ਜੇਕਰ ਪੰਥ ਨੂੰ ਪੰਥ ਨੂੰ ਨਹੀਂ ਹੋਇਆ ਪ੍ਰਵਾਨ ਤਾਂ ਛੱਡ ਦਿਆਂਗਾ ਸੇਵਾ – ਜਥੇਦਾਰ ਕੁਲਦੀਪ ਸਿੰਘ

ਜੇਕਰ ਕਦੇ ਸਿੱਖ ਪੰਥ ਨੇ ਸਮਝਿਆ ਕਿ ਮੇਰੀ ਵਿੱਚ ਕੋਈ ਕਮੀ ਹੈ ਜਾਂ, ਮੈਨੂੰ ਜਥੇਦਾਰ ਬਣ ਕੇ ਸਿੱਖ ਕੌਮ ਦੀ ਸੇਵਾ ਨਹੀਂ ਕਰਨੀ ਚਾਹੀਦੀ ਤਾਂ ਹੱਥ ਜੋੜ ਕੇ ਇਹ ਸੇਵਾ ਛੱਡ ਦਿਆਂਗਾ ਅਤੇ ਨਵੇਂ ਆਉਣ ਵਾਲੇ ਜਥੇਦਾਰ ਨੂੰ ਖੁਦ ਦਸਤਾਰ ਦੇ ਕੇ ਆਵਾਂਗਾ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਅੱਜ ਕੁਝ ਅਹਿਮ ਗੱਲਾਂ ਕਹੀਆਂ ਗਈਆਂ ਹਨ। ਹੋਲੇ ਮੁਹੱਲੇ ਬਾਰੇ ਪੁੱਛੇ ਗਏ ਸਵਾਲ ਦਾ ਜਬਾਵ ਦਿੰਦਿਆਂ ਉਹਨਾਂ ਕਿਹਾ ਕਿ ਹੋਲਾ ਮੁਹੱਲਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਅਤੇ ਹਰ ਸਿੱਖ ਨੂੰ ਉੱਥੇ ਬਿਨਾਂ ਕਿਸੇ ਡਰ ਤੋਂ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਸਿੱਖੀ ਨੂੰ ਬਚਾਉਣ ਦੇ ਲਈ ਸਾਰਿਆਂ ਨੂੰ ਹੰਭਲਾ ਮਾਰਨਾ ਜਰੂਰੀ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਅੱਜ ਸੁਲਤਾਨਪੁਰ ਲੋਧੀ ਪਹੁੰਚੇ , ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪੰਥ ਦੀ ਚੜ੍ਹਦੀ ਕਲਾ ਲਈ ਸਾਰਿਆਂ ਨੂੰ ਤਤਪਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਸਮੁੱਚੇ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਸਾਰਿਆਂ ਨੂੰ ਮਿਲ ਕੇ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕਰਨੇ ਚਾਹੀਦੇ ਹਨ।

ਪੰਜਾਬੀਆਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਮੁੱਦੇ ਨੂੰ ਚੁੱਕਦਿਆਂ ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਪਿੰਡ ਖਾਲੀ ਹੋ ਰਹੇ ਹਨ ਅਤੇ ਇਸ ਕਾਰਨ ਅੱਜ ਗੁਰੂ ਦੇ ਸਿੰਘਾਂ ਨੂੰ ਪਿੰਡ-ਪਿੰਡ ਜਾ ਕੇ ਧਰਮ ਪ੍ਰਚਾਰ ਕਰਨ ਦੀ ਲੋੜ ਹੈ। ਉਨ੍ਹਾਂ ਨੇ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਕਿਹਾ ਕਿ ਸਾਡੀ ਪਹਿਲ ਪੰਜਾਬ ਨੂੰ ਆਉਣਾ ਹੋਣੀ ਚਾਹੀਦੀ ਹੈ ਤਾਂ ਜੋ ਮੁੜ ਤੋਂ ਪਿੰਡਾਂ ਵਿੱਚ ਖੁਸ਼ੀਆਂ ਪਰਤਣ।

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਢਾਹ ਲਾਉਣ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਸਭ ਤੋਂ ਉੱਪਰ ਸੀ ਅਤੇ ਉਸਨੇ ਉੱਥੇ ਹੀ ਰਹਿਣਾ ਹੈ। ਉਹਨਾਂ ਕਿਹਾ ਕਿ ਜੇਕਰ ਮੇਰੇ ਬਾਕੀਆਂ ਕੋਲ ਜਾ ਕੇ ਬੇਨਤੀ ਕਰਨ ਨਾਲ ਸਾਰਾ ਪੰਥ ਇਕੱਠਾ ਹੁੰਦਾ ਹੈ ਤਾਂ ਮੈਂ ਇਹਨਾਂ ਕੋਲ ਨੰਗੇ ਪੈਰੀਂ ਜਾਣ ਨੂੰ ਤਿਆਰ ਹਾਂ।

Comments

Leave a Reply

Your email address will not be published. Required fields are marked *