿ ਇਹ ਫੋਟੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਮਝੀ ਜਾਂਦੀ ਹੈ ਮੰਨੀ ਜਾਂਦੀ ਹੈ ਪੂਜੀ ਵੀ ਜਾਂਦੀ ਹੈ। ਭਾਵੇਂ ਕਿ ਫੋਟੋ ਪੂਜਣਾ ਮੂਰਤੀ ਪੂਜਣ ਦੇ ਬਰਾਬਰ ਹੀ ਹੈ ਜਿਸਦੀ ਗੁਰਮਤਿ ਦੇ ਵਿੱਚ ਮਨਾਹੀ ਹੈ। ਪਰ ਲੋਕ ਪੂਜ ਰਹੇ ਨੇ ਕੀ ਕਹੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਹੀ ਮੰਨੀ ਤੇ ਪੂਜੀ ਜਾਂਦੀ ਇਹ ਫੋਟੋ ਤੋਂ ਬਾਅਦ ਹੁਣ ਆਹ ਫੋਟੋ ਵੇਖੋ ਇਹ ਸਿੱਖ ਨੂੰ ਪਹਿਚਾਣਦੇ ਤੁਸੀਂ ਥੋੜਾ ਗੌਰ ਨਾਲ ਦੇਖਿਓ।
ਅੱਜ ਇਸ ਤਸਵੀਰ ਤੇ ਗੁਰੂ ਸਾਹਿਬ ਦੀ ਇਸ ਤਸਵੀਰ ਵਿੱਚ ਕੀ ਸਮਾਨਤਾ ਹੈ ਇਸ ਵੀਡੀਓ ਵਿੱਚ ਇਹ ਜਾਣਕਾਰੀ ਦਿਆਂਗੇ ਪਰ ਪਹਿਲਾਂ ਹੀ ਦੱਸ ਦਈਏ ਕਿ ਗੁੱਸਾ ਕੋਈ ਨਾ ਕਰੇ ਨਾਸਤਿਕ ਵੀ ਕੋਈ ਨਾ ਕਿਹੋ ਮੈਂ ਨਾਸਤਿਕ ਬਿਲਕੁਲ ਨਹੀਂ ਹੈਗਾ। ਬਸ ਇੱਕ ਅਸਲੀਅਤ ਦੱਸਣੀ ਹੈ ਸਬੂਤਾਂ ਸਹਿਤ ਵੀਡੀਓ ਪੂਰੀ ਦੇਖ ਲਿਓ ਕਿ ਕਲਗੀਧਰ ਪਾਤਸ਼ਾਹ ਅਜਿਹੇ ਦਿਸਦੇ ਸਨ ਕਿ ਸਤਿਗੁਰਾਂ ਦੀ ਕੋਈ ਅਸਲੀ ਤਸਵੀਰ ਹੈ ਜਿਸ ਮਨੁੱਖ ਨੂੰ ਦੇਖ ਕੇ ਜਿਸਦੇ ਹਾਵ ਭਾਵ ਜਿਸਦੇ ਚਿਹਰੇ ਦਾੜੀ ਦੀ ਬਣਤਰ ਦੇਖ ਕੇ ਪੇਂਟਰ ਨੇ ਸਤਿਗੁਰਾਂ ਦੀ ਇਹ ਤਸਵੀਰ ਤਿਆਰ ਕੀਤੀ ਉਹ ਮਨੁੱਖ ਸਿੱਖ ਹੀ ਸੀ ਤੇ ਨਿਹੰਗ ਬਾਣੇ ਵਿੱਚ ਰਹਿੰਦੇ ਸੀ।
ਤੇ ਇਹ ਵੀ ਦੱਸ ਦਈਏ ਕਿ ਉਸ ਨਿਹੰਗ ਸਿੰਘ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਾਉਣ ਦਾ ਵੀ ਕਈ ਵਾਰ ਆਫਰ ਆਇਆ ਸੀ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਜਦੋਂ ਇਹ ਤਸਵੀਰ ਬਣੀ ਸੀ ਤੇ ਸਿੱਖ ਜਗਤ ਵਿੱਚ ਪ੍ਰਸਿੱਧ ਹੋਈ ਤਾਂ ਲੋਕਾਂ ਵਿੱਚ ਗੱਲ ਤੁਰੀ ਸੀ ਕਿ ਸਿੱਖਾਂ ਦਾ ਗੁਰੂ ਗੋਬਿੰਦ ਸਿੰਘ ਦੁਬਾਰਾ ਜਨਮ ਲੈ ਕੇ ਪਠਾਨਕੋਟ ਤੁਰਿਆ ਫਿਰਦਾ। ਇਹਨਾਂ ਦਾ ਨਾਮ ਹੈ ਸਰਦਾਰ ਭਾਗ ਸਿੰਘ ਨਿਊ ਸ਼ਾਸਤਰੀ ਨਗਰ ਜੋਧੇਵਾਲ ਬਸਤੀ ਲੁਧਿਆਣਾ ਵਿਖੇ ਇੱਕ ਗੁਰਦੁਆਰਾ ਸਾਹਿਬ ਹੈ
ਜਿਸਦਾ ਨਾਮ ਹੈ ਸੰਤ ਆਸ਼ਰਮ ਤਪ ਅਸਥਾਨ ਗੁਰਦੁਆਰਾ ਸੰਤ ਬਾਬਾ ਭਾਗ ਸਿੰਘ ਤੇ ਇਹ ਗੁਰਦੁਆਰਾ ਇਸੇ ਭਾਈ ਭਾਗ ਸਿੰਘ ਦੀ ਯਾਦ ਵਿੱਚ ਬਣਿਆ ਹੋਇਆ। ਇਸ ਤਸਵੀਰ ਦੇ ਬਣਨ ਦੀ ਕਹਾਣੀ ਇਸ ਤਰ੍ਹਾਂ ਹੈ ਕਿ ਇੱਕ ਹਰਿਭਜਨ ਬਾਜਵਾ ਸੀਗੇ ਬਟਾਲੇ ਇਹਨਾਂ ਦੀ ਫੋਟੋਗ੍ਰਾਫੀ ਦੀ ਦੁਕਾਨ ਸੀ ਤੇ ਇਹਨਾਂ ਦੇ ਕੋਲ ਭਾਈ ਭਾਗ ਸਿੰਘ ਆਉਂਦੇ ਜਾਂਦੇ ਹੁੰਦੇ ਸੀ।