ਕੋਟਕਪੂਰਾ ਵਿਚ ਕਥਿਤ ਨਸ਼ਾ ਤਸਕਰਾਂ ਦੇ ਘਰਾਂ ਤੇ ਚੱਲਿਆ ਪੀਲਾ ਪੰਜਾ

ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਵਲੋਂ ਅੱਜ ਕੋਟਕਪੂਰਾ ’ਚ ਜਲਾਲੇਆਣਾ ਰੋਡ ਉਪਰ ਨਸ਼ਾ ਵੇਚਣ ਦੇ ਕਾਰੋਬਾਰ ਨਾਲ਼ ਜੁੜੇ ਵਿਅਕਤੀਆਂ ਦੇ ਘਰਾਂ ’ਤੇ ਪੀਲਾ ਪੰਜਾ ਚਲਾਇਆ ਗਿਆ। ਇਹ ਕਾਰਵਾਈ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਹੋਈ।

ਜਾਣਕਾਰੀ ਦਿੰਦਿਆ ਐਸਡੀਐਮ ਕੋਟਕਪੂਰਾ ਵਰਿੰਦਰ ਸਿੰਘ ਨੇ ਦੱਸਿਆ ਕਿ ਕੋਟਕਪੂਰਾ ਦੇ ਜਲਾਲੇਆਣਾ ਰੋਡ ਤੇ ਕਈ ਲੋਕਾਂ ਨੇ ਨਜਾਇਜ ਉਸਾਰੀਆਂ ਕੀਤੀਆ ਹੋਈਆਂ ਸਨ ਜਿੰਨਾਂ ਨੂੰ ਹਟਾਏ ਜਾਣ ਸੰਬੰਧੀ ਪਹਿਲਾਂ ਨੋਟਿਸ ਜਾਰੀ ਕੀਤੇ ਗਏ ਸਨ ਪਰ ਉਹਨਾਂ ਵੱਲੋਂ ਇਹ ਨਜਾਇਜ ਉਸਾਰੀਆਂ ਹਟਾਈਆਂ ਨਹੀਂ ਗਈਆਂ।

ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੇ ਧਿਆਨ ਵਿਚ ਆਇਆ ਹੈ ਕਿ ਇਹ ਨਜਾਇਜ ਉਸਾਰੀਆਂ ਕਰਟਨ ਵਾਲੇ 5 ਪਰਿਵਾਰ ਨਸ਼ਾ ਤਸਕਰੀ ਵਿਚ ਵੀ ਸ਼ਾਮਲ ਸਨ ਅਤੇ ਉਨ੍ਹਾਂ ਵਿਰੁੱਧ ਕਈ ਮੁਕੱਦਮੇਂ ਵੀ ਦਰਜ ਹਨ। ਇਸ ਲਈ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਤਹਿਤ ਅੱਜ ਇਹਨਾਂ ਦੀ ਨਿਸ਼ਾਨਦੇਹੀ ਕਰ ਕੇ ਇਹਨਾਂ ਨਜਾਇਜ ਕਬਜਿਆ ਨੂੰ ਹਟਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁੱਲ੍ਹ 5 ਘਰਾ ਨੂੰ ਢਾਹਿਆ ਗਿਆ ਹੈ।ਉਹਨਾਂ ਕਿਹਾ ਕਿ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਅਜਿਹੇ ਹੋਰ ਵੀ ਲੋਕਾਂ ਵਿਰੁੱਧ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ।

 

Comments

Leave a Reply

Your email address will not be published. Required fields are marked *