ਸਿੱਖ ਹੀਰੋ ਜਿਸਨੂੰ ਅਸੀਂ ਸਾਰੇ ਜਾਣਦੇ ਹਾਂ, ਪਰ ਉਸਦੀ ਕੁਰਬਾਨੀ ਲੁਕੀ ਹੋਈ ਹੈ 😨

ਇਕ ਅਰਦਾਸ ਭਾਠ ਕੀਰਤ ਕੀ ਗੁਰ ਰਾਮਦਾਸ ਰਾਖਹੁ ਸਰਨਾਈ। ਗੁਰਬਾਣੀ ਦੀ ਇਹ ਪਾਵਨ ਪੰਕਤੀ ਆਪਾਂ ਸਾਰਿਆਂ ਨੇ ਸੁਣੀ ਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤ ਵੇਲੇ ਭੱਟਾਂ ਦੇ ਸਵੱਈਏ ਪੜਹੇ ਜਾਂਦੇ ਨੇ ਉਸ ਸਮੇਂ ਇਸ ਤੋਂ ਬਿਨਾਂ ਗੁਰਬਾਣੀ ਕੀਰਤਨ ਆਰੰਭ ਕਰਨ ਸਮੇਂ ਕੀਰਤਨੀ ਸਿੰਘ ਅਕਸਰ ਹੀ ਇਹ ਪੰਕਤੀ ਪੜ੍ਹਦੇ ਨੇ। ਇਸੇ ਪੰਕਤੀ ਦੇ ਗਾਇਨ ਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਕੀਤਾ ਜਾਂਦਾ ਹੈ। ਇਹ ਪੰਕਤੀ ਹੈ ਭੱਟ ਕੀਰਤ ਜੀ ਦੀ ਜਿਨ੍ਹਾਂ ਦੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 13 1995 ਤੋਂ 1405 ਤੱਕ ਲਿਖੇ ਹੋਏ ਅੱਠ ਸਵੱਈਏ ਸ਼ਾਮਿਲ ਨੇ ਇਹਨਾਂ ਵਿੱਚੋਂ ਚਾਰ ਸਵੱਈਏ ਤੀਜੇ ਸਤਿਗੁਰੂ ਗੁਰੂ

ਅਮਰਦਾਸ ਮਹਾਰਾਜ ਜੀ ਅਤੇ ਚਾਰ ਸਵੱਏ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਵਿੱਚ ਲਿਖੇ ਗਏ ਨੇ। ਭੱਟ ਕੀਰਤ ਜੀ ਸਿੱਖ ਇਤਿਹਾਸ ਦੀ ਐਸੀ ਰੂਹ ਹੋਏ ਹਨ ਜਿਨ੍ਾਂ ਦੇ ਪਰਿਵਾਰ ਦੇ ਕਈ ਜੀ ਸਿੱਖੀ ਖਾਤਰ ਸ਼ਹੀਦ ਹੋਏ। ਖੁਦ ਭੱਟ ਕੀਰਤ ਜੀ ਵੀ ਇੱਕ ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋਏ ਸੀ ਤੇ ਸਿੱਖ ਇਤਿਹਾਸ ਵਿੱਚ ਭੱਟ ਕੀਰਤ ਜੀ ਹੀ ਇੱਕ ਅਜਿਹੀ ਸ਼ਖਸ਼ੀਅਤ ਨੇ ਜਿਨਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ੈ ਤੇ ਜੋ ਸ਼ਹੀਦ ਹੋਏ ਭੱਟ ਕੀਰਜ ਜੀ ਦੇ ਪਿਤਾ ਭੱਟ ਭਿਖਾ ਜੀ ਸਨ। ਭੱਟ ਭਿਖਾ ਜੀ ਆਪਣੇ ਭਰਾਵਾਂ ਭਤੀਜਿਆਂ ਤੇ ਪੁੱਤਰਾਂ ਸਮੇਤ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਲੇ ਗੁਰੂ ਘਰ ਨਾਲ ਜੁੜੇ ਸੀ। ਭਾਈ

ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਮਿਲਦਾ ਹੈ ਤੇ ਭੱਟ ਭਿਖਾ ਜੀ ਸੁਲਤਾਨਪੁਰ ਲੋਧੀ ਦੇ ਵਸਨੀਕ ਦੱਸੇ ਜਾਂਦੇ ਨੇ ਜੋ ਸੱਚੇ ਆਤਮ ਗਿਆਨ ਦੀ ਪ੍ਰਾਪਤੀ ਲਈ ਪੂਰੇ ਸਤਿਗੁਰੂ ਦੀ ਭਾਲ ‘ਚ ਪੂਰਾ ਸਾਲ ਵੱਖ-ਵੱਖ ਡੇਰਿਆਂ ਸੰਪਰਦਾਵਾਂ ਵਿਦਿਆਕ ਕੇਂਦਰਾਂ ਤੇ ਤੀਰਥਾਂ ਤੇ ਭਟਕਦੇ ਰਹੇ। ਉਹਨ੍ਾਂ ਭੱਟਾਂ ਦੇ ਅੰਤਰਤਮੇ ਦੀ ਇਹ ਭਟਕਣਾ ਉਦੋਂ ਸ਼ਾਂਤ ਹੋਈ ਜਦੋਂ ਉਹ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ ਆਏ। ਆਪਣੇ ਪਿਤਾ ਭੱਟ ਭਿਖਾ ਜੀ ਦੇ ਨਾਲ ਹੀ ਭੱਟ ਕੀਰਤ ਜੀ ਨੇ ਆਪਣੇ ਭਰਾਵਾਂ ਚਾਚਿਆਂ ਤਾਇਆਂ ਤੇ ਉਹਨ੍ਾਂ ਦੇ ਬੱਚਿਆਂ ਹਮਸਾਇਆਂ ਨੇ ਪੰਜਵੇਂ ਪਾਤਸ਼ਾਹ ਕੋਲੋਂ ਚਰਨ ਪਾਹੁਲ ਹਾਸਿਲ ਕੀਤੀ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਨਾਂ ਮਹਾਂਪੁਰਖਾਂ ਦੀ ਬਾਣੀ ਅੰਕਿਤ ਹੈ ਉਹਨ੍ਾਂ ਵਿੱਚੋਂ ਭੱਟ ਕੀਰਤ ਜੀ ਇੱਕ ਅਜਿਹੇ ਭਾਗਸ਼ਾਲੀ ਪੁਰਖ ਨੇ ਜਿਨ੍ਾਂ ਦੀ ਆਪਣੀ ਬਾਣੀ ਵੀ ਦਰਜ ਹੈ ਜਿਨ੍ਹਾਂ ਦੇ ਪਿਤਾ ਦੀ ਉਚਾਰੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ ਦੋ ਸਕੇ ਭਰਾਵਾਂ ਦੀ ਉਚਾਰਨ ਕੀਤੀ ਬਾਣੀ ਵੀ ਪ੍ਰਵਾਨ ਹੋਈ ਹੈ ਤੇ ਸੱਤ ਹੋਰ ਚਾਚੇ ਤਾਏ ਦੇ ਪੁੱਤਰਾਂ ਦੇ ਸਵੱਈਏ ਵੀ ਪਰਵਾਨ ਚੜੇ। ਪੰਜਵੇਂ ਪਾਤਸ਼ਾਹ ਦੀ ਇਲਾਹੀ ਨਦਰ ਤੋਂ ਅਜਿਹੀ ਸਦੀਵਕਾਲੀ ਅਗੰਮੀ ਬਖਸ਼ਿਸ਼ ਕਿਸੇ ਵੀ ਹੋਰ ਪਰਿਵਾਰ ਦੇ ਹਿੱਸੇ ਨਹੀਂ ਆਈ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਮਹਿਮਾ ਦੇ ਵਿੱਚ ਭਟ ਕੀਰਤ ਜੀ ਦਾ ਕਾਵ ਵਿਖਿਆਨ ਹੈ ਆਪ ਨਰਾਇਣ ਕਲਾਧਾਰ ਜਗ ਮਹਿ ਪਰਵਰਿਓ ਨਿਰੰਕਾਰ

ਆਕਾਰ ਜੋਤ ਜਗ ਮੰਡਲ ਕਰਿਓ ਇਸੇ ਤਰ੍ਹਾਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਸਿਫਤ ਸਲਾਹ ਕਰਦੇ ਭਟ ਕੀਰਤ ਜੀ ਦੇ ਚਾਰ ਸਵੱਏ ਉਚਾਰਨ ਕੀਤੇ ਨੇ ਉਹਨਾਂ ਵਿੱਚੋਂ ਇੱਕ ਸਵਹਆ ਬਹੁਤ ਹੀ ਮਸ਼ਹੂਰ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖਾਈ ਮਾਇਆ ਮੋਹ ਭਰਮ ਪੈ ਭੂਲੈ ਸੁਤਦਾਰਾ ਸਿਉ ਪ੍ਰੀਤਿ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਦਾਸ ਰਾਖੋ ਸਰਨਾਈ। ਇਸ ਸਵੱਏ ਵਿੱਚ ਭਟ ਕੀਰਤ ਜੀ ਅਤ ਨਿਮਰਤਾ ਸਹਿਤ ਆਖਦੇ ਨੇ ਕਿ ਮੈਂ ਔਗੁਣਾਂ ਨਾਲ ਭਰਿਆ ਹੋਇਆ ਮਾਣ ਕਰਨ ਯੋਗ ਇੱਕ ਵੀ ਗੁਣ ਨਹੀਂ ਪਾਵਨ ਅੰਮ੍ਰਿਤ ਛੱਡ ਕੇ ਜ਼ਹਿਰ ਦਾ ਸੇਵਨ ਕਰ ਰਿਹਾ ਹਾਂ ਮਾਇਆ ਤੇ ਮੋਹ

ਦੇ ਭਰਮ ਚ ਭੁੱਲ ਕੇ ਕੇਵਲ ਪਤਨੀ ਤੇ ਪੁੱਤਰਾਂ ਦੀ ਪ੍ਰੀਤ ਨਾਲ ਪਰਚ ਰਿਹਾ ਪਰ ਹੁਣ ਸਤਿਗੁਰੂ ਦੀ ਸਤਸੰਗਤ ਵਾਲੇ ਉੱਤਮ ਪੰਥ ਵਿੱਚ ਮਿਲ ਕੇ ਜਮਦੂਤਾਂ ਦਾ ਡਰ ਮਿਟ ਗਿਆ। ਇਸ ਲਈ ਬੇਨਤੀ ਹੈ ਕਿ ਹੇ ਸੋਡੀ ਸੁਲਤਾਨ ਕਿਰਪਾ ਨਿਧਾਨ ਸ਼੍ਰੀ ਗੁਰੂ ਰਾਮ ਦਾਸ ਮਹਾਰਾਜ ਜੀਓ ਤਰਸ ਕਰਕੇ ਸਦਾ ਸਦਾ ਲਈ ਆਪਣੀ ਸ਼ਰਨ ਵਿੱਚ ਰੱਖਣ ਦੀ ਬਖਸ਼ਿਸ਼ ਕਰਨੀ। ਪੰਚਮ ਪਾਤਸ਼ਾਹ ਦੀ ਸ਼ਹੀਦੀ ਮਗਰੋਂ ਸਮਾਂ ਆਇਆ ਮੀਰੀ ਪੀਰੀ ਦੇ ਮਾਲਕ ਵਡ ਯੋ ਦੇ ਪਰਉਪਕਾਰੀ ਸ਼ਹਿਨਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਿਨਹਾਂ ਨੇ ਸਿੱਖਾਂ ਨੂੰ ਸ਼ਸ਼ਤਰਬੱਧ ਕੀਤਾ ਤੇ ਫੌਜ ਤਿਆਰ ਕੀਤੀ। ਤੇ ਭੱਟ ਕੀਰਤ ਜੀ ਤੇ ਉਹਨ੍ਾਂ ਦੇ ਭਰਾਤਾ ਭੱਟ ਮਥੁਰਾ ਜੀ ਇਸ ਸਿੱਖ ਫੌਜ

ਵਿੱਚ ਸ਼ਾਮਿਲ ਹੋਣ ਵਾਲੇ ਸਿਰਲੱਥ ਸੂਰਮੇ ਸਨ। ਐ ਸਮਝੋ ਕਿ ਇੱਕ ਸੰਤ ਸਿਪਾਹੀ ਵਾਲਾ ਜਿਹੜਾ ਗੁਣ ਦਸਮ ਪਾਤਸ਼ਾਹ ਨੇ ਸਿੱਖਾਂ ਵਿੱਚ ਭਰਨਾ ਸੀ ਉਹ ਕਲਾਸ ਛੇਵੇਂ ਪਾਤਸ਼ਾਹ ਤੋਂ ਸ਼ੁਰੂ ਹੋ ਚੁੱਕੀ ਸੀ। ਕਿ ਰੂਹਾਨੀਅਤ ਅਤੇ ਸੰਤ ਰੂਪ ਦੋ ਮਰਜੀਵੜੇ ਸਿਪਾਹੀ ਬਣ ਕੇ ਸਾਹਮਣੇ ਆਏ। ਇਸੇ ਦੌਰਾਨ ਖਾਲਸਾਈ ਫੌਜਾਂ ਨੇ ਮੁਗਲਾਂ ਦਾ ਬਾਜ ਫੜਿਆ ਜਿੱਥੋਂ ਖਾਲਸੇ ਦੀ ਮੁਗਲ ਹਕੂਮਤ ਨਾਲ ਟੱਕਰ ਸ਼ੁਰੂ ਹੋਈ। ਫਿਰ ਲਾਹੌਰ ਦੇ ਸੂਬੇਦਾਰ ਮੁਰਤਜ਼ਾ ਖਾਨ ਨਾਲ ਖਾਲਸੇ ਦੀ ਤਕਰਾਰ ਹੋਈ। ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਦੀ ਧੀ ਬੀਬੀ ਵੀਰੋ ਜੀ ਦੇ ਅਨੰਦ ਕਾਰਜ ਸਮੇਂ ਮੁਗਲਾਂ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਤੇ ਧਾਵਾ ਬੋਲਿਆ। ਸਤਿਗੁਰਾਂ ਨੇ ਮਾਤਾ ਜੀ ਦਾ ਆਨੰਦ ਕਾਰਜ

ਝੁਭਾਲ ਪਹੁੰਚ ਕੇ ਕੀਤਾ ਤੇ ਅੰਮ੍ਰਿਤਸਰ ਦੇ ਵਿੱਚ ਖਾਲਸਿਆਂ ਨੇ ਮੁਗਲ ਫੌਜਾਂ ਦੀਆਂ ਭੂਛਾਂ ਚਕਾਈਆਂ ਤੇ ਅੰਮ੍ਰਿਤਸਰ ਸ਼ਹਿਰ ਦੇ ਬਾਹਰ ਵਾਰ ਸਿੱਖ ਫੌਜਾਂ ਤੇ ਮੁਗਲਾਂ ਦੀ ਜੰਗ ਹੋਈ। ਚਲਦੀ ਜੰਗ ਵਿੱਚ ਫੌਜਦਾਰ ਮੁਖਲਿਸ ਖਾਨ ਦਾ ਵਾਹ ਭੱਟ ਕੀਰਜ ਜੀ ਤੇ ਬਾਬਾ ਬੱਲੂ ਨਾਲ ਪੈ ਗਿਆ। ਜੰਗ ਦੇ ਮੈਦਾਨ ਚ ਇਹ ਦੋਵੇਂ ਗੁਰਸਿੱਖ ਪਿੱਠ ਨਾਲ ਪਿੱਠ ਜੋੜ ਕੇ ਦੁਸ਼ਮਣਾਂ ਦੇ ਘੇਰੇ ਵਿੱਚ ਵੜ ਕੇ ਲੜ ਰਹੇ ਸੀ। ਫੌਜਦਾਰ ਮੁਖਲਿਸ ਖਾਨ ਨੂੰ ਸਾਹਮਣੇ ਦੇਖ ਕੇ ਦੋਹਾਂ ਨੂੰ ਚਾਅ ਚੜ ਗਿਆ। ਵਾਰ ਡੱਕਦੇ ਭੱਟ ਕੀਰਤ ਜੀ ਤੇ ਭਾਈ ਬੱਲੂ ਜੀ ਦੋਵੇਂ ਫੌਜਦਾਰ ਮੁਖਲਿਸ ਖਾਨ ਦੇ ਐਨ ਸਾਹਮਣੇ ਪਹੁੰਚ ਗਏ। ਉਹਨਾਂ ਨੇ ਆਪਣੀ ਸੁਰੱਖਿਆ ਵੱਲੋਂ ਬੇਪਰਵਾਹ ਹੋ ਕੇ ਫੌਜਦਾਰ

ਮੁਖਲਿਸ ਖਾਨ ਨੂੰ ਮਾਰਨਾ ਆਪਣਾ ਨਿਸ਼ਾਨਾ ਮਿਥਲਿਆ ਸੀ। ਉਹ ਜਾਣਦੇ ਸਨ ਕਿ ਫੌਜਦਾਰ ਮੁਖਲਿਸ ਖਾਨ ਦੇ ਡਿੱਗਦਿਆਂ ਉਸਦੀ ਫੌਜ ਦਾ ਮਨੋਬਲ ਵੀ ਡਿੱਗ ਜਾਣਾ ਤੇ ਫੌਜੀਆਂ ਨੇ ਝੱਬਦੇ ਹੀ ਮੈਦਾਨ ਛੱਡ ਕੇ ਲਾਹੌਰ ਵੱਲ ਤਿੱਤਰ ਹੋ ਜਾਣਾ। ਉਹਨਾਂ ਨੇ ਫੌਜਦਾਰ ਮੁਖਲਿਸ ਖਾਨ ਨੂੰ ਸਾਵੇਂ ਹੋ ਕੇ ਵੰਗਾਰਿਆ ਤੇ ਦੁਵੱਲੇ ਵਾਰ ਦੇ ਨਾਲ ਉਸ ਨੂੰ ਧਰਤੀ ਤੇ ਰੀਿੰਗਣ ਲਾ ਦਿੱਤਾ। ਮੁਖਲਿਸ ਖਾਨ ਨਾਲ ਲੋਹਾ ਲੈਂਦੇ ਅੱਖ ਫਰਕਣ ਜਿੰਨੇ ਸਮੇਂ ਚ ਦਰਜਨਾਂ ਫੱਟ ਭੱਟ ਕੀਰਤ ਜੀ ਤੇ ਭਾਈ ਬੱਲੂ ਜੀ ਦੇ ਸਰੀਰਾਂ ਨੂੰ ਲੱਗ ਗਏ ਪਰ ਆਪਣੇ ਡਿੱਗਣ ਤੋਂ ਪਹਿਲਾਂ ਉਹ ਫੌਜਦਾਰ ਮੁਖਲਿਸ ਖਾਨ ਨੂੰ ਸੋਧਾ ਲਾ ਕੇ ਆਪਣੇ ਮਿੱਥੇ ਮਕਸਦ ਨੂੰ ਪੂਰਾ ਕਰ ਚੁੱਕੇ ਸੀ। ਫੌਜਦਾਰ ਮੁਖਲਿਸ ਖਾਨ ਨੂੰ

ਮਾਰ ਕੇ ਭਟ ਕੀਰਜ ਜੀ ਤੇ ਬਾਬਾ ਬੱਲੂ ਜੀ ਉਹ ਵੀ ਸ਼ਹੀਦੀ ਪਾ ਗਏ। ਭਾਈ ਸੇਵਾ ਸਿੰਘ ਰਚਿਤ ਸ਼ਹੀਦ ਬਿਲਾਸ ਦੀ ਗਵਾਹੀ ਅਨੁਸਾਰ ਭਾਈ ਬੱਲੂ ਜੀ ਸਿੱਖ ਪੰਥ ਦੇ ਮਹਾਨ ਵਿਦਵਾਨ ਸ਼ਹੀਦ ਭਾਈ ਮਨੀ ਸਿੰਘ ਦੇ ਦਾਦਾ ਜੀ ਸਨ। ਅੰਮ੍ਰਿਤਸਰ ਸਾਹਿਬ ਤੇ ਹੋਏ ਇਸ ਪਹਿਲੇ ਫੌਜੀ ਹਮਲੇ ਸਮੇਂ ਇਸ ਜੰਗ ਵਿੱਚ ਸਿੱਖ ਤਵਾਰੀਕ ਦੇ ਮੁਢਲੇ ਸਰੋਤ ਫੋਲਣ ਨਾਲ ਭੱਟ ਕੀਰਤ ਜੀ ਤੇ ਬਾਬਾ ਬੱਲੂ ਤੋਂ ਇਲਾਵਾ 15 ਹੋਰ ਨਾਮਵਰ ਸ਼ਹੀਦ ਗੁਰਸਿੱਖਾਂ ਦੇ ਨਾਮ ਮਿਲਦੇ ਨੇ ਜਿਨਹਾਂ ਦੇ ਵਿੱਚ ਭਾਈ ਸਿੰਘ ਪੁਰੋਹਿਤ ਭਾਈ ਪਿਰਾਣਾ, ਭਾਈ ਭਾਨੂ, ਭਾਈ ਪੈੜਾ ਭਾਈ ਮੋਹਨ ਭਾਈ ਗੋਪਾਲ ਭਾਈ ਤਖਤੂ ਭਾਈ ਸਾਈ ਦਾਸ ਭਾਈ ਭਗਤੂ ਭਾਈ ਜੈਤਾ, ਭਾਈ ਤੋਤਾ, ਭਾਈ ਨਿਹਾਲੂ, ਭਾਈ ਅਨੰਤਾ ਭਾਈ ਤ੍ਰਿਲੋਕਾ

ਭਾਈ ਨੰਦੀ ਸੰਘੇੜਾ ਦੇ ਨਾਮ ਸ਼ਾਮਿਲ ਨੇ। ਭੱਟ ਕੀਰਤ ਦੇ ਭਰਾਤਾ ਭੱਟ ਮਥੁਰਾ ਜੀ ਉਹ ਮਗਰੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਸੀ। ਇਹ ਸ਼ਹਾਦਤ ਗਿਆਨੀ ਗਰਜਾ ਸਿੰਘ ਦੀ ਲਿਖੀ ਸ਼ਹੀਦ ਬਿਲਾਸ ਭਾਈ ਮਨੀ ਸਿੰਘ ਉਹਦੇ ਅਨੁਸਾਰ 17 ਵਿਸਾਖ 1691 ਬਿਕਰਮੀ 15 ਅਪ੍ਰੈਲ 1634 ਈਸਵੀ ਵਾਲੇ ਦਿਨ ਹੋਈ ਸੀ। ਭੱਟ ਕੀਰਤ ਜੀ ਗੁਰੂ ਅਰਜਨ ਦੇਵ ਮਹਾਰਾਜ ਤੋਂ ਬਾਅਦ ਸ਼ਹਾਦਤ ਨੂੰ ਪ੍ਰਾਪਤ ਹੋਣ ਵਾਲੇ ਦੂਜੇ ਬਾਣੀਕਾਰ ਬਣੇ। ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਇਹ ਗਿਣਤੀ ਤਿੰਨ ਹੋ ਗਈ। 69 ਸਾਲ ਦੇ ਵਕਫੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਬਾਣੀਕਾਰ ਸ਼ਹੀਦ ਹੋਏ। ਚੱਲਦਾ ਚੱਲਦਾ ਸਮਾਂ ਆਇਆ ਬਾਦਸ਼ਾਹ

ਬਹਾਦਰ ਸ਼ਾਹ ਦਾ ਜਿਸ ਨੇ ਕੀਰਤਨ ਗਾਇਨ ਦੇ ਦੋਸ਼ ਵਜੋਂ ਭੱਟ ਕੀਰਤ ਜੀ ਦੇ ਤਿੰਨ ਪੋਤੇ ਤੇ ਚਾਰ ਪੜਪੋਤੇ ਭਾਵ ਇਹਨਾਂ ਸੱਤ ਅੰਮ੍ਰਿਤਧਾਰੀ ਸਿੰਘਾਂ ਨੂੰ ਜਿਉਂਦੇ ਧਰਤੀ ਵਿੱਚ ਦਫਨ ਕਰਕੇ ਸ਼ਹੀਦ ਕੀਤਾ ਸੀ। ਇਹਨਾਂ ਦਾ ਕਸੂਰ ਇਹ ਸੀ ਕਿ ਇਹਨਾਂ ਨੇ ਅੰਮ੍ਰਿਤ ਛੱਕ ਕੇ ਮੁਗਲ ਕਾਲ ਵਿੱਚ ਸੰਗੀਤ ਗਾਇਨ ਦੀ ਜੁਰਤ ਕੀਤੀ ਸੀ। ਭੱਟ ਕੇਸੋ ਸਿੰਘ ਜੀ, ਭੱਟ ਹਰੀ ਸਿੰਘ ਜੀ ਤੇ ਭੱਟ ਭਾਈ ਦੇਸਾ ਸਿੰਘ ਜੀ ਇਹ ਤਿੰਨੋਂ ਭੱਟ ਕੀਰਜ ਜੀ ਦੇ ਪੋਤਰੇ ਸਨ ਇਹਨਾਂ ਦੇ ਨਾਲ ਹੀ ਸ਼ਹੀਦ ਹੋਣ ਵਾਲੇ ਚਾਰ ਪੜਪੋਤੇ ਜਿਨਾਂ ਵਿੱਚ ਭੱਟ ਕੇਸੋ ਸਿੰਘ ਦਾ ਪੁੱਤਰ ਭਾਈ ਨਰਬਦ ਸਿੰਘ ਭਾਈ ਹਰੀ ਸਿੰਘ ਦੇ ਪੁੱਤਰ ਭਾਈ ਤਾਰਾ ਸਿੰਘ ਭਾਈ ਸੇਵਾ ਸਿੰਘ ਤੇ ਭਾਈ ਦੇਵਾ ਸਿੰਘ ਸਨ ਜਿਹੜੇ

ਕਿ ਬਹਾਦਰ ਸ਼ਾਹ ਵੱਲੋਂ ਸ਼ਹੀਦ ਕੀਤੇ ਗਏ। ਇਹ ਸਨ ਭੱਟ ਕੀਰਤ ਜੀ ਦਾ ਮਾਨਮੱਤਾ ਇਤਿਹਾਸ ਜਿਸ ਬਾਰੇ ਸੰਗਤਾਂ ਨੂੰ ਬਹੁਤਾ ਪਤਾ ਨਹੀਂ ਹੈ। ਮੈਂ ਖੁਦ ਆਪਣੀ ਜ਼ਿੰਦਗੀ ਚ ਕਿਸੇ ਪ੍ਰਚਾਰਕ ਕੋਲੋਂ ਭੱਟ ਕੀਰਤ ਜੀ ਦਾ ਇਹ ਇਤਿਹਾਸ ਨਹੀਂ ਸੁਣਿਆ। ਹਾਂ ਉਹਨਾਂ ਦੇ ਸਵੱਈਏ ਜਰੂਰ ਸੁਣੇ ਤੇ ਸਾਡੇ ਚੋਂ ਲਗਭਗ ਸਾਰਿਆਂ ਨੇ ਹੀ ਇਹ ਪਾਵਨ ਸਵਈਏ ਸਰਵਣ ਕੀਤੇ ਹੋਣਗੇ ਪਰ ਉਹਨਾਂ ਦੀ ਸ਼ਹਾਦਤ ਬਾਰੇ ਸ਼ਾਇਦ ਹੀ ਕੋਈ ਜਾਣਦਾ ਹੋਵੇ। ਵੀਡੀਓ ਪਸੰਦ ਆਈ ਤਾਂ ਸ਼ੇਅਰ ਕਰਨ ਦੀ ਸੇਵਾ ਜਰੂਰ ਕਰਿਓ ਵੀਡੀਓ ਤੇ ਅੰਗੂਠਾ ਨੱਪ ਕੇ ਲਾਈਕ ਵੀ ਕਰਿਓ ਤੇ ਪੰਜਾਬ ਫਲੇਮ ਸਾਡਾ youਬ ਚੈਨਲ ਸਬਸਕ੍ਰਾਈਬ ਵੀ ਕਰਕੇ ਜਾਇਓ ਅਜਿਹੀਆਂ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਵਾਸਤੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Comments

Leave a Reply

Your email address will not be published. Required fields are marked *