ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ SGPC ਪ੍ਰਧਾਨ ਦਾ ਵੱਡਾ ਬਿਆਨ

ਅੰਮ੍ਰਿਤਸਰ :  ਜਥੇਦਾਰਾਂ ਦੀ ਨਿਯੁਕਤੀ ਨੂੰ ਲੈਕੇ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਬਾਰੇ ਨਿਯਮ ਬਣਾਏ ਜਾਣਗੇ.  ਪੂਰੀ ਜਾਣਕਾਰੀ ਦੇਣ ਤੋਂ ਪਹਿਲਾਂ ਦੱਸ ਦੇਈਏ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਵਾਰ ਫਿਰ ਤੋਂ SGPC ਪ੍ਰਧਾਨ ਦੇ ਅਹੁਦੇ ਦੀ ਸੇਵਾ ਸਾਂਭ ਲਈ ਹੈ।

ਉਹਨਾਂ ਨੇ ਕਿਹਾ ਕਿ ਦਾਸ ਨੂੰ ਸਿਆਸੀ ਹਸਤੀਆਂ, ਜਥੇਬੰਦੀਆਂ ਅਤੇ ਸਾਬਕਾ ਜਥੇਦਾਰ ਸਮੇਤ ਹੋਰ ਬਹੁਤ ਸਾਰੇ ਲੋਕਾਂ ਨੇ ਬੇਨਤੀ ਕੀਤੀ ਸੀ ਕਿ ਮੁੜ ਤੋਂ ਸੇਵਾ ਸੰਭਾਲੀ ਜਾਵੇ ਇਸੇ ਕਰਕੇ ਮੈਂ ਇਹ ਫੈਸਲਾ ਲਿਆ ਹੈ. ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕਿ ਕਈ ਦਿਨਾਂ ਤੋਂ ਕੁਝ ਸਵਾਲ ਵੱਡੇ ਤੌਰ ਤੇ ਉਭਰ ਕੇ ਸਾਹਮਣੇ ਆ ਰਹੇ ਸਨ।

ਉਹਨਾਂ ਕਿਹਾ ਕਿ ਮੈਂ ਉਚੇਚੇ ਤੌਰ ਤੇ ਅੱਜ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਆਉਂਦੇ ਸਮੇਂ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਅਸੀਂ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੇ ਨਿਯੁਕਤੀ ਵਿਧੀ ਵਿਧਾਨ ਤੇ ਸਾਰਾ ਪ੍ਰਬੰਧ ਤੇ ਸਮੁੱਚੇ ਤੌਰ ਦੇ ਉੱਤੇ ਉਹਨਾਂ ਦੇ ਅਧਿਕਾਰ ਖੇਤਰ ਸਬੰਧੀ ਇੱਕ ਕਮੇਟੀ ਬਣਾਉਣ ਜਾ ਰਹੇ ਹਾਂ।

ਉਹ ਜੋ ਕਮੇਟੀ ਹੈ ਉਹ ਇਹ ਸਭ ਤੈ ਕਰੇਗੀ ਕਿ ਸਿੰਘ ਸਾਹਿਬਾਨ ਦੀ ਨਿਯੁਕਤੀ ਤੇ ਸਿੰਘ ਸਾਹਿਬਾਨ ਦੀ ਵਿਦਾਇਗੀ ਕਿਹੜੇ ਢੰਗ ਦੇ ਨਾਲ ਕੀਤੀ ਜਾਵੇ ਅਤੇ ਇਸ ਦੇ ਵਿੱਚ ਸਮੁੱਚੇ ਤੌਰ ਤੇ ਸਮੂਹ ਸਿੱਖ ਭਾਈਚਾਰਾ ਅਤੇ ਨਾਲ ਸਾਡੀਆਂ ਯੋਗ ਅਗਵਾਈ ਕਰਦੀਆਂ ਧਾਰਮਿਕ ਜਥੇਬੰਦੀਆਂ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਕਾਰ ਸੇਵਾ ਵਾਲੇ ਮਹਾਂਪੁਰਸ਼ ਮਿਸ਼ਨਰੀ ਅਤੇ ਹੋਰ ਸਟਡੀ ਸਰਕਲ ਅਤੇ ਸੇਵਾ ਪੰਥੀ ਮਹਾਂਪੁਰਸ਼ ਉਹਨਾਂ ਸਾਰਿਆਂ ਦੀ ਰਾਏ ਵੀ ਲਈ ਜਾਏਗੀ ਅਤੇ ਕਮੇਟੀ ਵੀ ਬਣਾਈ ਜਾਏਗੀ ਤਾਂ ਜੋ ਕਾਰਜ ਖੇਤਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗੁਰਮਤ ਦੇ ਆਸਰੇ ਅਨੁਸਾਰ ਆਪਣਾ ਯੋਗਦਾਨ ਪਾਉਣ ਅਤੇ ਮਨਾਲੇ ਵੀ ਸਪਸ਼ਟ ਕਰਨਾ ਚਾਹੁੰਦਾ ਕਿਉਂਕਿ ਪੱਕੇ ਤੌਰ ਦੇ ਉੱਤੇ ਸਾਡੇ ਕੋਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਹੀਂ ਨੇ ਸਾਡੇ ਕੋਲ ਕਾਰਜਕਾਰੀ ਜਥੇਦਾਰ ਨੇ ਉਹ ਸਾਰੀਆਂ ਧਿਰਾਂ ਦੀ ਸਹਿਮਤੀ ਦੇ ਨਾਲ ਸਹਿਮਤੀ ਲੈ ਕੇ ਜਥੇਦਾਰ ਸਾਹਿਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਿਟਿਵ ਕਮੇਟੀ ਨਿਯੁਕਤੀ ਕਰੇਗੀ।

Comments

Leave a Reply

Your email address will not be published. Required fields are marked *