Wednesday , 19 February 2025

ਅੱਧੀ ਦਿੱਲੀ ਦੇ ਮਲਿਕ ਨੇ ਇਹ 5 ਸਰਦਾਰ

ਦਿੱਲੀ ਦਾ ਇਲਾਕਾ ਜਿੱਥੇ ਅੱਜ ਭਾਰਤ ਦਾ ਰਾਸ਼ਟਰਪਤੀ ਭਵਨ ਇੰਡੀਆ ਗੇਟ ਭਾਰਤ ਦੀ ਪਾਰਲੀਮੈਂਟ ਦਿੱਲੀ ਦਾ ਨੌਰਥ ਬਲਕ ਸਾਊਥ ਬਲਾਕ ਰਾਜਪੱਥ ਦਾ ਏਰੀਆ ਹ। ਇਹ ਸਾਰੇ ਇਸੇ ਰਾਇਸੇਨਾ ਇਲਾਕੇ ਵਿੱਚ ਬਣੇ ਆ। ਵੈਸੇ ਇਹ ਇਲਾਕਾ ਗੁਰੂ ਘਰ ਦੇ ਇੱਕ ਸਿੱਖ ਦੀ ਮਾਲਕੀ ਜ਼ਮੀਨ ਹੈ। ਵੀਡੀਓ ਆਪਾਂ ਬਣਾਈ ਹੋਈ ਹੈ ਉਹ ਵੀਡੀਓ ਦੇਖ ਲਿਓ ਉਹ ਸਿੱਖ ਕੌਣ ਹੈ ਜਿਸਦੇ ਨਾਮ ਦਿੱਲੀ ਸ਼ਹਿਰ ਦੀ 1793 ਏਕੜ ਜਮੀਨ ਅੱਜ ਵੀ ਕਾਗਜ਼ਾਂ ਵਿੱਚ ਬੋਲਦੀ ਹੈ। ਵੀਡੀਓ ਦੇ ਅਖੀਰ ਵਿੱਚ ਲਿੰਕ ਦਿੱਤਾ ਹੋਇਆ।

ਅੱਜ ਗੱਲ ਕਰਾਂਗੇ ਅੰਗਰੇਜ਼ੀ ਸ਼ਾਸਨ ਸਮੇਂ ਕਲਕੱਤਾ ਅੰਗਰੇਜ਼ੀ ਹਕੂਮਤ ਦੀ ਰਾਜਧਾਨੀ ਰਿਹਾ। ਮਾਹੌਲ ਕੁਝ ਐਸਾ ਬਣਿਆ ਕਿ ਅੰਗਰੇਜ਼ਾਂ ਨੇ ਆਪਣੀ ਰਾਜਧਾਨੀ ਬਦਲਣ ਦਾ ਫੈਸਲਾ ਕੀਤਾ ਤੇ ਫੈਸਲਾ ਇਹ ਹੋਇਆ ਕਿ ਦਿੱਲੀ ਦੇ ਇਲਾਕੇ ਚ ਨਵੀਂ ਰਾਜਧਾਨੀ ਬਣਾਈ ਜਾਵੇ। ਇਸ ਤੋਂ ਪਹਿਲਾਂ ਮੁਗਲ ਹਕੂਮਤ ਸਮੇਂ ਵੀ ਦਿੱਲੀ ਰਾਜਧਾਨੀ ਰਹੀ ਸੀ। 12 ਦਸੰਬਰ 1911 ਨੂੰ ਅੰਗਰੇਜ਼ੀ ਸ਼ਾਸਕ ਜੋਰਜ ਪੰਜਵੇ ਨੇ ਕਲਕੱਤੇ ਦੀ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਏ ਜਾਣ ਦਾ ਐਲਾਨ ਕੀਤਾ।

ਪਰ ਦਿੱਲੀ ਨੂੰ ਰਾਜਧਾਨੀ ਬਣਾਉਣ ਸਮੇਂ ਇਸ ਦੀ ਉਸਾਰੀ ਪੰਜ ਪੰਜਾਬੀ ਠੇਕੇਦਾਰਾਂ ਨੇ ਕਰਵਾਈ ਤੇ ਉਹ ਪੰਜ ਪੰਜਾਬੀ ਫਿਰ ਅੱਗੇ ਜਾ ਕੇ ਅੱਧੀ ਦਿੱਲੀ ਦੇ ਮਾਲਕ ਬਣੇ। ਜਿਸ ਵੇਲੇ ਬ੍ਰਿਟੇਨ ਦੀ ਹਕੂਮਤ ਨੇ ਦਿੱਲੀ ਵਿਚਲੇ ਰਾਇਸੇਨਾ ਹਿਲਸ ਇਲਾਕੇ ਨੂੰ ਆਪਣੇ ਵੱਡੇ ਸਾਮਰਾਜ ਦੀ ਰਾਜਧਾਨੀ ਵਜੋਂ ਚੁਣਿਆ ਤਾਂ ਇਹ ਇੱਕ ਖੰਡਰ ਜਿਹਾ ਸੀ। ਭਾਵੇਂ ਕਿ ਨਵੀਂ ਦਿੱਲੀ ਵਿਚਲੀਆਂ ਇਮਾਰਤਾਂ ਨੂੰ ਡਿਜ਼ਾਈਨ ਕਰਨ ਦਾ ਕੰਮ ਐਡਰਡ ਲੁਟੀਅਨ ਅਤੇ ਹਰਬਰਟ ਬੇਕਰ ਨਾਮ ਦੇ ਇਮਾਰਤ ਸਾਜਾਂ ਨੇ ਕੀਤਾ ਸੀ ਪਰ ਉਹਉਨਾਂ ਦੇ ਦੱਸੇ ਡਿਜ਼ਾਈਨ ਨੂੰ ਹਕੀਕਤ ਬਣਾਉਣ ਯਾਨੀ ਉਸਾਰੀ ਦੇ ਵਿੱਚ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਆਏ ਠੇਕੇਦਾਰਾਂ ਨੇ ਅਹਿਮ ਭੂਮਿਕਾ ਨਿਭਾਈ ਸੀ।

ਦਿੱਲੀ ਦੀ ਉਸਾਰੀ ਵਿੱਚ ਭੂਮਿਕਾ ਨਿਭਾਉਣ ਵਾਲੇ ਇਹ ਪੰਜ ਪੰਜਾਬੀ ਠੇਕੇਦਾਰ ਸਨ ਸੋਭਾ ਸਿੰਘ ਧਰਮ ਸਿੰਘ ਸੇਠੀ, ਬਸਾਖਾ ਸਿੰਘ ਰਣਜੀਤ ਸਿੰਘ ਤੇ ਮੋਹਨ ਸਿੰਘ। ਲੇਖਕ ਖੁਸ਼ਵੰਤ ਸਿੰਘ ਨੂੰ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਇਹ ਖੁਸ਼ਵੰਤ ਸਿੰਘ ਠੇਕੇਦਾਰ ਸੋਭਾ ਸਿੰਘ ਦੇ ਹੀ ਪੁੱਤਰ ਹੋਏ ਨੇ। ਜੇਬ ਵਿੱਚ ਮਾਮੂਲੀ ਜਿਹੀ ਰਕਮ ਲੈ ਕੇ ਦਿੱਲੀ ਆਏ ਇਹਨਾਂ ਠੇਕੇਦਾਰਾਂ ਨੇ ਆਉਂਦੇ ਵਰਿਆਂ ਚ ਇਨੀ ਤਰੱਕੀ ਕੀਤੀ ਕਿ ਉਹਨ੍ਾਂ ਨੂੰ ਕਿਸੇ ਸਮੇਂ ਅੱਧੀ ਦਿੱਲੀ ਦੇ ਮਾਲਕ ਕਿਹਾ ਜਾਂਦਾ ਸੀ। ਇਹਨਾਂ ਪੰਜਾਬੀ ਠੇਕੇਦਾਰਾਂ ਨੂੰ ਨਵੀਂ ਦਿੱਲੀ ਦੇ ਪਹਿਲੇ ਵਸਨੀਕਾਂ ਵੱਜੋਂ ਵੀ ਜਾਣਿਆ ਜਾਂਦਾ ।

ਇਹਨਾਂ ਪੰਜਾਂ ਜਾਣਿਆਂ ਨੇ ਆਪਣੇ ਆਪ ਨੂੰ ਸਿਰਫ ਨਿਰਮਾਣ ਕਾਰਜਾਂ ਤੱਕ ਹੀ ਸੀਮਿਤ ਨਹੀਂ ਕੀਤਾ। ਸਗੋਂ ਇਹਨਾਂ ਨੇ ਦਿੱਲੀ ਚ ਸਿਨੇਮੇ ਤੇ ਹੋਟਲ ਖੋਲੇ ਕੰਪਨੀਆਂ ਬਣਵਾਈਆਂ ਤੇ ਰਾਜਨੀਤੀ ਵਿੱਚ ਵੀ ਹਿੱਸਾ ਲਿਆ। ਇਹਨਾਂ ਪੰਜਾਬੀ ਠੇਕੇਦਾਰਾਂ ਵਿੱਚੋਂ ਬਹੁਤਿਆਂ ਨੇ ਪੰਜਾਬ ਵਿੱਚਿਲੀਆਂ ਆਪਣੀਆਂ ਜ਼ਮੀਨਾਂ ਨੂੰ ਪਿੱਛੇ ਛੱਡ ਦਿੱਤਾ ਤੇ ਦਿੱਲੀ ਨੂੰ ਹੀ ਆਪਣਾ ਘਰ ਬਣਾਇਆ। ਇਸ ਨਵੇਂ ਸ਼ਹਿਰ ਨੂੰ ਬਣਾਉਣ ਵਿੱਚ 17 ਸਾਲ ਦਾ ਸਮਾਂ ਲੱਗਾ ਸੀ। ਇਹ ਪੰਜਾਬੀ ਠੇਕੇਦਾਰ ਕੌਣ ਸਨ ਤੇ ਕਿੱਥੋਂ ਆਏ ਸੀ?

Leave a Reply

Your email address will not be published. Required fields are marked *